ਲਹਿਰਾ ਮੁਹੱਬਤ, 30 ਜੁਲਾਈ (ਸੁਖਪਾਲ ਸਿੰਘ ਸੁੱਖੀ)- ਅੱਜ ਆਮ ਆਦਮੀ ਪਾਰਟੀ ਦੇ ਭੁੱਚੋ ਤੋਂ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਲਹਿਰਾ ਮੁਹੱਬਤ ਵਿਖੇ ਸਮਾਗਮ ਦੌਰਾਨ ਮੁੱਖ ਮੰਤਰੀ ਦੇ ਨਾਂ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਸੂਬਾ ਮੀਤ ਪ੍ਰਧਾਨ ਦਰਸਨ ਮਾਲਵਾ, ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ, ਸਬ ਤਹਿਸੀਲ ਨਥਾਣਾ ਪ੍ਰਧਾਨ ਮੇਜਰ ਸਿੰਘ ਬੱਜੋਆਣਾ ਨੇ ਮੰਗ ਪੱਤਰ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਵਿਚ ਜੱਦੀ ਪੁਸ਼ਤੀ ਨੰਬਰਦਾਰਾਂ ਨੂੰ ਵਿਸ਼ੇਸ਼ ਮਾਣ ਭੱਤੇ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ, ਜੋ ਸਾਢੇ ਚਾਰ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਬਾਅਦ ਵੀ ਪੂਰਾ ਨਹੀਂ ਹੋਇਆ। ਜਦੋਂ ਕਿ ਮੁੱਖ ਮੰਤਰੀ ਮਾਨ ਦਾ ਬਿਆਨ ਆ ਰਿਹਾ ਹੈ ਕਿ ਆਪ ਨੇ ਆਪਣੀਆਂ ਗਰੰਟੀਆਂ ਪੂਰਾ ਕਰ ਦਿੱਤਾ ਹੈ। ਉਨ੍ਹਾਂ ਜੋਰ ਦਿੰਦਿਆਂ ਕਿਹਾ ਜੇ ਸਰਕਾਰ ਨੰਬਰਦਾਰਾਂ ਨਾਲ ਕੀਤਾ ਵਾਅਦਾ ਪੂਰਾ ਕਰਦੀ ਹੈ ਤਾਂ ਉਹ ਵਿਧਾਨ ਸਭਾ ਚੋਣਾਂ ਸਮੇਂ ਸਰਕਾਰ ਦੇ ਹੱਕ ਵਿਚ ਨਿੱਤਰਨਗੇ। ਉਨ੍ਹਾਂ ਇਸ ਮਸਲੇ ਨੂੰ ਹਾਲ ਵਿਚ ਹੋ ਰਹੇ ਵਿਧਾਨ ਸਭਾ ਸੈਸ਼ਨ ਵਿਚ ਰੱਖਣ ਦੀ ਗੱਲ ‘ਤੇ ਜੋਰ ਦਿੱਤਾ। ਹਲਕਾ ਵਿਧਾਇਕ ਨੇ ਨੰਬਰਦਾਰਾਂ ਦੇ ਵਫ਼ਦ ਨੂੰ ਉਨ੍ਹਾਂ ਦੀ ਮੰਗ ਤਹਿਤ ਭਰੋਸਾ ਦਿਵਾਇਆ। ਇਸ ਮੌਕੇ ਨਿਰਮਲਜੀਤ ਸਿੰਘ ਨੰਬਰਦਾਰ, ਰਣਜੀਤ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ ਨੰਬਰਦਾਰ, ਜਗਸੀਰ ਸਿੰਘ ਸੀਰਾ ਨੰਬਰਦਾਰ, ਜਗਵਿੰਦਰ ਸਿੰਘ ਨੰਬਰਦਾਰ, ਕਰਮਜੀਤ ਸਿੰਘ ਨੰਬਰਦਾਰ ਲਹਿਰਾ ਖਾਨਾ, ਜਗਸੀਰ ਸਿੰਘ ਨੰਬਰਦਾਰ ਲਹਿਰਾ ਮੁਹੱਬਤ, ਰਣਜੀਤ ਨੰਬਰਦਾਰ ਸਿੰਘ ਲਹਿਰਾ ਮੁਹੱਬਤ ਤੋਂ ਇਲਾਵਾ ਬਲਜਿੰਦਰ ਸਿੰਘ ਨੰਬਰਦਾਰਾਂ ਦਾ, ਰਾਜਾ ਸਿੱਧੂ ਸਰਪੰਚ ਲਹਿਰਾ ਖਾਨਾ, ਪ੍ਰਗਟ ਸਿੰਘ ਹਾਜ਼ਰ ਹਨ।