27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰਾਮਪੁਰਾ ਫੂਲ ਵਿਖੇ ਭਗਵਾਨ ਪਰਸ਼ੂਰਾਮ ਜੈਅੰਤੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ <br/>

Ad Position 21
No active advertisement
ਅਜੀਤ ਡੈਸਕ 20-04-2026
ਰਾਮਪੁਰਾ ਫੂਲ, 19 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਮਹੰਤ ਸ੍ਰੀ ਰਾਮ ਨਰਾਇਣ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼ਹਿਰ ਦੇ ਬ੍ਰਾਹਮਣ ਸਭਾ ਮੰਦਰ ਵਿਖੇ ਭਗਵਾਨ ਪਰਸ਼ੂਰਾਮ ਜੈਯੰਤੀ ਬ੍ਰਾਹਮਣ ਸਭਾ ਰਾਮਪੁਰਾ ਫੂਲ ਵਲੋਂ ਸਭਾ ਦੇ ਪ੍ਰਧਾਨ ਗੁਰਤੇਜ ਸ਼ਰਮਾ ਦੀ ਪ੍ਰਧਾਨਗੀ ਹੇਠ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਈ ਗਈ¢ ਸਮਾਗਮ ਦੀ ਸ਼ੁਰੂਆਤ ਸਵੇਰੇ ਭਗਵਾਨ ਪਰਸ਼ੂ ਰਾਮ ਜੀ ਦੇ ਮੰਦਰ ਵਿਖੇ ਵਿਸ਼ੇਸ਼ ਪੂਜਾ ਅਰਚਨਾ ਨਾਲ ਹੋਈ¢ ਪੰਡਤਾਂ, ਬ੍ਰਾਹਮਣ ਭਾਈਚਾਰੇ ਅਤੇ ਖ਼ੁਦ ਗੁਰਤੇਜ ਸ਼ਰਮਾ ਦੁਆਰਾ ਮੰਦਰ 'ਚ ਸਥਿਤ ਭਗਵਾਨ ਪਰਸ਼ੂ ਰਾਮ ਜੀ ਦੀ ਮੂਰਤੀ ਦਾ 'ਪੰਚ ਅੰਮਿ੍ਤ (ਜਲ, ਦੁੱਧ, ਸ਼ਹਿਦ, ਦਹੀਂ ਅਤੇ ਘਿਓ) ਦੁਆਰਾ ਅਭਿਸ਼ੇਕ ਕੀਤਾ ਗਿਆ¢ ਸ਼ਰਧਾਲੂਆਂ ਨੇ ਮੂਰਤੀ ਦਾ ਖੂਬ ਸ਼ਿੰਗਾਰ ਵੀ ਕੀਤਾ¢ ਪੰਡਿਤਾਂ ਨੇ ਵੈਦਿਕ ਮੰਤਰਾਂ ਦੇ ਉਚਾਰਨ ਅਤੇ ਹਾਜ਼ਰ ਸੰਗਤਾਂ ਨੇ 'ਜੈ ਪਰਸ਼ੂਰਾਮ' ਕਹਿਕੇ ਖੂਬ ਜੈਕਾਰੇ ਛੱਡੇ¢ ਪ੍ਰਧਾਨ ਗੁਰਤੇਜ ਸ਼ਰਮਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨਿਆਂ ਅਤੇ ਸੱਚ ਦੇ ਪ੍ਰਤੀਕ ਸਨ¢ ਉਨ੍ਹਾਂ ਦਾ ਜੀਵਨ ਸਾਨੂੰ ਅਧਰਮ ਵਿਰੁੱਧ ਲੜਨ ਅਤੇ ਸਮਾਜ ਵਿੱਚ ਸਮਾਨਤਾ ਸਥਾਪਿਤ ਕਰਨ ਦੀ ਪ੍ਰੇਰਨਾ ਦਿੰਦਾ ਹੈ¢ ਸੰਗਤਾਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ¢ ਵਿਸ਼ੇਸ਼ ਰੂਪ 'ਚ ਵਪਾਰੀ ਆਗੂ ਸੁਰਿੰਦਰ ਜੌੜਾ, ਸਭਾ ਦੇ ਮਹਿਲਾ ਕੀਰਤਨ ਮੰਡਲ, ਜੈ ਸ਼ਿਵ ਲਹਿਰੀ ਕਾਂਵੜ ਸੰਘ, ਵੇਦਰਾਜ ਸ਼ਰਮਾ, ਹਰੀ ਓਮ ਸ਼ਾਸਤਰੀ, ਸ਼ੁਭ ਸ਼ਕਲ ਤਿਰਪਾਠੀ, ਰੋਹਿਤ ਕੁਮਾਰ, ਕੁਲਭੂਸ਼ਨ ਸ਼ਰਮਾ, ਜਨਕ ਰਾਜ ਸ਼ਰਮਾ, ਜੁਗਲ ਕਿਸ਼ੋਰ ਸ਼ਰਮਾ, ਡਾ. ਰਾਜ ਰਾਣੀ, ਪੰਕਜ ਤਿਰਪਾਠੀ, ਰਾਮ ਸਰੂਪ ਸ਼ਰਮਾ, ਰਮੇਸ਼ ਜ਼ਿਲੇ੍ਹਦਾਰ, ਬਲਦੇਵ ਕ੍ਰਿਸ਼ਨ ਬੱਲੀ, ਪਿ੍ੰਯਕਾ ਸ਼ਰਮਾ, ਮਹਿੰਦਰ ਜੀਤ ਕੌਰ, ਪਵਨ ਕੁਮਾਰ, ਪਿ੍ੰਸ ਸ਼ਰਮਾ, ਹਰਦੀਪ ਸ਼ਰਮਾ, ਲਖਸਵੀਰ ਸ਼ਰਮਾ, ਮਨ ਬਹਾਦਰ ਪਾਂਡੇ, ਪੰਡਿਤ ਅਨਿਲ ਸ਼ਰਮਾ, ਰਾਕੇਸ਼ ਸ਼ਰਮਾ, ਪ੍ਰਕਾਸ਼ ਤਿਰਪਾਠੀ, ਪੁਜਾਰੀ ਬ੍ਰਹਮਾਨੰਦ ਪਰਾਸ਼ਰ, ਰਘੁਨੰਦਨ ਸ਼ਰਮਾ, ਕੀਰਤ ਸ਼ਰਮਾ, ਡਾ. ਓਮ ਪ੍ਰਕਾਸ਼ ਸ਼ਰਮਾ, ਡਾ. ਭਰਥਰੀ, ਰਮਨ ਸ਼ਰਮਾ, ਦਰਸ਼ਨ ਸ਼ਰਮਾ ਸੈਦੋ ਨੇ ਵੀ ਸ਼ਮੂਲੀਅਤ ਕੀਤੀ¢ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਟਰੱਕ ਯੂਨੀਅਨ ਭਗਤਾ ਦੇ ਕਰਮਜੀਤ ਕਾਰਜਕਾਰੀ ਪ੍ਰਧਾਨ ਅਤੇ ਰਿੰਕੂ ਸਰਪ੍ਰਸਤ ਐਲਾਨੇ <br/> ਅਗਲੀ ਖ਼ਬਰ ਮਲੂਕਾ ਤੇ ਰਾਜਗੜ੍ਹ ਸਕੂਲਾਂ ਵਿਚ ਆਧੁਨਿਕ ਸਾਇੰਸ ਤੇ ਕੰਪਿਊਟਰ ਲੈਬਾਂ ਦਾ ਉਦਘਾਟਨ <br/>
Ad Position 24