06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗਿਆਨ ਜਯੋਤੀ ਮੁਫ਼ਤ ਐਜੂਕੇਸ਼ਨ ਸੈਂਟਰ ਵਿਖੇ ਸ਼ਰਧਾ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਭੁੱਚੋ ਮੰਡੀ, 5 ਸਤੰਬਰ (ਬਿੱਕਰ ਸਿੰਘ ਸਿੱਧੂ)- ਭੁੱਚੋ ਮੰਡੀ ਦੇ ਸਲੱਮ ਏਰੀਆ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰ ਰਹੇ ਗਿਆਨ ਜਯੋਤੀ ਐਜੂਕੇਸ਼ਨ ਮੁਫ਼ਤ ਕੋਚਿੰਗ ਸੈਂਟਰ ਵਿਖੇ ਪ੍ਰਬੰਧਕਾਂ ਸ਼ੁਕਲ ਮਹੇਸ਼ਵਰੀ, ਰਾਜਵਿੰਦਰ ਰੰਗੀਲਾ ਅਤੇ ਅਮਿਤ ਸਿੰਗਲਾ ਭਾਰਤੀ ਦੀ ਅਗਵਾਈ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਫੁੱਲਾਂ ਨਾਲ ਸਜੀ ਪਾਲਕੀ ਵਿਚ ਲੱਡੂ ਗੋਪਾਲ ਨੂੰ ਬਿਰਾਜਮਾਨ ਕਰਵਾਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਭੁੱਚੋ ਮੰਡੀ, 5 ਸਤੰਬਰ (ਬਿੱਕਰ ਸਿੰਘ ਸਿੱਧੂ)- ਭੁੱਚੋ ਮੰਡੀ ਦੇ ਸਲੱਮ ਏਰੀਆ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰ ਰਹੇ ਗਿਆਨ ਜਯੋਤੀ ਐਜੂਕੇਸ਼ਨ ਮੁਫ਼ਤ ਕੋਚਿੰਗ ਸੈਂਟਰ ਵਿਖੇ ਪ੍ਰਬੰਧਕਾਂ ਸ਼ੁਕਲ ਮਹੇਸ਼ਵਰੀ, ਰਾਜਵਿੰਦਰ ਰੰਗੀਲਾ ਅਤੇ ਅਮਿਤ ਸਿੰਗਲਾ ਭਾਰਤੀ ਦੀ ਅਗਵਾਈ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਫੁੱਲਾਂ ਨਾਲ ਸਜੀ ਪਾਲਕੀ ਵਿਚ ਲੱਡੂ ਗੋਪਾਲ ਨੂੰ ਬਿਰਾਜਮਾਨ ਕਰਵਾਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਅੰਗਰੇਜ਼ ਸਿੰਘ ਗਿੱਲ ਤੇ ਐਨ. ਐਸ. ਮੈਮੋਰੀਅਲ ਸਕੂਲ ਭੁੱਚੋ ਮੰਡੀ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਤੇ ਰਾਧਾ ਦੇ ਰੂਪ ਵਿਚ ਸਜ ਕੇ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਬੱਚਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਝਾਕੀਆਂ ਪੇਸ਼ ਕਰਨ ਦੇ ਨਾਲ-ਨਾਲ ਮਟਕੀ ਭੰਨਣ ਦਾ ਦ੍ਰਿਸ਼ ਵੀ ਪੇਸ਼ ਕੀਤਾ। ਸੈਂਟਰ ਦੀ ਅਧਿਆਪਕਾ ਰਿੰਪੀ ਗਰਗ ਨੇ ਸੰਸਥਾ ਦੀਆਂ ਗਤੀਵਿਧੀਆਂ ਤੇ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਵਿਚ ਕਰੀਬ 70 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਮਹਿਮਾਨ ਹਾਜ਼ਰ ਸਨ। ਧਾਰਮਿਕ ਗੀਤਾਂ ਤੇ ਭਜਨਾਂ ’ਤੇ ਬੱਚਿਆਂ ਤੇ ਹਾਜ਼ਰ ਸੰਗਤਾਂ ਨੇ ਨੱਚ ਕੇ ਜਨਮ ਅਸ਼ਟਮੀ ਦਾ ਜਸ਼ਨ ਮਨਾਇਆ। ਅੰਤ ਵਿਚ ਸੰਸਥਾ ਦੇ ਅਹੁਦੇਦਾਰ ਸ਼ੁਕਲ ਮਹੇਸ਼ਵਰੀ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਮਾਂ ਮਾਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਵਲੋਂ 14ਵਾਂ ਜਾਗਰਣ 17 ਨੂੰ
Ad Position 24