27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬੂਟਾ ਸਿੰਘ ਢੱਡੇ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕਰਨ 'ਤੇ ਕਾਂਗਰਸੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ <br/>

Ad Position 21
No active advertisement
ਅਜੀਤ ਡੈਸਕ 20-04-2026
ਬਾਲਿਆਂਵਾਲੀ, 19 ਅਪ੍ਰੈਲ (ਕੁਲਦੀਪ ਮਤਵਾਲਾ)-ਕਾਂਗਰਸ ਪਾਰਟੀ 'ਚ ਪਿਛਲੇ ਚਾਰ ਦਹਾਕਿਆਂ ਤੋਂ ਨਿਰਸਵਾਰਥ ਸੇਵਾਵਾਂ ਨਿਭਾਅ ਰਹੇ ਬੇਦਾਗ਼ ਤੇ ਟਕਸਾਲੀ ਕਾਂਗਰਸੀ ਆਗੂ ਬੂਟਾ ਸਿੰਘ ਢੱਡੇ ਨੂੰ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਬਠਿੰਡਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਕਰਨ 'ਤੇ ਹਲਕਾ ਮੌੜ ਦੇ ਕਾਂਗਰਸੀ ਸਫ਼ਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਜ਼ਿਕਰ-ਏ-ਖ਼ਾਸ ਹੈ ਕਿ ਬੂਟਾ ਸਿੰਘ ਢੱਡੇ ਵਿਦਿਆਰਥੀ ਸਮੇਂ ਦੇ ਜੀਵਨ 'ਚ ਹੀ ਕਾਂਗਰਸ ਪਾਰਟੀ ਨਾਲ ਜੁੜ ਗਏ ਸਨ, ਬੇਸ਼ੱਕ ਪਾਰਟੀ ਪੰਜਾਬ 'ਚ ਮਾੜੇ ਹਾਲਾਤਾਂ 'ਚੋਂ ਗੁਜ਼ਰੀ, ਪ੍ਰੰਤੂ ਬੂਟਾ ਸਿੰਘ ਢੱਡੇ ਨੇ ਕਾਂਗਰਸ ਪਾਰਟੀ ਦਾ ਸਾਥ ਉਦੋਂ ਵੀ ਨਹੀਂ ਛੱਡਿਆ, ਜਦੋਂਕਿ ਉਹ ਦੌਰ ਕਾਂਗਰਸੀ ਆਗੂਆਂ ਲਈ ਬੇਹੱਦ ਜੋਖ਼ਮ ਭਰਿਆ ਰਿਹਾ ਸੀ, ਬਾਵਜੂਦ ਮਾੜੇ ਹਾਲਾਤਾਂ ਦੇ ਬੂਟਾ ਸਿੰਘ ਢੱਡੇ ਕਾਂਗਰਸ ਨਾਲ ਅਡੋਲ ਖੜ੍ਹਾ ਰਿਹਾ | ਇਸੇ ਕਰਕੇ ਬੂਟਾ ਸਿੰਘ ਅੱਜ ਵੀ ਨੌਜਵਾਨਾਂ ਅਤੇ ਹਮ ਉਮਰ ਪਾਰਟੀ ਵਰਕਰਾਂ ਦੇ ਮਹਿਬੂਬ ਨੇਤਾ ਤੇ ਹਰ ਦਿਲ ਅਜ਼ੀਜ਼ ਸ਼ਖ਼ਸੀਅਤ ਹਨ | ਇਸ ਮੌਕੇ ਹਲਕਾ ਮੌੜ ਦੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਬੂਟਾ ਸਿੰਘ ਢੱਡੇ ਨੂੰ ਬਹੁਤ ਪਹਿਲਾਂ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ, ਕਿਉਂਕਿ ਉਸ ਨੇ ਕਾਂਗਰਸ ਪਾਰਟੀ ਲਈ ਪੱਲਿਓ ਖ਼ਰਚ ਕਰਕੇ ਕਾਂਗਰਸ ਪਾਰਟੀ ਲਈ ਦਿਨ-ਰਾਤ ਕੰਮ ਕੀਤਾ ਹੈ, ਜਦਕਿ ਵਿਰੋਧੀ ਪਾਰਟੀ ਦੀ ਸਰਕਾਰ ਸਮੇਂ ਝੂਠੇ ਮੁਕੱਦਮਿਆਂ ਦਾ ਸੰਤਾਪ ਵੀ ਝੱਲਿਆ ਹੈ | ਉਨ੍ਹਾਂ ਕਿਹਾ ਕਿ ਬੂਟਾ ਸਿੰਘ ਢੱਡੇ ਨੂੰ ਜ਼ਿਲ੍ਹਾ ਜਥੇਬੰਦੀ 'ਚ ਨੁਮਾਇੰਦਗੀ ਦੇਣ ਨਾਲ ਪਾਰਟੀ ਨੂੰ ਆਗਾਮੀ ਵਿਧਾਨ ਸਭਾ ਚੋਣਾਂ 'ਚ ਵੱਡਾ ਲਾਭ ਮਿਲੇਗਾ | ਇਸ ਮੌਕੇ ਬੂਟਾ ਸਿੰਘ ਢੱਡੇ ਨੇ ਕਾਂਗਰਸ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ, ਲੋਕ ਸਭਾ ਦੇ ਵਿਰੋਧੀ ਧਿਰ ਦੇ ਰਾਹੁਲ ਗਾਂਧੀ, ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਇੰਚਾਰਜ ਭੂਪੇਸ਼ ਬਘੇਲ, ਸੂਬਾ ਜ. ਸਕੱਤਰ ਸੰਦੀਪ ਸੰਧੂ, ਸੂਬਾ ਜ. ਸਕੱਤਰ ਸੁਭਾਸ਼ ਚਲਾਨਾ, ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਐਮ.ਐਲ.ਏ, ਜ਼ਿਲ੍ਹਾ ਉਪ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਮਹਿਮਾ, ਸਾਬਕਾ ਐਮ.ਐਲ.ਏ ਜਗਦੇਵ ਸਿੰਘ ਕਮਾਲੂ, ਮਨਿੰਦਰ ਸਿੰਘ ਸੇਖੋਂ, ਭੁਪਿੰਦਰ ਸਿੰਘ ਗੋਰਾ, ਤੇਜਾ ਸਿੰਘ ਦੰਦੀਵਾਲ ਆਦਿ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਸ ਵਿਸ਼ਵਾਸ ਨਾਲ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਾਂਗਾ |

Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੇ ਕੰਮਾਂ 'ਚ ਫਾਡੀ ਸਾਬਿਤ ਹੋਈ ਐ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ-ਜੀਤਮਹਿੰਦਰ ਸਿੰਘ ਸਿੱਧੂ <br/> ਅਗਲੀ ਖ਼ਬਰ ਆਰ.ਟੀ.ਆਈ. ਖ਼ੁਲਾਸਾ : ਨਗਰ ਨਿਗਮ ਦੀ ਹੈਲਥ ਸ਼ਾਖਾ ਕੋਲ ਫ਼ੌਜ ਦੀ ਇੱਕ ਬਟਾਲੀਅਨ ਤੋਂ ਵੀ ਵੱਧ ਸਟਾਫ਼ <br/>
Ad Position 24