02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

1.08 ਲੱਖ ਰੁਪਏ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ

Ad Position 21
No active advertisement
ਅਜੀਤ ਡੈਸਕ 27-07-2026

ਬਠਿੰਡਾ, 26 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਜੀ.ਆਰ.ਪੀ. ਬਠਿੰਡਾ ਨੇ ਇਕ ਰੇਲ ਯਾਤਰੀ ਔਰਤ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਕੀਮਤੀ ਗਹਿਣੇ ਚੋਰੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਕੋਲੋਂ ਸਾਰੇ ਗਹਿਣੇ ਬਰਾਮਦ ਕਰ ਲਏ ਹਨ। ਥਾਣਾ ਜੀ.ਆਰ.ਪੀ. ਬਠਿੰਡਾ ਦੇ ਮੁੱਖ ਅਧਿਕਾਰੀ ਕੁਲਦੀਪ ਚੰਦ ਨੇ ਦੱਸਿਆ ਕਿ ਪਾਰੂ ਵਾਸੀ ਪਿੰਡ ਦਰਾਲੀ (ਹਰਿਆਣਾ) ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਬੀਤੀ 29 ਜੂਨ ਨੂੰ ਬਠਿੰਡਾ ਰੇਲਵੇ ਸਟੇਸ਼ਨ ਤੋਂ ਬਠਿੰਡਾ–ਜੈਪੁਰ ਪੈਸੇਂਜਰ ਰੇਲਗੱਡੀ ’ਚ ਸਫ਼ਰ ਕਰ ਰਹੀ ਸੀ, ਤਾਂ ਇਸ ਦੌਰਾਨ ਇਕ ਅਣਪਛਾਤੇ ਅਪਾਹਜ ਵਿਅਕਤੀ ਨੇ ਉਸ ਨੂੰ ਪੀਣ ਵਾਲੇ ਪਦਾਰਥ ਵਿਚ ਨਸ਼ੀਲੀ ਵਸਤੂ ਮਿਲਾ ਕੇ ਬੇਹੋਸ਼ ਹੋਣ ਬਾਅਦ ਉਸ ਦਾ ਸੋਨੇ ਦਾ ਲਾਕੇਟ, ਸੋਨੇ ਦੀਆਂ ਵਾਲੀਆਂ ਅਤੇ ਚਾਂਦੀ ਦੀਆਂ ਝਾਂਜਰਾਂ ਚੋਰੀ ਕਰ ਲਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਜੀ.ਆਰ.ਪੀ. ’ਚ ਮੁਕੱਦਮਾ ਦਰਜ ਕਰਦਿਆਂ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਪਹਿਚਾਣ ਅਸ਼ੋਕ ਕੁਮਾਰ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ, ਜਿਸ ਦੇ ਕਬਜ਼ੇ ’ਚੋਂ 1,08,694 ਰੁਪਏ ਦੀ ਕੀਮਤ ਦੇ ਚੋਰੀ ਦੇ ਉੱਕਤ ਸਾਰੇ ਗਹਿਣੇ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਅਦਾਲਤੀ ਹੁਕਮਾਂ ਤਹਿਤ ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਜਾਤ ਆਧਾਰਿਤ ਵਿਤਕਰਾ ਖ਼ਤਮ ਕੀਤੇ ਬਿਨਾਂ ਸੋਹਣੇ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ- ਜਸਵੀਰ ਸਿੰਘ ਗੜ੍ਹੀ ਅਗਲੀ ਖ਼ਬਰ ਸੀਟੂ ਅਤੇ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਨੇ ਮਨਾਇਆ ‘ਜਿੱਤ ਦਿਵਸ’
Ad Position 24
No active advertisement