15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਦਿਵਿਆਂਗ ਬਜ਼ੁਰਗ ਨੂੰ ਲੁੱਟਿਆ, ਰਿਕਸ਼ਾ ਚਾਲਕ ਔਰਤ ਕਾਬੂ <br/>

Ad Position 21
No active advertisement
ਅਜੀਤ ਡੈਸਕ 17-04-2026
ਬਠਿੰਡਾ, 16 ਅਪ੍ਰੈਲ (ਪੱਤਰ ਪ੍ਰੇਰਕ)-ਸਥਾਨਕ ਸੰਤਪੁਰਾ ਰੋਡ 'ਤੇ ਇਕ ਈ-ਰਿਕਸ਼ਾ ਚਾਲਕ ਔਰਤ ਵਲੋਂ ਦਿਵਿਆਂਗ ਬਜ਼ੁਰਗ ਨਾਲ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ¢ ਘਟਨਾ ਦÏਰਾਨ ਵਿਰੋਧ ਕਰਨ 'ਤੇ ਰਿਕਸ਼ਾ ਪਲਟਣ ਨਾਲ ਦੋਵੇਂ ਜ਼ਖ਼ਮੀ ਹੋ ਗਏ, ਜਦਕਿ ਮÏਕੇ 'ਤੇ ਪਹੁੰਚੇ ਲੋਕਾਂ ਨੇ ਰਿਕਸ਼ਾ ਚਾਲਕ ਔਰਤ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ¢ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਵਾਸੀ ਭਗਤਾ, ਜੋ ਸਰੀਰਕ ਤÏਰ 'ਤੇ ਦਿਵਿਆਂਗ ਹਨ, ਸਟੇਟ ਬੈਂਕ ਆਫ਼ ਇੰਡੀਆ ਵਿੱਚ ਕਰਜ਼ੇ ਸਬੰਧੀ ਕੰਮ ਲਈ ਬਠਿੰਡਾ ਆਏ ਹੋਏ ਸਨ¢ ਬੈਂਕ ਤੋਂ ਬਾਹਰ ਨਿਕਲਦੇ ਹੀ ਇਕ ਅÏਰਤ ਰਿਕਸ਼ਾ ਚਾਲਕ ਨੇ ਉਨ੍ਹਾਂ ਨਾਲ ਗੱਲਬਾਤ ਕਰਕੇ ਕਰਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਆਪਣੇ ਰਿਕਸ਼ੇ ਵਿੱਚ ਬਿਠਾ ਲਿਆ¢ ਪੀੜਤ ਦੇ ਦੱਸਣ ਮੁਤਾਬਿਕ ਅÏਰਤ ਉਨ੍ਹਾਂ ਨੂੰ ਹਾਜੀ ਰਤਨ ਰੋਡ ਰਾਹੀਂ ਨਹਿਰ ਕੋਲ ਇਕ ਸੁੰਨਸਾਨ ਥਾਂ 'ਤੇ ਲੈ ਗਈ, ਜਿੱਥੇ ਉਸ ਨੇ ਬਜ਼ੁਰਗ ਨਾਲ ਧੱਕਾ-ਮੁੱਕੀ ਕਰਕੇ ਕਰੀਬ 7 ਹਜ਼ਾਰ ਰੁਪਏ ਖੋਹ ਲਏ¢ ਜਦੋਂ ਬਜ਼ੁਰਗ ਨੇ ਵਿਰੋਧ ਕੀਤਾ ਅਤੇ ਰਿਕਸ਼ੇ ਬੇਕਾਬੂ ਹੋ ਕੇ ਪਲਟ ਗਿਆ¢ ਸ਼ੋਰ ਸੁਣ ਕੇ ਨੇੜਲੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਮੁਸਤੈਦੀ ਨਾਲ ਅÏਰਤ ਨੂੰ ਕਾਬੂ ਕਰ ਲਿਆ¢ ਬਾਅਦ ਵਿੱਚ ਉਸ ਨੂੰ ਥਾਣਾ ਕੋਤਵਾਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ¢ਸਹਾਰਾ ਜਨ ਸੇਵਾ ਦੀ ਟੀਮ ਨੇ ਜ਼ਖ਼ਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਪਹੁੰਚਾਇਆ¢ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਜਾਅਲੀ ਦਸਤਖਤਾਂ ਨਾਲ ਲੱਖਾਂ ਦਾ ਕਰਜ਼ਾ ਲੈ ਕੇ ਮਾਰੀ ਠੱਗੀ, ਬੈਂਕ ਅਧਿਕਾਰੀਆਂ ਤੇ ਸਾਈਬਰ ਠੱਗਾਂ 'ਤੇ ਕੇਸ ਦਰਜ <br/... ਅਗਲੀ ਖ਼ਬਰ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੀ ਅੱਠਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ <br/>
Ad Position 24