ਬਠਿੰਡਾ, 16 ਅਪ੍ਰੈਲ (ਪੱਤਰ ਪ੍ਰੇਰਕ)-ਬਠਿੰਡਾ ਪੁਲਿਸ ਵੱਲੋਂ ਵਿੱਤੀ ਅਪਰਾਧਾਂ ਦੇ ਦੋ ਗੰਭੀਰ ਮਾਮਲੇ ਦਰਜ ਕੀਤੇ ਗਏ ਹਨ, ਜਿਹੜੇ ਇਕ ਪਾਸੇ ਬੈਂਕਿੰਗ ਸਿਸਟਮ ਅੰਦਰਲੇ ਖ਼ਤਰੇ ਨੂੰ ਉਜਾਗਰ ਕਰਦੇ ਹਨ, ਜਦਕਿ ਦੂਜੇ ਪਾਸੇ ਸੋਸ਼ਲ ਮੀਡੀਆ ਅਤੇ ਆਨਲਾਈਨ ਪਲੇਟ ਫਾਰਮਾਂ 'ਤੇ ਵੱਧ ਰਹੀ ਸਾਈਬਰ ਠੱਗੀ ਵੱਲ ਧਿਆਨ ਦਿਵਾਉਂਦੇ ਹਨ¢ ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਧੋਖਾਧੜੀ ਦੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ¢ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਰਦੂਲ ਸਿੰਘ ਨੇ ਦੱਸਿਆ ਕਿ ਜੰਮੂ ਐਂਡ ਕਸ਼ਮੀਰ ਬੈਂਕ ਦੀ ਗੋਲ ਡਿੱਗੀ ਸ਼ਾਖਾ ਦੇ ਤਤਕਾਲੀ ਮੈਨੇਜਰ ਯਸ਼ਪਾਲ, ਸਹਾਇਕ ਮੈਨੇਜਰ ਜਤਿੰਦਰ ਕੁਮਾਰ ਅਤੇ ਕਲਰਕ ਵਿਸ਼ਨੂੰ ਸਿੰਘ ਨੇ ਮਿਲੀਭੁਗਤ ਕਰਕੇ ਉਸ ਦੇ ਜਾਅਲੀ ਦਸਤਖ਼ਤ ਅਤੇ ਦਸਤਾਵੇਜ਼ ਤਿਆਰ ਕੀਤੇ¢ ਉਨਾਂ ਨੇ ਮਲੋਟ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਨਾਲ ਸਾਜ਼ਿਸ਼ ਕਰਕੇ ਪੀੜਤ ਦੇ ਨਾਂ 'ਤੇ ਲੱਖਾਂ ਰੁਪਏ ਦਾ ਕਰਜ਼ਾ ਲਿਆ ਅਤੇ ਰਕਮ ਹੜੱਪ ਲਈ¢ ਪੁਲਿਸ ਨੇ ਚਾਰਾਂ ਕਥਿਤ ਦੋਸ਼ੀਆਂ ਖ਼ਿਲਾਫ਼ ਸਾਜ਼ਿਸ਼ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਲਿਆ ਹੈ¢ ਇਸੇ ਤਰਾਂ ਦੂਜਾ ਮਾਮਲਾ ਥਾਣਾ ਸਾਈਬਰ ਕ੍ਰਾਈਮ ਵਿੱਚ ਸਾਹਮਣੇ ਆਇਆ ਹੈ¢ ਸ਼ਿਕਾਇਤਕਰਤਾ ਕੁਲਦੀਪ ਸਿੰਘ ਮੁਤਾਬਿਕ ਸਾਈਬਰ ਠੱਗਾਂ ਨੇ ਪਹਿਲਾਂ ਉਸ ਨਾਲ ਸੰਪਰਕ ਕਰਕੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੇ ਨਾਂ 'ਤੇ ਲਾਲਚ ਦਿੱਤਾ¢ ਠੱਗਾਂ ਨੇ ਫ਼ਰਜ਼ੀ ਸਕ੍ਰੀਨਸ਼ਾਟ ਦਿਖਾ ਕੇ ਭਰੋਸਾ ਜਿੱਤਿਆ ਅਤੇ ਫਿਰ ਉਸ ਨੂੰ ਡੀਮੈਟ ਅਕਾਊਾਟ ਖੋਲਣ ਲਈ ਪ੍ਰੇਰਿਤ ਕੀਤਾ¢ ਬਾਅਦ ਵਿੱਚ ਭਾਰੀ ਰਕਮ ਨਿਵੇਸ਼ ਕਰਵਾ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਕਰ ਲਈ ਗਈ¢ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਤਕਨੀਕੀ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ¢