27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਦੁਕਾਨ 'ਚ ਵੜ ਕੇ ਕੀਤੀ ਗੁੰਡਾਗਰਦੀ

Ad Position 21
No active advertisement
ਅਜੀਤ ਡੈਸਕ 20-04-2026

ਕੋਟਫੱਤਾ, 19 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਬਠਿੰਡਾ-ਮਾਨਸਾ ਰੋਡ 'ਤੇ ਕੋਟਫੱਤਾ ਤੇ ਕੋਟ ਭਾਰਾ ਦੇ ਸਾਂਝੇ ਬੱਸ ਅੱਡੇ 'ਤੇ ਕਰਿਆਨੇ ਦੀ ਦੁਕਾਨ ਕਰਦੇ ਸਹਾਰਾ ਜਨ ਸੇਵਾ ਮੌੜ ਦੇ ਵਰਕਰ ਸੁਨੀਲ ਕੁਮਾਰ ਅਗਰਵਾਲ ਵਾਸੀ ਕੋਟਫੱਤਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ 14 ਅਪ੍ਰੈਲ ਦੀ ਸ਼ਾਮ ਨੂੰ 7 ਕੁ ਵਜੇ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ 'ਤੇ ਆਪਣੀ ਬਜ਼ੁਰਗ ਮਾਤਾ ਤੇ ਕੈਂਸਰ ਦੇ ਮਰੀਜ਼ ਪਿਤਾ ਨਾਲ ਮੌਜੂਦ ਸੀ ਤਾਂ ਦੋ ਨੌਜਵਾਨ ਸਾਡੀ ਦੁਕਾਨ 'ਤੇ ਆਏ ਤੇ ਭੁਜੀਏ ਦੇ ਦੋ ਪੈਕਟ ਤੋੜ ਕੇ ਖਾਣ ਲੱਗੇ। ਜਦੋਂ ਮੈਂ ਉਨ੍ਹਾਂ ਨੂੰ ਪੈਸਿਆਂ ਬਾਰੇ ਪੁੱਛਿਆ ਤਾਂ ਮੈਨੂੰ ਬੁਰਾ ਭਲਾ ਕਿਹਾ ਤੇ ਦੁਕਾਨ ਤੋਂ ਬਾਹਰ ਨਿਕਲਣ ਦੀ ਧਮਕੀ ਦਿੱਤੀ, ਜਿਵੇਂ ਹੀ ਮੈਂ ਦੁਕਾਨ ਦੇ ਬਾਹਰ ਕਦਮ ਰੱਖਿਆ ਤਾਂ ਦੋਵਾਂ ਨੇ ਬੁਰੀ ਤਰ੍ਹਾਂ ਮੇਰੀ ਕੁੱਟਮਾਰ ਕੀਤੀ, ਜਿਸ ਨਾਲ ਮੇਰੇ ਨੱਕ, ਜਬਾੜੇ ਤੇ ਹੱਥ ਦੀ ਉਂਗਲ ਤੇ ਫਰੈਕਚਰ ਹੋ ਗਿਆ। ਮੈਨੂੰ ਛੁਡਾਉਣ ਆਏ ਮੇਰੇ ਪਿਤਾ ਨੂੰ ਵੀ ਉਨ੍ਹਾਂ ਧੱਕੇ ਮਾਰੇ। ਮੈਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਕਰਵਾਇਆ ਗਿਆ, ਜਿੱਥੇ ਮੇਰਾ ਤਿੰਨ ਦਿਨ ਇਲਾਜ ਚੱਲਿਆ। ਥਾਣਾ ਕੋਟ ਫੱਤਾ ਦੀ ਐੱਸਆਈ ਗੁਰਜੰਟ ਸਿੰਘ ਨੇ ਹਸਪਤਾਲ ਪਹੁੰਚ ਗਈ ਮੇਰੀ ਬਿਆਨ ਕਲਮਬੱਧ ਕੀਤੇ। ਸੁਨੀਲ ਕੁਮਾਰ ਨੇ ਕਿਹਾ ਕਿ ਕਰਿਆਨੇ ਦੇ ਨਾਲ ਨਾਲ ਮੇਰੀ ਸੀਮੈਂਟ ਬੱਜਰੀ ਬਰੇਤੀ ਦੁਕਾਨ ਵੀ ਹੈ, ਜਿਸ ਦੀ ਦਿਨ ਦੇ ਸਮੇਂ ਪੇਮੈਂਟ 3 ਲੱਖ ਰੁਪਏ ਆਏ ਸੀ ਜੋ ਮੈਂ ਸ਼ਾਮ 5 ਵਜੇ ਅੱਗੇ ਭੁਗਤਾਨ ਕਰ ਦਿੱਤੇ ਸਨ। ਸੁਨੀਲ ਕੁਮਾਰ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਦੋਸ਼ੀ ਮੇਰੇ ਪੈਸੇ ਦੀ ਲੁੱਟ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਮੇਰੀ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਉਕਤ ਘਟਨਾ ਕੈਦ ਹੋ ਗਈ ਤੇ ਉਨ੍ਹਾਂ ਨੇ ਦੋਵੇਂ ਦੋਸ਼ੀਆਂ ਨੂੰ ਵੀ ਸਿਆਣ ਲਿਆ ਜੋ ਗੁਆਂਢੀ ਪਿੰਡ ਚੱਠੇ ਵਾਲੇ ਦੇ ਵਸਨੀਕ ਗੁਰਤੇਜ ਸਿੰਘ ਤੇ ਕਾਲਾ ਸਿੰਘ ਸਨ ਪਰ ਪੰਜ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਕੁਝ ਨਹੀਂ ਕਰ ਰਹੀ ਤੇ 7/51 ਧਾਰਾ ਲਾ ਕੇ ਗੱਲ ਨਿਬੇੜਨਾ ਚਾਹੁੰਦੀ ਹੈ ਜਦੋਂ ਕਿ ਉਨ੍ਹਾਂ ਨੇ ਮੇਰੀ ਦੁਕਾਨ ਚ ਵੜ ਕੇ ਮੇਰੀ ਤੇ ਮੇਰੇ ਪਿਤਾ ਦੀ ਕੁੱਟਮਾਰ ਕੀਤੀ ਹੈ। ਸੁਨੀਲ ਕੁਮਾਰ ਅਗਰਵਾਲ ਅਤੇ ਮੋਹਨ ਲਾਲ ਅਗਰਵਾਲ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ। ਜਦੋਂ ਇਸ ਸਾਰੇ ਮਾਮਲੇ ਸਬੰਧੀ ਥਾਣਾ ਕੋਟਫੱਤਾ ਮਖੀ ਹਰਬੰਸ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਸੁਨੀਲ ਕੁਮਾਰ ਨੇ ਐਕਸਰੇ ਵਗ਼ੈਰਾ ਬਾਅਦ 'ਚ ਕਰਵਾਏ ਹਨ ਉਨ੍ਹਾਂ ਦੀ ਰਿਪੋਰਟ ਸਰਕਾਰੀ ਡਾਕਟਰ ਤੋਂ ਲੈਣ ਉਪਰੰਤ ਜੁਰਮ ਵਿਚ ਬਣਦੀ ਧਾਰਾ ਦਾ ਵਾਧਾ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਜਸੀ ਪੌ ਵਾਲੀ ਤੋਂ 2.46 ਗ੍ਰਾਮ ਹੈਰੋਇਨ ਫੜੀ ਅਗਲੀ ਖ਼ਬਰ ਅਧਿਆਪਕ ਵਲੋਂ ਮਹਿਲਾ ਅਧਿਆਪਕਾ ਨਾਲ ਛੇੜਛਾੜ
Ad Position 24