27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਆਰ.ਟੀ.ਆਈ. ਖ਼ੁਲਾਸਾ : ਨਗਰ ਨਿਗਮ ਦੀ ਹੈਲਥ ਸ਼ਾਖਾ ਕੋਲ ਫ਼ੌਜ ਦੀ ਇੱਕ ਬਟਾਲੀਅਨ ਤੋਂ ਵੀ ਵੱਧ ਸਟਾਫ਼ <br/>

Ad Position 21
No active advertisement
ਅਜੀਤ ਡੈਸਕ 20-04-2026
ਬਠਿੰਡਾ, 19 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)-ਨਗਰ ਨਿਗਮ ਬਠਿੰਡਾ ਦੀ ਹੈਲਥ ਸ਼ਾਖਾ ਦੇ ਕੋਲ ਸੂਚਨਾ ਦਾ ਅਧਿਕਾਰ ਕਾਨੂੰਨ-2005 ਅਧੀਨ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਕੁੱਲ 1333 ਕਰਮਚਾਰੀਆਂ ਦਾ ਸਟਾਫ਼ ਮੌਜੂਦ ਹੈ, ਜੋ ਕਿ ਫ਼ੌਜ ਦੀ ਇੱਕ ਬਟਾਲੀਅਨ ਤੋਂ ਵੀ ਵੱਧ ਮੰਨਿਆ ਜਾ ਰਿਹਾ ਹੈ | ਇਸ ਦੇ ਬਾਵਜੂਦ ਸ਼ਹਿਰ ਦੇ ਵਾਸੀ ਸਫ਼ਾਈ ਅਤੇ ਕੂੜਾ ਇਕੱਠਾ ਕਰਨ ਵਾਲੀਆਂ ਸੇਵਾਵਾਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ | ਡੋਰ-ਟੂ-ਡੋਰ ਗਾਰਬੇਜ ਕਲੈਕਸ਼ਨ ਦੇ ਨਿਗਮ ਵਲੋਂ ਕੀਤੇ ਜਾ ਰਹੇ 100 ਫ਼ੀਸਦੀ ਦਾਅਵਿਆਂ ਨੂੰ ਵੀ ਲੋਕ ਖੋਖਲੇ ਦੱਸ ਰਹੇ ਹਨ | ਜਾਣਕਾਰੀ ਅਨੁਸਾਰ ਲਗਭਗ 90 ਤੋਂ 95 ਫ਼ੀਸਦੀ ਸ਼ਹਿਰ ਵਾਸੀ ਇਸ ਸੇਵਾ ਨਾਲ ਸੰਤੁਸ਼ਟ ਨਹੀਂ ਹਨ | ਸੜਕਾਂ, ਗਲੀਆਂ ਅਤੇ ਫੁੱਟਪਾਥਾਂ ਦੀ ਸਫ਼ਾਈ ਵੀ ਮਨਮਰਜ਼ੀ ਨਾਲ ਕੀਤੀ ਜਾ ਰਹੀ ਹੈ | ਕਈ ਥਾਵਾਂ 'ਤੇ ਫੁੱਟਪਾਥਾਂ ਉੱਤੇ ਘਾਹ-ਫੂਸ ਉੱਗ ਚੁੱਕੀ ਹੈ, ਜੋ ਕਿ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ ਦੀ ਨਿਸ਼ਾਨੀ ਹੈ | ਅਜੇ ਵੀ ਬਠਿੰਡਾ ਦੇ ਕਈ ਇਲਾਕਿਆਂ ਵਿਚ ਕੂੜੇ ਦੇ ਢੇਰ ਵੇਖਣ ਨੂੰ ਮਿਲ ਰਹੇ ਹਨ | ਜੇਕਰ ਨਿਗਮ ਵਲੋਂ ਡੋਰ-ਟੂ-ਡੋਰ ਕਲੈਕਸ਼ਨ ਦਾ ਦਾਅਵਾ ਕੀਤਾ ਜਾਂਦਾ ਹੈ, ਤਾਂ ਫਿਰ ਇਹ ਕੂੜਾ ਸੜਕਾਂ ਤੇ ਗਲੀਆਂ ਵਿਚ ਕਿੱਥੋਂ ਆ ਰਿਹਾ ਹੈ, ਇਹ ਸਵਾਲ ਵੀ ਖੜ੍ਹੇ ਹੋ ਰਹੇ ਹਨ | ਖੁੱਲ੍ਹੇ ਕੂੜੇ ਦੇ ਢੇਰ ਨਾ ਸਿਰਫ਼ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ, ਸਗੋਂ 'ਸਵੱਛ ਭਾਰਤ ਅਭਿਆਨ' 'ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ | ਆਰ.ਟੀ.ਆਈ. ਅਧੀਨ ਲਗਾਈ ਗਈ ਅਰਜ਼ੀ ਦੇ ਜਵਾਬ ਵਿਚ ਨਗਰ ਨਿਗਮ ਦੇ ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ-ਕਮ-ਲੋਕ ਸੂਚਨਾ ਅਧਿਕਾਰੀ ਵਲੋਂ ਹੈਲਥ ਸ਼ਾਖਾ ਦੇ ਸਟਾਫ਼ ਸੰਬੰਧੀ ਵੇਰਵਾ ਮੁਹੱਈਆ ਕਰਵਾਇਆ ਗਿਆ ਹੈ | ਇਨ੍ਹਾਂ ਅੰਕੜਿਆਂ ਦੇ ਬਾਵਜੂਦ ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ਦੀ ਮੰਦ ਹਾਲਤ ਨੇ ਨਿਗਮ ਦੇ ਕੰਮਕਾਜ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਬੂਟਾ ਸਿੰਘ ਢੱਡੇ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕਰਨ 'ਤੇ ਕਾਂਗਰਸੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਜਸੀ ਪੌ ਵਾਲੀ ਤੋਂ 2.46 ਗ੍ਰਾਮ ਹੈਰੋਇਨ ਫੜੀ
Ad Position 24