ਕੋਟਫੱਤਾ, 19 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਵਲੋਂ ਨਗਰ ਕੋਟਸ਼ਮੀਰ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਗੰਭੀਰ ਮਸਲੇ ਸੰਬੰਧੀ ਐਕਸੀਅਨ ਮੌੜ ਡਿਵੀਜ਼ਨ ਨੂੰ ਮੰਗ ਪੱਤਰ ਸੌਂਪਿਆ ਗਿਆ¢ ਬੀਤੇ ਦਿਨ ਇਹਨਾਂ ਕੱਟਾਂ ਤੋਂ ਦੁਖੀ ਲੋਕਾਂ ਨੇ ਬਿਜਲੀ ਗਰਿੱਡ ਵਿੱਚ ਧਰਨਾ ਦੇਣ ਦਾ ਮਨ ਬਣਾਇਆ ਤੇ ਕਿਸਾਨ ਯੂਨੀਅਨ ਮਾਲਵਾ ਦੀ ਸਹਾਇਤਾ ਨਾਲ ਪੁਲਿਸ ਚÏਾਕੀ ਇੰਚਾਰਜ ਬਲਜੀਤ ਸਿੰਘ ਸਿੱਧੂ ਨੂੰ ਮਿਲੇ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜੇਕਰ ਕੱਲ੍ਹ ਤੱਕ ਸਾਡੀ ਸਮੱਸਿਆ ਦਾ ਹੱਲ ਨਾਂ ਹੋਇਆ ਤਾਂ ਬਿਜਲੀ ਗਰਿੱਡ ਵਿਚ ਧਰਨਾ ਦੇਣ ਦੇ ਨਾਲ ਨਾਲ ਐੱਸ ਡੀ ਓ ਬਿਜਲੀ ਬੋਰਡ ਦਾ ਘਿਰਾਓ ਵੀ ਕੀਤਾ ਜਾਵੇਗਾ ਜਿਸ ਤੇ ਤੁਰੰਤ ਚੌਕੀ ਇੰਚਾਰਜ ਬਲਜੀਤ ਸਿੰਘ ਸਿੱਧੂ ਨੇ ਐਕਸੀਅਨ ਬਿਜਲੀ ਬੋਰਡ ਨੂੰ ਨਗਰ ਨਿਵਾਸੀਆਂ ਦੀ ਇਸ ਮੰਗ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ¢ ਐੱਸ.ਆਈ. ਬਲਜੀਤ ਸਿੰਘ ਸਿੱਧੂ ਦੀ ਬੇਨਤੀ ਤੇ ਐਕਸੀਅਨ ਮÏੜ ਅੱਜ ਕੋਟਸ਼ਮੀਰ ਗਰਿੱਡ 'ਤੇ ਪਹੁੰਚੇ ਤੇ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਗਾ ਤੇ ਹੋਰਨਾਂ ਬਿਜਲੀ ਖਪਤਕਾਰਾਂ ਤੋਂ ਮੰਗ ਪੱਤਰ ਲਿਆ¢ ਖਪਤਕਾਰਾਂ ਨੇ ਮੰਗ ਕੀਤੀ ਹੈ ਕਿ ਕੋਟਸ਼ਮੀਰ ਨੂੰ ਵੀ ਕੈਟਾਗਰੀ ਵਨ 'ਚ ਪਾਇਆ ਜਾਵੇ¢ ਇਸ ਮੌਕੇ ਕਿਸਾਨ ਯੂਨੀਅਨ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੰਦਕਾ, ਗੁਰਜੀਤ ਸਿੰਘ ਮਾਨ, ਅਮਨੀ ਸੇਠ, ਸੋਨਾ ਜਵੈਲਰਜ਼, ਪਾਲ ਜਵੈਲਰਜ਼, ਡਾਕਟਰ ਬੀਰਬਲ ਸਿੰਘ, ਪ੍ਰਮਤੇਜ ਸਿੰਘ ਵਿੱਕੀ ਅਤੇ ਜਗਵਿੰਦਰ ਸਿੰਘ ਬÏਬੀ ਸਮੇਤ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ¢
ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਦੁਖੀ ਕੋਟਸ਼ਮੀਰ ਦੇ ਲੋਕਾਂ ਵਲੋਂ ਐਕਸੀਅਨ ਮੌੜ ਡਵੀਜ਼ਨ ਨੂੰ ਦਿੱਤਾ ਮੰਗ-ਪੱਤਰ <br/>
ਅਜੀਤ ਡੈਸਕ
20-04-2026