ਬਠਿੰਡਾ, 8 ਅਪ੍ਰੈਲ (ਪੱਤਰ ਪ੍ਰੇਰਕ)- 65 ਸਾਲਾਂ ਜਗਰੂਪ ਸਿੰਘ ਵਾਸੀ ਪਿੰਡ ਸਿਰੀਏਵਾਲਾ ਜ਼ਿਲ੍ਹਾ ਫਰੀਦਕੋਟ ਦੀ ਬਠਿੰਡਾ ਦੇ ਪਾਵਰ ਹਾਊਸ ਰੋਡ ਵਿਖੇ ਸਥਿਤ ਗੁਪਤਾ ਹਸਪਤਾਲ 'ਚ ਇਕ ਗੋਡੇ ਦੀ ਰੋਬੋਟਿਕ ਸਰਜਰੀ ਸਫ਼ਲਤਾ ਪੂਰਵਕ ਹੋਈ ਹੈ | ਜਿਸ ਕਾਰਨ ਹੁਣ ਉਸ ਨੇ ਨਾ ਅਸਹਿਣਯੋਗ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਜਗਰੂਪ ਸਿੰਘ ਅਨੁਸਾਰ ਉਹ ਹੁਣ ਆਪਣੇ ਘਰ ਦਾ ਸਾਰਾ ਕੰਮਕਾਰ ਅਸਾਨੀ ਨਾਲ ਖੁਦ ਕਰ ਲੈਂਦਾ ਹੈ | ਉਨ੍ਹਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਕ ਗੋਡੇ ਵਿਚ ਬਹੁਤ ਜ਼ਿਆਦਾ ਦਰਦ ਹੋਣ ਕਾਰਨ ਹਰ ਸਮੇਂ ਬਹੁਤ ਤਕਲੀਫ਼ 'ਚ ਰਹਿੰਦਾ ਸੀ | ਗੋਡਿਆਂ ਦਾ ਇਲਾਜ ਉਸ ਨੇ ਕਈ ਨਾਮੀ ਡਾਕਟਰਾਂ ਤੋਂ ਕਰਵਾਇਆ, ਪਰ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਉਸ ਨੂੰ ਕਿਸੇ ਤੋਂ ਵੀ ਕੋਈ ਅਰਾਮ ਨਹੀਂ ਮਿਲਿਆ | ਜਦੋਂ ਉਸ ਨੂੰ ਪਤਾ ਲੱਗਿਆ ਕਿ ਪਾਵਰ ਹਾਊਸ ਰੋਡ ਵਿਖੇ ਗੁਪਤਾ ਹਸਪਤਾਲ 'ਚ ਰੋਬੋਟਿਕ ਸਰਜਰੀ ਸ਼ੁਰੂ ਹੋਈ ਤਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਡਾਕਟਰ ਮੋਹਿਤ ਗੁਪਤਾ ਨੂੰ ਮਿਲੇ | ਜਿੱਥੇ ਡਾਕਟਰ ਨੇ ਉਸ ਦੇ ਟੈਸਟ ਕਰਵਾਉਣ ਤੋਂ ਬਾਅਦ ਰੋਬੋਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ | ਜਗਰੂਪ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਇਕ ਗੋਡੇ ਦੀ ਰੋਬੋਟਿਕ ਤਕਨੀਕ ਰਾਹੀ ਸਰਜਰੀ ਕਰਵਾਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਇਸ ਮੌਕੇ ਰੋਬੋਟਿਕ ਸਰਜਨ ਡਾ: ਮੋਹਿਤ ਗੁਪਤਾ ਨੇ ਕਿਹਾ ਕਿ ਗੁਪਤਾ ਹਸਪਤਾਲ ਵਿਚ ਅਤਿ ਆਧੁਨਿਕ ਜਾਨਸਨ ਐਂਡ ਜਾਨਸਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਕੀਤੀ ਜਾ ਰਹੀ ਹੈ | ਜਾਨਸਨ ਐਂਡ ਜਾਨਸਨ ਦਾ ਵੇਲਿਸ ਰੋਬੋਟ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ, ਜੋਂ ਕਿ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ |