10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਫ਼ਾਈ ਸੇਵਕਾਂ ਨੇ ਭਗਤਾ ਭਾਈਕਾ ਵਿਖੇ ਸੂਬਾ ਸਰਕਾਰ ਦਾ ਪੁਤਲਾ ਸਾੜਿਆ

Ad Position 21
No active advertisement
ਅਜੀਤ ਡੈਸਕ 19-07-2026
ਭਗਤਾ ਭਾਈਕਾ, 18 ਜੁਲਾਈ (ਸੁਖਪਾਲ ਸਿੰਘ ਸੋਨੀ)-ਸਫ਼ਾਈ ਸੇਵਕ ਯੂਨੀਅਨ ਨਾਲ ਸਬੰਧਿਤ ਨਗਰ ਪੰਚਾਇਤ ਭਗਤਾ ਭਾਈਕਾ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ ਚੱਲ ਰਹੀ ਹੜ੍ਹਤਾਲ ਦੌਰਾਨ ਸਥਾਨਕ ਸ਼ਹਿਰ ਦੇ ਮੇਨ ਚੌਂਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਸਫ਼ਾਈ ਸੇਵਕਾਂ ਵਲੋਂ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਹੜ੍ਹਤਾਲ ਦੇ ਚੱਲਦੇ ਹੋਏ ਸ਼ਹਿਰ ਦੇ ਵੱਖ-ਵੱਖ ਥਾਵਾਂ ਉਪਰ ਕੂੜਾ ਕਰਕਟ ਦੇ ਢੇਰ ਲੱਗੇ ਨਜ਼ਰ ਆਉਣ ਲੱਗੇ ਹਨ। ਕੂੜਾ ਕਰਕਟ ਦੇ ਢੇਰਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵੀ ਵਾਧਾ ਹੋ ਰਿਹਾ ਹੈ। ਕੁਝ ਕੁ ਦੁਕਾਨਦਾਰਾਂ ਵਲੋਂ ਆਪਣੇ ਨਿੱਜੀ ਖਰਚ ਉਪਰ ਕੂੜਾ ਚੁਕਵਾਇਆ ਜਾ ਰਿਹਾ ਹੈ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਮਾਤਾਦੀਨ ਬਾਘਾਪੁਰਾਣਾ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂਨੀਤੀਆਂ ਸਬੰਧੀ ਮਜ਼ਦੂਰਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਖ਼ਜ਼ਾਨਾ ਮੰਤਰੀ ਵਲੋਂ ਵਾਰ-ਵਾਰ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਸਬੰਧੀ ਝੂਠੇ ਲਾਰੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਆਪ ਸਰਕਾਰ ਚੁਟਕਲੇ ਸੁਣਾਉਣ ਅਤੇ ਝੂਠ ਬੋਲਣ ਵਿਚ ਮਾਹਿਰ ਹਨ ਅਤੇ ਹੁਣ ਸਫ਼ਾਈ ਸੇਵਕਾਂ ਨੂੰ ਝੂਠੇ ਲਾਰੇ ਲਗਾਕੇ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੀ ਹੈ ਤਾਂ ਜੋ ਚੋਣਾਂ ਸਮੇਂ ਸਫ਼ਾਈ ਸੇਵਕਾਂ ਦੀ ਵੋਟਾਂ ਹਾਸਲ ਕਰਨ ਲਈ ਮੁੜ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਸੂਬਾ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੁਖਦੀਪ ਕੁਮਾਰ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਭਗਤਾ, ਸਨੀ ਚੇਅਰਮੈਨ, ਵਾਇਸ ਚੇਅਰਮੈਨ, ਰਾਜੇਸ਼ ਲਾਲ, ਕ੍ਰਿਸ਼ਨ ਕੁਮਾਰ ਸੈਕਟਰੀ, ਬਲਜਿੰਦਰ ਅਤੇ ਰੂਪ ਲਾਲ ਕੈਸ਼ੀਅਰ ਸਮੇਤ ਸਫ਼ਾਈ ਸੇਵਕ ਯੂਨੀਅਨ ਦੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦਾ ਧਰਨਾ 10ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਮਾਲਵਾ ਖੇਤਰ ’ਚ ਵਧਦੀ ਗਰਮੀ ਕਾਰਨ ਸੋਕੇ ਵਰਗੇ ਹਾਲਾਤ
Ad Position 24