02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬੀ.ਆਈ.ਐੱਸ. ਵਲੋਂ ਐੱਮ.ਐੱਸ.ਐੱਮ.ਈ. ਉਦਯੋਗਾਂ ਲਈ ਜਾਗਰੂਕਤਾ ਸੈਸ਼ਨ, ਗੁਣਵੱਤਾ ਮਿਆਰ ਅਪਣਾਉਣ ’ਤੇ ਜ਼ੋਰ

ਬਠਿੰਡਾ, 1 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਰਤੀ ਮਿਆਰ ਬਿਊਰੋ (ਬੀ. ਆਈ.

Ad Position 21
No active advertisement
ਸੰਬੋਧਨ ਕਰਦੇ ਹੋਏ ਬੀ.ਆਈ.ਐੱਸ. ਚੰਡੀਗੜ੍ਹ ਦੀ ਡਾਇਰੈਕਟਰ ਅਤੇ ਮੁਖੀ ਸ਼ਾਲੂ ਵਰਸ਼ਨੇਯ। 02-08-2026
ਬਠਿੰਡਾ, 1 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਰਤੀ ਮਿਆਰ ਬਿਊਰੋ (ਬੀ.ਆਈ.ਐਸ.) ਚੰਡੀਗੜ੍ਹ ਸ਼ਾਖਾ ਦਫ਼ਤਰ ਵਲੋਂ ਨੈਸ਼ਨਲ ਟੈਸਟ ਹਾਊਸ (ਐਨ.ਟੀ.ਐਚ.) ਗਾਜ਼ੀਆਬਾਦ ਦੇ ਸਹਿਯੋਗ ਨਾਲ ਬਠਿੰਡਾ ਵਿਚ ਐਮ.ਐਸ.ਐਮ.ਈ. ਨਿਰਮਾਤਾਵਾਂ ਲਈ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਵਿਚ ਕੂੂਲਰ, ਫੈਨ, ਮੋਟਰ, ਟਰਾਂਸਫ਼ਾਰਮਰ, ਕੇਬਲ ਅਤੇ ਹੋਰ ਬਿਜਲੀ ਉਪਕਰਨਾਂ ਨਾਲ ਸਬੰਧਿਤ ਕਰੀਬ 56 ਉਦਯੋਗਿਕ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ।ਸੈਸ਼ਨ ਦਾ ਮੁੱਖ ਮਕਸਦ ਉਦਯੋਗਾਂ ਨੂੰ ਬੀ.ਆਈ.ਐਸ. ਸਰਟੀਫਿਕੇਸ਼ਨ, ਭਾਰਤੀ ਮਿਆਰਾਂ, ਕੁਆਲਿਟੀ ਕੰਟਰੋਲ ਆਰਡਰ ਅਤੇ ਉਤਪਾਦ ਟੈਸਟਿੰਗ ਸਬੰਧੀ ਜਾਣਕਾਰੀ ਦੇਣਾ ਸੀ, ਤਾਂ ਜੋ ਉਤਪਾਦਾਂ ਦੀ ਗੁਣਵੱਤਾ ਵਿਚ ਸੁਧਾਰ ਹੋਣ ਦੇ ਨਾਲ-ਨਾਲ ਬਾਜ਼ਾਰ ਵਿਚ ਮੁਕਾਬਲੇ ਦੀ ਸਮਰੱਥਾ ਅਤੇ ਖਪਤਕਾਰਾਂ ਦਾ ਭਰੋਸਾ ਵੀ ਵਧਾਇਆ ਜਾ ਸਕੇ। ਪ੍ਰੋਗਰਾਮ ਦਾ ਉਦਘਾਟਨ ਬੀ.ਆਈ.ਐਸ. ਚੰਡੀਗੜ੍ਹ ਦੀ ਡਾਇਰੈਕਟਰ ਅਤੇ ਮੁਖੀ ਸ੍ਰੀਮਤੀ ਸ਼ਾਲੂ ਵਰਸ਼ਨੇਯ ਨੇ ਕਰਦਿਆਂ ਕਿਹਾ ਕਿ ਮਿਆਰੀਕਰਨ ਅਤੇ ਗੁਣਵੱਤਾ ਭਰੋਸਾ ਐਮ.ਐਸ.ਐਮ.ਈ. ਖੇਤਰ ਦੀ ਤਰੱਕੀ ਲਈ ਬੇਹੱਦ ਅਹਿਮ ਹਨ। ਬਠਿੰਡਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ ਨੇ ਵੀ ਉਦਯੋਗਿਕ ਵਿਕਾਸ ਲਈ ਗੁਣਵੱਤਾ ਮਿਆਰਾਂ ਦੀ ਪਾਲਣਾ ਨੂੰ ਲਾਜ਼ਮੀ ਕਰਾਰ ਦਿੱਤਾ। ਤਕਨੀਕੀ ਸੈਸ਼ਨ ਦੌਰਾਨ ਬੀ.ਆਈ.ਐਸ. ਦੇ ਸੰਯੁਕਤ ਨਿਰਦੇਸ਼ਕ ਸ਼ਿਤਿਜ ਬਠਲਾ ਨੇ ਸਰਟੀਫਿਕੇਸ਼ਨ ਪ੍ਰਕਿਰਿਆ, ਫ਼ੈਕਟਰੀ ਨਿਰੀਖਣ, ਉਤਪਾਦ ਟੈਸਟਿੰਗ, ਮਾਰਕਿੰਗ ਫ਼ੀਸ ਅਤੇ ਐਮ.ਐਸ.ਐਮ. ਈ. ਲਈ ਉਪਲਬਧ ਰਿਆਇਤਾਂ ਬਾਰੇ ਜਾਣਕਾਰੀ ਦਿੱਤੀ।ਐਨ.ਟੀ.ਐਚ. ਗਾਜ਼ੀਆਬਾਦ ਦੇ ਡਿਪਟੀ ਡਾਇਰੈਕਟਰ ਰਾਜਨੀਕਾਂਤ ਨੇ ਬਿਜਲੀ ਉਪਕਰਨਾਂ ਦੀ ਟੈਸਟਿੰਗ, ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਜ਼ ਅਤੇ ਉਤਪਾਦਾਂ ਵਿਚ ਆਮ ਖ਼ਾਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਕਰਮ ਗਰਗ ਨੇ ਸਭਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਵਿਚਕਾਰ ਡੇਰਾ ਬਾਬਾ ਸੂਰਜ ਗਿਰੀ ਮੰਦਰ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਿਵਸ ਮੌਕੇ ਫਤਿਹ ਗਰੁੱਪ ਵਿਚ ਸੈਮੀਨਾਰ ਤੇ ਭਾਸ਼ਨ ਮੁਕਾਬਲੇ ਕਰਵਾਏ
Ad Position 24
No active advertisement