ਬਠਿੰਡਾ, 19 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੰਫੈਡਰੇਸ਼ਨ ਆਫ਼ ਸੈਂਟਰਲ ਗੌਰਮਿੰਟ ਇੰਪਲਾਈਜ਼ ਐਂਡ ਵਰਕਰਜ਼, ਨਵੀਂ ਦਿੱਲੀ ਦੇ ਸੱਦੇ 'ਤੇ ਅੱਜ ਆਲ ਇੰਡੀਆ ਬੀਐਸਐਨਐਲ ਸਮੇਤ ਵੱਖ-ਵੱਖ ਕੇਂਦਰੀ ਵਿਭਾਗਾਂ ਦੀਆਂ ਜਥੇਬੰਦੀਆਂ, ਸਾਬਕਾ ਡਾਕ ਅਤੇ ਰੇਲ ਡਾਕ ਸੇਵਾ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ, ਇਨਕਮ ਟੈਕਸ, ਰੇਲਵੇ ਅਤੇ ਦੂਰਦਰਸ਼ਨ ਦੇ ਕਰਮਚਾਰੀਆਂ ਵਲੋਂ ਸਥਾਨਕ ਭਾਰਤ ਨਗਰ ਸਥਿਤ ਟੈਲੀਫ਼ੋਨ ਐਕਸਚੇਂਜ ਵਿਖੇ ਸਾਂਝੀ ਰੈਲੀ ਕੀਤੀ ਗਈ¢ ਇਸ ਦੌਰਾਨ ਸਟੇਜ ਸਕੱਤਰ ਬਲਵੀਰ ਸਿੰਘ ਨੇ ਮੌਜੂਦਾ ਹਾਲਾਤ ਬਾਰੇ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ 01-01-2026 ਤੋਂ ਕੇਂਦਰੀ ਕਰਮਚਾਰੀਆਂ ਦਾ ਡੀ.ਏ ਐਲਾਨ ਨਾ ਕਰਨਾ ਨਿੰਦਣਯੋਗ ਹੈ¢ ਇਸ ਮੌਕੇ ਐਮ.ਐਲ. ਟੁਟੇਜਾ, ਵੀ.ਕੇ. ਵਰਮਾ, ਰਾਮ ਦਾਸ ਸਿੰਘ ਸੋਢੀ, ਪ੍ਰੇਮੀ ਅਤੇ ਐਸ.ਪੀ. ਬਾਂਸਲ ਨੇ ਆਪਣੇ ਵਿਚਾਰ ਰੱਖਦੇ ਹੋਏ ਕਰਮਚਾਰੀਆਂ ਦੇ ਹੱਕਾਂ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ¢ ਆਗੂਆਂ ਨੇ 01-01-2026 ਤੋਂ ਡੀ.ਏ ਤੁਰੰਤ ਜਾਰੀ ਕਰਨ, 01-01-2017 ਤੋਂ ਪੈਨਸ਼ਨ ਰਿਵਾਈਜ਼ ਕਰਨ, ਕਮਿਊਟੇਸ਼ਨ ਦੀ ਮਿਆਦ 15 ਸਾਲ ਤੋਂ ਘਟਾ ਕੇ 10 ਸਾਲ 8 ਮਹੀਨੇ ਕਰਨ, ਹਰ ਪੰਜ ਸਾਲ ਬਾਅਦ 5 ਫ਼ੀਸਦੀ, 10 ਫ਼ੀਸਦੀ ਅਤੇ 15 ਫ਼ੀਸਦੀ ਐਡੀਸ਼ਨਲ ਪੈਨਸ਼ਨ ਦੇਣ, ਹਰ ਦੋ ਸਾਲ ਬਾਅਦ ਐਲਟੀਸੀ ਦੇਣ, ਨੋਸ਼ਨਲ ਇੰਕਰੀਮੈਂਟ ਸਮੇਂ ਸਿਰ ਜਾਰੀ ਕਰਨ ਅਤੇ ਏਟੀ ਪੈਨਸ਼ਨ ਰੂਲ 2025 ਨੂੰ ਵਾਪਸ ਲੈਣ ਦੀਆਂ ਮੰਗਾਂ ਉਠਾਈਆਂ¢ ਇਸ ਮੌਕੇ ਸਮਾਜ ਸੇਵਕ ਸ੍ਰੀਮਤੀ ਅੰਮਿ੍ਤ ਕੌਰ ਗਿੱਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਸਾਰੀਆਂ ਜਥੇਬੰਦੀਆਂ ਦੀ ਹਮਾਇਤ ਕੀਤੀ¢ ਐਡਵੋਕੇਟ ਜਸਵੰਤ ਸਿੰਘ ਨੇ ਸਰਕਾਰ ਦੀਆਂ ਨੀਤੀਆਂ 'ਤੇ ਟਿੱਪਣੀ ਕਰਦੇ ਹੋਏ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ 30 ਅਪ੍ਰੈਲ 2026 ਨੂੰ ਦਿੱਤੇ ਜਾਣ ਵਾਲੇ ਧਰਨੇ ਵਿਚ ਸਭਨਾਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ¢