ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ ਵਲੋਂ ਕੋਟਭਾਰਾ ਵਿਚ ਲੋੜਵੰਦ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਤੇ ਵਰਦੀਆਂ ਵੰਡੀਆਂ
ਅਜੀਤ ਡੈਸਕ
09-04-2026
ਸਮਾਗਮ ਦÏਰਾਨ ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਪਹੁੰਚੇ ਭਾਈ ਤੇਜਿੰਦਰ ਸਿੰਘ ਨੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ, ਵਰਦੀਆਂ, ਸਕੂਲ ਬੈਗ ਅਤੇ ਹੋਰ ਪੜ੍ਹਾਈ ਨਾਲ ਸੰਬੰਧਿਤ ਸਮੱਗਰੀ ਵੰਡੀ¢ ਇਸ ਮੌਕੇ ਉਨ੍ਹਾਂ ਨੇ ਮਾਪਿਆਂ ਨੂੰ ਗੁਰਬਾਣੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਸੰਦੇਸ਼ ਵੀ ਦਿੱਤਾ¢
ਉਨ੍ਹਾਂ ਦੱਸਿਆ ਕਿ ਪੰਥ ਰਤਨ ਭਾਈ ਸਾਹਿਬ ਜਸਵੀਰ ਸਿੰਘ ਖੰਨੇ ਵਾਲਿਆਂ ਵੱਲੋਂ ਸ਼ੁਰੂ ਕੀਤਾ ਗਿਆ ਐਜੂਕੇਟ ਪੰਜਾਬ ਪ੍ਰੋਜੈਕਟ ਅੱਜ ਭਾਈ ਜਸਵਿੰਦਰ ਸਿੰਘ ਖ਼ਾਲਸਾ (ਇੰਗਲੈਂਡ) ਦੀ ਅਗਵਾਈ ਹੇਠ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਵੀ ਵੱਡੇ ਪੱਧਰ 'ਤੇ ਚਲ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਗੁਰਮਤਿ ਆਧਾਰਿਤ ਮਿਆਰੀ ਸਿੱਖਿਆ ਦੇ ਕੇ ਲੋੜਵੰਦ ਬੱਚਿਆਂ ਨੂੰ ਚੰਗੇ ਨਾਗਰਿਕ ਅਤੇ ਉੱਚ ਅਹੁਦਿਆਂ ਤੱਕ ਪਹੁੰਚਾਉਣਾ ਹੈ¢ ਇਸ ਮੌਕੇ ਹਰਜੀਤ ਸਿੰਘ (ਵਾਈ.ਸੀ., ਐਜੂਕੇਟ ਪੰਜਾਬ ਪ੍ਰੋਜੈਕਟ, ਜੋਨ ਕੋਟਭਾਰਾ-ਬਠਿੰਡਾ) ਨੇ ਵੀ ਮਾਪਿਆਂ ਨੂੰ ਸੰਬੋਧਨ ਕੀਤਾ¢ ਅਖੀਰ ਵਿੱਚ ਗੁਰੂ ਨਾਨਕ ਅਕੈਡਮੀ ਦੀ ਇੰਚਾਰਜ ਭੈਣ ਬਲਜੀਤ ਕÏਰ ਨੇ ਸਮੂਹ ਸਟਾਫ਼ ਅਤੇ ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਆਏ ਮਾਪਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅਕੈਡਮੀ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ¢
ਇਸ ਮੌਕੇ ਰਾਮ ਸਿੰਘ (ਸਾਬਕਾ ਸਰਪੰਚ), ਬਾਬਾ ਗੁਰਜੰਟ ਸਿੰਘ ਸੇਖੂ ਵਾਲੇ, ਦਰਸ਼ਨ ਸਿੰਘ (ਇੰਸਪੈਕਟਰ ਰਾਮਪੁਰਾ), ਬਲਵੀਰ ਸਿੰਘ ਪ੍ਰਧਾਨ, ਸਤਿੰਦਰ ਸਿੰਘ ਮੀਤ ਪ੍ਰਧਾਨ, ਮੋਹਨਜੀਤ ਸਿੰਘ ਸਕੱਤਰ, ਸਿਕੰਦਰ ਸਿੰਘ ਖ਼ਜ਼ਾਨਚੀ ਸਮੇਤ ਹੋਰ ਅਨੇਕਾਂ ਮੁਹਤਬਰ ਵਿਅਕਤੀ, ਅਕੈਡਮੀ ਸਟਾਫ਼, ਬੱਚਿਆਂ ਦੇ ਮਾਪੇ ਅਤੇ ਵੱਡੀ ਗਿਣਤੀ ਵਿਚ ਸੰਗਤਾਂ