14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੜਕ ਹਾਦਸਿਆਂ 'ਚ ਤਿੰਨ ਨੌਜਵਾਨ ਜ਼ਖਮੀ

Ad Position 21
No active advertisement
ਅਜੀਤ ਡੈਸਕ 05-05-2026
ਬਠਿੰਡਾ, 4 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਦੋ ਇਲਾਕਿਆਂ 'ਚ ਹੋਏ ਸੜਕ ਹਾਦਸਿਆਂ 'ਚ ਤਿੰਨ ਨੌਜਵਾਨ ਜ਼ਖਮੀ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਸੰਦੀਪ ਗਿੱਲ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ 'ਤੇ ਪਹੁੰਚੇ | ਇਨ੍ਹਾਂ ਜ਼ਖ਼ਮੀਆਂ ਨੂੰ ਸਹਾਰਾ ਜਨ ਸੇਵਾ ਵਰਕਰਾਂ ਵਲੋਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ | ਬਠਿੰਡਾ ਕੈਂਟ ਰਿੰਗ ਰੋਡ 'ਤੇ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਸਨ | ਇਸ ਤੋਂ ਇਲਾਵਾ ਇਕ ਹੋਰ ਘਟਨਾ ਸ਼ਹਿਰ ਦੀਆਂ ਝੀਲਾਂ ਕੋਲ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਮੋਟਰ ਸਾਈਕਲ ਸਵਾਰ ਇਕ ਨੌਜਵਾਨ ਜ਼ਖ਼ਮੀ ਹੋਇਆ ਸੀ | ਜ਼ਖਮੀਆਂ ਵਿਚ ਨਵੀਨ (27) ਅਤੇ ਆਸ਼ੂ ਪੁੱਤਰ ਰਾਜਪਾਲ (22) ਵਾਸੀ ਪਰਸਰਾਮ ਨਗਰ ਅਤੇ ਗੁਰਤੇਜ ਸਿੰਘ (45) ਵਾਸੀ ਪਿੰਡ ਖੇਮੂਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਗੈੱਸ ਏਜੰਸੀ ਦੀ ਮਾਲਕਣ ਵਿਰੁੱਧ ਪੁਲਿਸ ਕਾਰਵਾਈ ਤੋਂ ਬਾਅਦ ਏਜੰਸੀ ਦਫ਼ਤਰ ਨੂੰ ਲੱਗਿਆ ਤਾਲਾ ਅਗਲੀ ਖ਼ਬਰ ਬੰਗਾਲ ਜਿੱਤ ਦੇ ਜਸ਼ਨ 'ਚ ਭਾਜਪਾ ਆਗੂਆਂ ਨੇ ਵੰਡੇ ਲੱਡੂ, ਕੀਤੀ ਨਾਅਰੇਬਾਜ਼ੀ <br/>
Ad Position 24