06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਬਠਿੰਡਾ ’ਚ ਸਕੂਲੀ ਕੰਧਾਂ ’ਤੇ ਖਾਲਿਸਤਾਨੀ ਨਾਅਰਿਆਂ ਦੀ ਫ਼ਰਜ਼ੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ, ਪੁਲਿਸ ਨੂੰ ਪਈਆਂ ਭਾਜੜਾਂ

Ad Position 21
No active advertisement
ਅਜੀਤ ਡੈਸਕ 26-07-2026

ਬਠਿੰਡਾ, 25 ਜੁਲਾਈ (ਵੀਰਪਾਲ ਸਿੰਘ)-ਸ਼ੋਸ਼ਲ ਮੀਡੀਆ ’ਤੇ ਫੈਲਾਈ ਗਈ ਵੀਡੀਓ ਵਿਚ ਬਠਿੰਡਾ ਦੇ ਦੋ ਸਕੂਲਾਂ ਵਿਚ ਖ਼ਾਲਿਸਤਾਨ ਸਬੰਧੀ ਨਾਅਰੇ ਲਿਖੇ ਜਾਣ ਦਾ ਪ੍ਰਚਾਰ ਕੀਤੇ ਜਾਣ ’ਤੇ ਬਠਿੰਡਾ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਬਣਾ ਦੱਸੇ ਗਏ ਇਲਾਕਿਆਂ ਦੇ ਸਕੂਲਾਂ ਪਾਸ ਪਹੁੰਚ ਜਾਂਚ ਕੀਤੀ ਗਈ। ਪੁਲਿਸ ਜਾਂਚ ਦੌਰਾਨ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ। ਇਸ ਮਾਮਲੇ ਦੇ ਸਬੰਧ ਵਿਚ ਡੀ ਐਸ ਪੀ ਸਿਟੀ ਨਰਿੰਦਰ ਸਿੰਘ ਵਲੋਂ ਪ੍ਰੈਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਜਿਹੀਆਂ ਫੇਕ ਵੀਡੀਓ ਵਾਇਰਲੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਦੀ ਜਲਦੀ ਪਹਿਚਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਮਨ ਕਾਨੂੰਨ ਨੂੰ ਖ਼ਰਾਬ ਕਰਨ ਦੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਮਾੜੇ ਅਨਸਰਾਂ ਅਣਪੁਸ਼ਟ ਤੇ ਭੜਕਾਊ ਪੋਸਟਾਂ ਤੋਂ ਦੂਰ ਰਿਹਾ ਜਾਵੇ। ਅਜਿਹੀਆਂ ਪੋਸਟਾਂ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਕੱਢਿਆ ਜੇਤੂ ਮਾਰਚ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਸੰਘਰਸ਼ ਦੀ ਜਿੱਤ ਅਗਲੀ ਖ਼ਬਰ ਬੱਲੂਆਣਾ ਦੇ ਕੁਝ ਘਰਾਂ ਵਲੋਂ ਸੜਕ ਵਿਚਕਾਰ ਗੰਦਾ ਪਾਣੀ ਡੋਲ੍ਹਣ ਕਰਕੇ ਸਕੂਲੀ ਬੱਚੇ ਹੋ ਰਹੇ ਨੇ ਪ੍ਰੇਸ਼ਾਨ
Ad Position 24
No active advertisement