ਸੱਥ ’ਚ ਬੈਠੇ ਬਜ਼ੁਰਗਾਂ ਨੇ 18 ਹਜ਼ਾਰ ਦਾ ਮੋਬਾਈਲ ਵਾਪਸ ਕਰਕੇ ਦਿਖਾਈ ਇਮਾਨਦਾਰੀ
ਮਹਿਰਾਜ, 26 ਅਗਸਤ (ਸੁਖਪਾਲ ਮਹਿਰਾਜ)- ਪੱਤੀ ਕਰਮਚੰਦ ਮਹਿਰਾਜ ਵਾਸੀ ਰਾਮ ਚੰਦਰ ਸਿੰਘ ਮੁੱਖ ਕੋਟਲੀ ਬਾਜ਼ਾਰ ਤੋਂ ਘਰ ਲਈ ਸਮਾਨ ਲੈ ਕੇ ਵਾਪਸ ਜਾ ਰਿਹਾ ਸੀ। ਇਸ ਦੌਰਾਨ ਬਘੇਲੇ ਕੀ ਧਰਮਸ਼ਾਲਾ ਨੇੜੇ ਉਸ ਦਾ ਮੋਬਾਈਲ ਫ਼ੋਨ ਰਸਤੇ ਵਿਚ ਡਿੱਗ ਪਿਆ।
ਮਹਿਰਾਜ, 26 ਅਗਸਤ (ਸੁਖਪਾਲ ਮਹਿਰਾਜ)- ਪੱਤੀ ਕਰਮਚੰਦ ਮਹਿਰਾਜ ਵਾਸੀ ਰਾਮ ਚੰਦਰ ਸਿੰਘ ਮੁੱਖ ਕੋਟਲੀ ਬਾਜ਼ਾਰ ਤੋਂ ਘਰ ਲਈ ਸਮਾਨ ਲੈ ਕੇ ਵਾਪਸ ਜਾ ਰਿਹਾ ਸੀ। ਇਸ ਦੌਰਾਨ ਬਘੇਲੇ ਕੀ ਧਰਮਸ਼ਾਲਾ ਨੇੜੇ ਉਸ ਦਾ ਮੋਬਾਈਲ ਫ਼ੋਨ ਰਸਤੇ ਵਿਚ ਡਿੱਗ ਪਿਆ। ਸੱਥ ਵਿਚ ਬੈਠੇ ਬਜ਼ੁਰਗਾਂ ਨੇ ਮੋਬਾਈਲ ਚੁੱਕ ਕੇ ਆਪਣੇ ਕੋਲ ਰੱਖ ਲਿਆ। ਘਰ ਪਹੁੰਚਣ ’ਤੇ ਰਾਮ ਚੰਦਰ ਸਿੰਘ ਨੂੰ ਜਦੋਂ ਆਪਣੀ ਜੇਬ ਵਿਚ ਮੋਬਾਈਲ ਨਾ ਹੋਣ ਦਾ ਪਤਾ ਲੱਗਾ ਤਾਂ ਉਹ ਤੁਰੰਤ ਵਾਪਸ ਮੁੱਖ ਕੋਟਲੀ ਬਾਜ਼ਾਰ ਵੱਲ ਆਇਆ ਅਤੇ ਰਸਤੇ ਵਿਚ ਮੋਬਾਈਲ ਡਿੱਗਣ ਸੰਬੰਧੀ ਸੱਥ ਵਿਚ ਬੈਠੇ ਬਜ਼ੁਰਗਾਂ ਤੋਂ ਪੁੱਛਿਆ। ਬਜ਼ੁਰਗਾਂ ਨੇ ਦੀਪਾ ਕਰਿਆਨਾ ਸਟੋਰ ਤੋਂ ਮੋਬਾਈਲ ਫ਼ੋਨ ਮੰਗਵਾ ਕੇ ਰਾਮ ਚੰਦਰ ਸਿੰਘ ਨੂੰ ਵਾਪਸ ਕਰ ਦਿੱਤਾ। ਮੋਬਾਈਲ ਵਾਪਸ ਮਿਲਣ ’ਤੇ ਰਾਮ ਚੰਦਰ ਸਿੰਘ ਨੇ ਸੱਥ ਵਿਚ ਬੈਠੇ ਬਜ਼ੁਰਗਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਇਹ ਮੋਬਾਈਲ ਫ਼ੋਨ ਉਸ ਨੇ ਕਿਸ਼ਤਾਂ ’ਤੇ ਲਿਆ ਸੀ, ਜਿਸ ਦੀ ਉਹ 4,000 ਰੁਪਏ ਮਹੀਨਾਵਾਰ ਕਿਸ਼ਤ ਭਰ ਰਿਹਾ ਹੈ ਅਤੇ ਮੋਬਾਈਲ ਦੀ ਕੁੱਲ ਕੀਮਤ 18,000 ਰੁਪਏ ਹੈ। ਬਜ਼ੁਰਗਾਂ ਵਲੋਂ ਦਿਖਾਈ ਇਮਾਨਦਾਰੀ ਦੀ ਇਲਾਕੇ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ।