ਭਗਤਾ ਭਾਈਕਾ, 19 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿਚ ਚਲਦੀ ਆ ਰਹੀ ਸੰਤ ਮਹੇਸ਼ ਮੁਨੀ ਜੀ ਟਰੱਕ ਆਪਰੇਟਰਜ਼ ਵੈੱਲਫੇਅਰ ਸੁਸਾਇਟੀ ਭਗਤਾ ਭਾਈਕਾ ਦੇ ਆਪੇ੍ਰਟਰਾਂ ਅਤੇ ਡਰਾਈਵਰਾਂ ਦੀ ਇਕ ਮੀਟਿੰਗ ਸਥਾਨਿਕ ਯੂਨੀਅਨ ਵਿਖੇ ਹੋਈ¢ ਮੀਟਿੰਗ ਵਿਚ ਸੀਨੀਅਰ ਆਪ ਆਗੂ ਬੂਟਾ ਸਿੰਘ ਜਲਾਲ, ਰੇਸ਼ਮ ਸਿੰਘ ਸੁੱਖੀ ਪੀਏ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਆਦਿ ਨੇ ਵਿਸ਼ੇਸ਼ ਤÏਰ 'ਤੇ ਸ਼ਮੂਲੀਅਤ ਕੀਤੀ¢ ਇਸ ਮÏਕੇ ਆਪ ਆਗੂ ਬੂਟਾ ਸਿੰਘ ਜਲਾਲ ਨੇ ਹਾਜ਼ਰ ਟਰੱਕ ਅਪਰੇਟਰਾਂ ਦੀ ਸਹਿਮਤੀ ਨਾਲ ਟਰੱਕ ਅਪਰੇਟਰ ਕਰਮਜੀਤ ਸਿੰਘ ਕੋਇਰ ਸਿੰਘ ਵਾਲਾ ਨੂੰ ਕਾਰਜਕਾਰੀ ਪ੍ਰਧਾਨ ਅਤੇ ਟਰੱਕ ਆਪ੍ਰੇਟਰ ਰਾਤੇਸ ਕੁਮਾਰ ਰਿੰਕੂ ਨੂੰ ਸਰਪ੍ਰਸਤ ਨਿਯੁਕਤ ਕਰਨ ਦਾ ਐਲਾਨ ਕੀਤਾ¢ ਆਪ ਆਗੂ ਬੂਟਾ ਸਿੰਘ ਜਲਾਲ ਨੇ ਅਪਰੇਟਰਾਂ ਨੂੰ ਸੰਬੋਧਨ ਕਰਦੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਦੀ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ¢ ਉਨ੍ਹਾਂ ਕਿਹਾ ਕਿ ਅਪਰੇਟਰਾਂ ਦੀ ਬਿਹਤਰੀ ਲਈ ਵਿਧਾਇਕ ਸਿੱਧੂ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ¢ ਇਸ ਮÏਕੇ ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨ ਕਰ ਰਹੀ ਹੈ ਜਿਸ ਦੇ ਤਹਿਤ ਹੀ ਅਪਰੇਟਰਾਂ ਦੀ ਮੰਗ ਅਨੁਸਾਰ ਹੀ ਯੂਨੀਅਨ ਬਾਕੀ ਕਮੇਟੀ ਚੁਣੀ ਜਾਵੇਗੀ¢ ਇਸੇ ਦÏਰਾਨ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਕਰਮਜੀਤ ਸਿੰਘ ਕੋਇਰ ਸਿੰਘ ਵਾਲਾ ਅਤੇ ਸਰਪ੍ਰਸਤ ਰਾਤੇਸ਼ ਕੁਮਾਰ ਰਿੰਕੂ ਨੇ ਕਿਹਾ ਕਿ ਉਹ ਟਰੱਕ ਅਪਰੇਟਰਾਂ ਦੀ ਬਿਹਤਰੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਯਤਨ ਕਰਨਗੇ¢