15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕਮਰਸ਼ੀਅਲ ਗੈਸ ਦੇ ਨਾਂਅ 'ਤੇ ਲੁੱਟ ਬੰਦ ਕਰੋ, ਨਹੀਂ ਤਾਂ ਸੜਕਾਂ 'ਤੇ ਉੱਤਰ ਕੇ ਹਿਸਾਬ ਲਵਾਂਗੇ-ਸਤੀਸ਼ ਅਰੋੜਾ

Ad Position 21
No active advertisement
ਅਜੀਤ ਡੈਸਕ 05-05-2026
ਬਠਿੰਡਾ, 4 ਮਈ (ਅਵਤਾਰ ਸਿੰਘ ਕੈਂਥ)-ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਲਗਾਤਾਰ ਅਤੇ ਬੇਹੱਦ ਵਾਧੇ ਦੇ ਵਿਰੋਧ ਵਿਚ ਬਠਿੰਡਾ ਦੇ ਹੋਟਲ, ਰੈਸਟੋਰੈਂਟ ਅਤੇ ਢਾਬਾ ਮਾਲਕਾਂ ਦਾ ਗੁੱਸਾ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗਾ ਤੇ ਸੜਕਾਂ 'ਤੇ ਆਉਣ ਦੀ ਚੇਤਾਵਨੀ ਵਿਚ ਤਬਦੀਲ ਹੋ ਗਿਆ ਹੈ | ਬਠਿੰਡਾ ਹੋਟਲ, ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਅਤੇ ਢਾਬਾ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਕੇਂਦਰ ਸਰਕਾਰ ਅਤੇ ਗੈਸ ਏਜੰਸੀਆਂ ਦੇ ਖਿਲਾਫ਼ ਤਿੱਖਾ ਵਿਰੋਧ ਦਰਜ ਕਰਵਾਇਆ | ਮੀਟਿੰਗ ਦੌਰਾਨ ਸਿਕੰਦਰ ਗੋਇਲ, ਸਕੱਤਰ ਰਮਨ ਮਹਿਤਾ, ਸਹਿ ਸਕੱਤਰ ਸਿਮਰਨਜੀਤ ਸਿੰਘ, ਕੈਸ਼ੀਅਰ ਸੌਰਭ ਮਿੱਤਲ, ਵਿਜੈ ਕਾਟੀਆ, ਨੰਦਲਾਲ ਛਾਬੜਾ, ਅਜੀਤ ਰਾਇ, ਤਰੁਣ ਗੁਪਤਾ, ਮੋਹਿਤ ਗੋਇਲ, ਸੰਦੀਪ ਸਰਦਾਨਾ, ਰੋਹਿਤ ਸਰਦਾਨਾ, ਮੋਹਨ ਲਾਲ ਛਾਬੜਾ, ਮੁਕੁਲ ਛਾਬੜਾ, ਸਿੱਧਾਰਥ ਗੁਪਤਾ, ਅਮਿਤ ਮੋਖਾ, ਫਤੇਹ ਪੰਨੂ, ਅਨੀਸ਼ ਕਾਟੀਆ ਸਮੇਤ ਢਾਬਾ ਸੰਗਠਨ ਦੇ ਪ੍ਰਧਾਨ ਨਰਿੰਦਰ ਸੋਨੀ, ਅਵਤਾਰ ਸਿੰਘ, ਪੰਕਜ ਧਵਨ, ਯਸ਼ ਵਰਮਾ ਅਤੇ ਸਤੀਸ਼ ਕੁਮਾਰ ਨੇ ਮੀਟਿੰਗ ਵਿਚ ਸ਼ਿਰਕਤ ਕਰਕੇ ਇਕਜੁਟਤਾ ਦਰਸਾਈ | ਮੀਟਿੰਗ 'ਚ ਇਕਸੁਰ ਵਿੱਚ ਕਿਹਾ ਕਿ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿਚ ਇਹ ਬੇਹੱਦ ਵਾਧਾ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਅਤੇ ਇਹ ਸਿੱਧੇ ਤੌਰ 'ਤੇ ਹੋਟਲ ਅਤੇ ਢਾਬਾ ਇੰਡਸਟਰੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ | ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਆਪਣੇ ਤਿੱਖੇ ਸੰਬੋਧਨ ਵਿਚ ਕੇਂਦਰ ਸਰਕਾਰ ਅਤੇ ਗੈਸ ਏਜੰਸੀਆਂ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਕਮਰਸ਼ੀਅਲ ਗੈਸ ਦੇ ਨਾਂਅ 'ਤੇ ਖੁੱਲ੍ਹੀ ਲੁੱਟ ਚੱਲ ਰਹੀ ਹੈ | ਅਸੀਂ ਚੁੱਪ ਬੈਠਣ ਵਾਲਿਆਂ ਵਿਚੋਂ ਨਹੀਂ ਹੁਣ ਜਵਾਬ ਸੜਕਾਂ 'ਤੇ ਉੱਤਰ ਕੇ ਦਿੱਤਾ ਜਾਵੇਗਾ | ਅਰੋੜਾ ਅਤੇ ਮਹਿਤਾ ਨੇ ਸਾਫ਼ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਲੜਾਈ ਹੁਣ ਸਿਰਫ਼ ਬਠਿੰਡਾ ਜਾਂ ਪੰਜਾਬ ਤੱਕ ਸੀਮਿਤ ਨਹੀਂ ਰਹੇਗੀ | ਅਸੀਂ ਕੇਂਦਰ ਸਰਕਾਰ ਅਤੇ ਗੈਸ ਏਜੰਸੀਆਂ ਨੂੰ 10 ਦਿਨਾਂ ਦਾ ਸਮਾਂ ਦਿੰਦੇ ਹਾਂ | ਜੇ ਇਸ ਦੌਰਾਨ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਵਾਪਸ ਨਾ ਲਈਆਂ ਗਈਆਂ ਤਾਂ ਹੋਟਲ ਇੰਡਸਟਰੀ ਸੜਕਾਂ 'ਤੇ ਉਤਰ ਕੇ ਦੇਸ਼-ਪੱਧਰ 'ਤੇ ਵੱਡਾ ਅੰਦੋਲਨ ਸ਼ੁਰੂ ਕਰੇਗੀ ਅਤੇ ਚੱਕਾ ਜਾਮ ਕੀਤਾ ਜਵਾੇਗਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਰੋਬੋਟਿਕਸ ਅਤੇ ਏ.ਆਈ. ਬਾਰੇ ਤਿੰਨ ਰੋਜ਼ਾ ਵਰਕਸ਼ਾਪ ਲਗਾਈ ਅਗਲੀ ਖ਼ਬਰ ਭਾਜਪਾ ਦੇ ਹੱਕ 'ਚ ਫਤਵਾ ਦੇ ਕੇ ਲੋਕਾਂ ਨੇ 'ਸਭਕਾ ਸਾਥ, ਸਭਕਾ ਵਿਕਾਸ' ਦੀ ਰਾਜਨੀਤੀ 'ਤੇ ਲਾਈ ਮੋਹਰ-ਸਾਬਕਾ ਮੰਤਰੀ ਜੱਸੀ...
Ad Position 24