ਗੋਨਿਆਣਾ, 8 ਅਪ੍ਰੈਲ (ਗਰਗ)-ਸਥਾਨਕ ਨਗਰ ਕੌਂਸਲ ਦੇ ਕਰਮੀਆਂ ਅਤੇ ਪ੍ਰਬੰਧਕਾਂ ਦੀ ਮਿਲੀ ਭੁਗਤ ਨਾਲ ਪਿਛਲੇ ਲੰਮੇ ਸਮੇਂ ਤੋਂ ਵੇਸੈ ਤਾਂ ਸਾਰੇ ਹੀ ਸ਼ਹਿਰ ਵਿਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ ਅਤੇ ਲੋਕਾਂ ਨੂੰ ਵਾਟਰ ਵਰਕਸ ਦਾ ਸਾਫ਼ ਪਾਣੀ ਨਾ ਮਿਲਣਾ ਇਹ ਆਮ ਜਿਹੀ ਹੀ ਗੱਲ ਬਣੀ ਹੋਈ ਹੈ, ਸਥਾਨਕ ਰਾਜਾ ਬਸਤੀ ਵਾਰਡ ਨੰਬਰ-8 ਦੇ ਲੋਕਾਂ ਵਲੋਂ ਅੱਜ 9 ਅਪ੍ਰੈਲ ਨੂੰ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ ਅਤੇ ਵਾਰਡ ਨਿਵਾਸੀਆਂ ਨੂੰ ਵਾਟਰ ਵਰਕਸ ਦੇ ਸਾਫ਼ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਅੱਗੇ ਧਰਨਾ ਦਿੱਤਾ ਜਾਵੇਗਾ | ਜਿਸ ਦੌਰਾਨ ਮੌਜੂਦਾ ਸੂਬਾ ਸਰਕਾਰ ਅਤੇ ਕੌਂਸਲ ਦੇ ਪ੍ਰਬੰਧਕਾਂ ਦਾ ਪਿੱਟ ਸਿਆਪਾ ਵੀ ਕੀਤਾ ਜਾਵੇਗਾ |