18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਮੁਕੰਮਲ, ਪਿਛੇਤੀ ਬਿਜਾਈ ਲਈ ਖੇਤ ਤਿਆਰ ਕਰਨ ’ਚ ਜੁਟੇ ਕਿਸਾਨ

ਬਠਿੰਡਾ, 18 ਨਵੰਬਰ (ਵੀਰਪਾਲ ਸਿੰਘ)- ਝੋਨੇ ਦੀ ਕਟਾਈ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨਾਂ ਨੇ ਕਣਕ ਦੀ ਬਿਜਾਈ ਦਾ ਕੰਮ ਤੇਜ਼ ਕਰ ਦਿੱਤਾ ਹੈ। ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਮੁਕੰਮਲ ਹੋਣ ਤੋਂ ਬਾਅਦ ਕਿਸਾਨ ਹੁਣ ਪਿਛੇਤੀ ਕਿਸਮਾਂ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਿਚ ਰੁੱਝ ਗਏ ਹਨ।

Ad Position 21
No active advertisement
ਮਾਲਵੇ ਦੇ ਖੇਤਾਂ ਵਿਚ ਕਿਸਾਨਾਂ ਵਲੋਂ ਕੀਤੀ ਜਾ ਰਹੀ ਕਣਕ ਬਿਜਾਈ ਦੀ ਤਸਵੀਰ। ਅਜੀਤ ਤਸਵੀਰ 19-11-2026
ਬਠਿੰਡਾ, 18 ਨਵੰਬਰ (ਵੀਰਪਾਲ ਸਿੰਘ)- ਝੋਨੇ ਦੀ ਕਟਾਈ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨਾਂ ਨੇ ਕਣਕ ਦੀ ਬਿਜਾਈ ਦਾ ਕੰਮ ਤੇਜ਼ ਕਰ ਦਿੱਤਾ ਹੈ। ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਮੁਕੰਮਲ ਹੋਣ ਤੋਂ ਬਾਅਦ ਕਿਸਾਨ ਹੁਣ ਪਿਛੇਤੀ ਕਿਸਮਾਂ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਿਚ ਰੁੱਝ ਗਏ ਹਨ। ਬਿਜਾਈ ਦਾ ਢੁਕਵਾਂ ਸਮਾਂ ਲੰਘਣ ਅਤੇ ਫ਼ਸਲ ਦੇ ਝਾੜ ‘ਤੇ ਮਾੜਾ ਅਸਰ ਪੈਣ ਦੇ ਡਰੋਂ ਕਿਸਾਨ ਦਿਨ-ਰਾਤ ਖੇਤਾਂ ਵਿਚ ਕੰਮ ਕਰ ਰਹੇ ਹਨ। ਇਸ ਵਾਰ ਕਣਕ ਦੀ ਬਿਜਾਈ ਦੇ ਤਰੀਕਿਆਂ ਵਿਚ ਵੀ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਪਹਿਲਾਂ ਜਿੱਥੇ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚੋਂ ਹਟਾਉਣ ਤੋਂ ਬਾਅਦ ਕਈ ਵਾਰ ਵਾਹੀ ਕਰਕੇ ਕਣਕ ਬੀਜਦੇ ਸਨ, ਉੱਥੇ ਹੁਣ ਵੱਡੀ ਗਿਣਤੀ ਵਿਚ ਕਿਸਾਨ ਆਧੁਨਿਕ ਖੇਤੀ ਮਸ਼ੀਨਰੀ ਦਾ ਸਹਾਰਾ ਲੈ ਰਹੇ ਹਨ। ਸੁਪਰ ਸੀਡਰ, ਮਲਚਰ ਅਤੇ ਜ਼ੀਰੋ ਡਰਿੱਲ ਵਰਗੀਆਂ ਮਸ਼ੀਨਾਂ ਨਾਲ ਬਿਨਾਂ ਵਾਰ-ਵਾਰ ਵਾਹੀ ਕੀਤੇ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਇਸ ਨਾਲ ਕਿਸਾਨਾਂ ਦਾ ਸਮਾਂ ਅਤੇ ਖੇਤੀਬਾੜੀ ਦੇ ਖਰਚੇ ਬਚਾਉਣ ਦੇ ਨਾਲ ਪਰਾਲੀ ਦੇ ਪ੍ਰਬੰਧਨ ਵਿਚ ਵੀ ਮਦਦ ਮਿਲ ਰਹੀ ਹੈ। ਕਣਕ ਦੀਆਂ ਕਿਸਮਾਂ ਦੀ ਚੋਣ ਵਿਚ ਵੀ ਕਿਸਾਨ ਪਿਛਲੇ ਸਾਲ ਦੇ ਤਜਰਬੇ ਨੂੰ ਤਰਜੀਹ ਦੇ ਰਹੇ ਹਨ। ਕਿਸਾਨਾਂ ਵਲੋਂ ਡੀ. ਬੀ. ਡਬਲਯੂ-327 ਅਤੇ ਪੀ ਬੀ ਡਬਲਯੂ-872 ਵਰਗੀਆਂ ਕਿਸਮਾਂ ਦੀ ਬਿਜਾਈ ਵੱਲ ਵਧੇਰੇ ਰੁਝਾਨ ਦਿਖਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਇਨ੍ਹਾਂ ਕਿਸਮਾਂ ਦਾ ਝਾੜ ਤਸੱਲੀਬਖ਼ਸ਼ ਰਿਹਾ ਸੀ ਅਤੇ ਕਈ ਖੇਤਾਂ ਵਿਚ ਪ੍ਰਤੀ ਏਕੜ 60 ਤੋਂ 65 ਮਣ ਤੱਕ ਪੈਦਾਵਾਰ ਹੋਈ ਸੀ। ਇਸ ਕਰਕੇ ਨਵੀਆਂ ਕਿਸਮਾਂ ਦਾ ਤਜਰਬਾ ਕਰਨ ਦੀ ਬਜਾਏ ਕਿਸਾਨ ਪਹਿਲਾਂ ਪਰਖੀਆਂ ਹੋਈਆਂ ਕਿਸਮਾਂ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਵਿਚ ਕਣਕ ਹੇਠ ਲਗਪਗ 34.5 ਤੋਂ 35 ਲੱਖ ਹੈਕਟੇਅਰ ਰਕਬਾ ਹੋਣ ਦਾ ਅਨੁਮਾਨ ਹੈ। 10 ਨਵੰਬਰ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਕਰੀਬ 16 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਸੀ, ਜੋ ਕੁੱਲ ਟੀਚੇ ਦਾ ਲਗਭਗ 46 ਫ਼ੀਸਦੀ ਬਣਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਵੱਡੇ ਪੱਧਰ ‘ਤੇ ਬਿਜਾਈ ਦਾ ਕੰਮ ਅਜੇ ਬਾਕੀ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਮੇਂ ਸਿਰ ਬਿਜਾਈ ਲਈ ਪੀ ਬੀ ਡਬਲਯੂ-872, ਪੀ ਬੀ ਡਬਲਯੂ-826, ਪੀ.ਪੀ.ਡ.ਲਬਲਯੂ.- 824, ਡੀ.ਬੀ.ਡਬਲਯੂ-187 ਅਤੇ ਐਚ. ਡੀ.3086 ਵਰਗੀਆਂ ਕਿਸਮਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਦਕਿ ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ-771, ਪੀ.ਬੀ. ਡਬਲਯੂ-752 ਅਤੇ ਪੀ.ਬੀ.ਡਬਲਯੂ-757 ਵਰਗੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਬਿਜਾਈ ਵਿਚ ਇੱਕ ਹਫ਼ਤੇ ਦੀ ਦੇਰੀ ਨਾਲ ਵੀ ਪ੍ਰਤੀ ਏਕੜ ਲਗਭਗ 150 ਕਿੱਲੋ ਤੱਕ ਝਾੜ ਘਟ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਆਪਣੇ ਇਲਾਕੇ ਤੇ ਬਿਜਾਈ ਦੇ ਸਮੇਂ ਅਨੁਸਾਰ ਢੁਕਵੀਂ ਕਿਸਮ ਦੀ ਚੋਣ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਚੋਰੀ ਹੋਈ ਇਲੈਕਟ੍ਰਿਕ ਸਕੂਟਰੀ ਲੱਭ ਕੇ ਮਾਲਕ ਦੇ ਹਵਾਲੇ ਕੀਤੀ ਦਾਣਾ ਮੰਡੀ ਵਿਚ ਪਿਛਲੇ ਤਿੰਨ-ਚਾਰ ਦਿਨਾਂ ਤੋਂ... ਅਗਲੀ ਖ਼ਬਰ ਔਰਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Ad Position 24