ਮÏੜ ਮੰਡੀ, 19 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਮੌੜ ਮੰਡੀ ਦੇ ਇਕ ਸਕੂਲ ਵਿਚ ਪੜ੍ਹਾਉਂਦੀ ਇਕ ਮਹਿਲਾ ਅਧਿਆਪਕਾ ਨਾਲ ਉਸ ਦੇ ਹੀ ਸਕੂਲ ਦੇ ਇਕ ਅਧਿਆਪਕ ਵਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੀੜਤ ਮਹਿਲਾ ਅਧਿਆਪਕਾ ਦੇ ਬਿਆਨਾਂ 'ਤੇ ਥਾਣਾ ਮੌੜ ਦੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗਿ੍ਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ¢ ਥਾਣਾ ਮÏੜ ਦੇ ਮੁਖੀ ਤਰੁਣਦੀਪ ਸਿੰਘ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਕੋਲ ਮੌੜ ਮੰਡੀ ਦੀ ਹੀ ਇਕ ਮਹਿਲਾ ਅਧਿਆਪਕਾ ਨੇ ਬਿਆਨਾਂ ਦਰਜ ਕਰਵਾਏ ਸਨ ਕਿ ਬੀਤੇ ਦਿਨੀਂ ਸਕੂਲ ਵਿਚ ਜਦ ਉਹ ਆਪਣੇ ਸਾਥੀ ਅਧਿਆਪਕ ਨੂੰ ਜੋ ਕਿ ਸਾਇੰਸ ਲੈਬ ਵਿਚ ਬਣੀਆਂ ਅਲਮਾਰੀਆਂ ਜਿਨ੍ਹਾਂ ਵਿਚ ਕੁਝ ਗੜਬੜੀ ਸੀ ਉਨ੍ਹਾਂ ਨੂੰ ਠੀਕ ਕਰਵਾਉਣ ਲਈ ਦਿਖਾਉਣ ਲਈ ਗਈ ਤਾਂ ਉਸ ਅਧਿਆਪਕਾ ਨੂੰ ਇਕੱਲੀ ਦੇਖ ਕੇ ਉਕਤ ਅਧਿਆਪਕ ਨੇ ਉਸ ਮਹਿਲਾ ਅਧਿਆਪਕ ਨਾਲ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ¢ ਅਧਿਆਪਕਾ ਵਲੋਂ ਰੌਲਾ ਪਾਉਣ 'ਤੇ ਉਹ ਅਧਿਆਪਕ ਉਥੋਂ ਭੱਜ ਗਿਆ¢ ਜਿਸ ਤੋਂ ਬਾਅਦ ਉਸ ਮਹਿਲਾ ਅਧਿਆਪਕਾ ਨੇ ਥਾਣਾ ਮੌੜ ਵਿਚ ਦਰਖ਼ਾਸਤ ਦਿੱਤੀ, ਜਿਸ 'ਤੇ ਮÏੜ ਪੁਲਿਸ ਨੇ ਅਧਿਆਪਕ ਖਿਲਾਫ ਮੁਕੱਦਮਾ ਨੰ 26 ਸੈਕਸ਼ਨ 74,75,351 (3) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ¢