ਰਾਮਾਂ ਮੰਡੀ, 7 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)-ਸ਼ਹਿਰ ਦੇ ਵਾਰਡ ਨੰਬਰ 12 ਦੇ ਆਮ ਆਦਮੀ ਪਾਰਟੀ ਦੀ ਐਮ ਸੀ ਪ੍ਰਿੰਸੀਪਲ ਸ਼ਿਵਾਨੀ ਗੋਇਲ ਪਤਨੀ ਐਡਵੋਕੇਟ ਵਿਕਰਾਂਤ ਗੋਇਲ ਚੇਅਰਮੈਨ ਪੰਜਾਬ ਟਰੇਡ ਕਮਿਸਨ ਹਲਕਾ ਤਲਵੰਡੀ ਸਾਬੋ ਵਲੋਂ ਵਾਰਡ ਦੇ ਰੇਲਵੇ ਬਜ਼ਾਰ ਵਿਚ ਬਣੇ ਹੋਏ ਟੋਇਆਂ ਨੂੰ ਆਰਜ਼ੀ ਤੌਰ ’ਤੇ ਮਲਬਾ ਪਵਾਕੇ ਬੰਦ ਕਰਵਾਇਆ ਗਿਆ। ਇਸ ਤੋਂ ਇਲਾਵਾ ਸੇਠੀ ਸਬਜ਼ੀ ਵਾਲਿਆਂ ਦੀ ਦੁਕਾਨ ਕੋਲ ਏਅਰਟੈਲ ਟਾਵਰ ਕੰਪਨੀ ਵਲੋਂ ਤਾਰ ਪਾਉਣ ਤੋਂ ਬਾਅਦ ਟੋਏ ਬਣਾ ਦਿੱਤੇ ਅਤੇ ਬਰਸਾਤੀ ਪਾਣੀ ਦੀ ਪਾਈਪ ਤੋੜ ਦਿੱਤੀ ਸੀ, ਉਸ ਨੂੰ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਠੀਕ ਕਰਵਾ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਸ਼ਿਵਾਨੀ ਗੋਇਲ ਨੇ ਕਿਹਾ ਕਿ ਵਾਰਡ ਵਿਚ ਜੋ ਜ਼ਿੰਮੇਵਾਰੀ ਲੋਕਾਂ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗੀ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਸ਼ਿਵਾਨੀ ਗੋਇਲ ਵਲੋਂ ਆਪਣੇ ਵਾਰਡ ਵਿਚ ਵਿਕਾਸ ਦੇ ਕੰਮ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਹਨ।
ਕੌਂਸਲਰ ਸ਼ਿਵਾਨੀ ਗੋਇਲ ਨੇ ਸ਼ਹਿਰ ਵਿਚ ਬਣੇ ਹੋਏ ਟੋਇਆ ਵਿਚ ਆਰਜ਼ੀ ਤੌਰ ’ਤੇ ਮਲਬਾ ਪਵਾ ਕੇ ਬੰਦ ਕਰਵਾਏ
ਅਜੀਤ ਡੈਸਕ
08-07-2026