15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਰੋਬੋਟਿਕਸ ਅਤੇ ਏ.ਆਈ. ਬਾਰੇ ਤਿੰਨ ਰੋਜ਼ਾ ਵਰਕਸ਼ਾਪ ਲਗਾਈ

Ad Position 21
No active advertisement
ਅਜੀਤ ਡੈਸਕ 05-05-2026
ਤਲਵੰਡੀ ਸਾਬੋ, 4 ਮਈ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜ)-ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ.ਆਈ) ਅਤੇ ਕੰਪਿਊਟਿੰਗ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਅਤੇ ਰੋਬੋਟਿਕਸ ਦੀਆਂ ਨਵੀਂਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਵਲੋਂ ਇਨਫੋਟੈਕ 'ਐਨ' ਟੈਨਮੈਂਟ ਇੰਕ. ਦੇ ਸਹਿਯੋਗ ਨਾਲ ਤਿੰਨ ਰੋਜ਼ਾ ਵਰਕਸ਼ਾਪ ਲਗਾਈ | ਡਾ. ਸੁਨੀਲ (ਸੀ.ਈ.ਓ) ਮੁੱਖੀ ਤਕਨਾਨੋਲਜੀ ਵਿਭਾਗ ਇਨਫੋਟੈਕ, ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਜਿਸ ਵਿਚ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਕਰਵਾਏ ਰੋਬੋਟਿਕਸ ਦੇ ਮੁਕਾਬਲਿਆਂ ਵਿਚ 15 ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਨਾਲ ਜੋੜਣ, ਕੰਪਿਊਟਰ ਲਈ ਅਤੇ ਰੋਬੋਟਿਕਸ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਕਾਢਾਂ ਅਤੇ ਬਦਲਾਵਾਂ ਬਾਰੇ ਜਾਣੂ ਕਰਵਾਉਣਾ ਵਿੱਚ ਵਰਕਸ਼ਾਪ ਅਹਿਮ ਭੂਮਿਕਾ ਨਿਭਾਏਗੀ | ਮੁੱਖ ਬੁਲਾਰਿਆਂ ਨੇ ਵਰਕਸ਼ਾਪ ਦੇ ਤੁਜ਼ਰਬੇ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਰੋਬੋਟਿਕਸ, ਆਟੋਮੇਸ਼ਨ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਾਂ ਦਾ ਵਿਹਾਰਕ ਅਨੁਭਵ ਹੋਇਆ ਹੈ | ਵਰਕਸ਼ਾਪ ਵਿਚ ਮਾਹਿਰ ਟਰੇਨਰ ਇੰਜ. ਰੂਪਲ ਪਟੇਲ ਨੇ ਰੋਬੋਟਿਕਸ ਦੇ ਬੁਨਿਆਦੀ ਸਿਧਾਤਾਂ, ਅਰਡੂਇਨੋ ਪ੍ਰੋਗਰਾਮਿੰਗ ਅਤੇ ਰੀਅਲ-ਟਾਈਮ ਪ੍ਰੋਜੈਕਟ ਵਿਕਾਸ 'ਤੇ ਜਾਣਕਾਰੀ ਭਰਪੂਰ ਸੈਸ਼ਨ ਚਲਾਏ | ਕੰਪਿਊਟਰ ਐਪਲੀਕੇਸ਼ਨ ਦੇ ਡੀਨ, ਡਾ. ਵਿਜੈ ਲਕਸ਼ਮੀ ਨੇ ਵਰਕਸ਼ਾਪ ਵਿੱਚ ਕਰਵਾਏ ਗਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਕਿ 15 ਟੀਮਾਂ ਮੁਕਾਬਲਿਆਂ ਵਿੱਚ ਟੀਮ ਸਾਈਬਰ ਕਿ੍ਏਟਰਜ਼ ਨੇ ਪਹਿਲਾ, ਟੀਮ ਰੋਬੋ ਟਾਇਟਨਸ ਨੇ ਦੂਜਾ, ਟੀਮ ਚਿੱਪ ਚੈਂਪੀਅਨਜ਼ ਨੇ ਤੀਜਾ ਸਥਾਨ ਹਾਸਿਲ ਕੀਤਾ ਜਦ ਕਿ ਟੀਮ ਸੈਂਸਰ ਸਕੁਐਂਡ ਅਤੇ ਟੀਮ ਇਨੋਵੇਟਰਜ਼ ਨੂੰ ਸੰਯੁਕਤ ਰੂਪ ਵਿੱਚ ਚੌਥੇ ਸਥਾਨ ਲਈ ਚੁਣਿਆ ਗਿਆ | ਆਯੋਜਕਾਂ ਵੱਲੋਂ ਮੁੱਖ ਬੁਲਾਰੇ ਨੂੰ ਸਨਮਾਨ ਚਿੰਨ੍ਹ, ਜੇਤੂਆਂ ਨੂੰ ਮੈਡਲ, ਸਰਟੀਫਿਕੇਟ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਵਰਕਸ਼ਾਪ ਦਾ ਸਮੁੱਚਾ ਪ੍ਰਬੰਧਨ ਅਤੇ ਸੰਚਾਲਨ ਸਾਹਿਲ ਸ਼ਰਮਾ, ਰਣਬੀਰ ਸਿੰਘ ਅਤੇ ਕੁਲਦੀਪ ਸਿੰਘ ਦੀ ਟੀਮ ਵਲੋਂ ਸ਼ਲਾਘਾਯੋਗ ਸੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ 'ਚ ਸਵਾਮੀ ਬ੍ਰਹਮ ਮੁਨੀ ਨੂੰ ਕੀਤਾ ਗਿਆ ਸਨਮਾਨਿਤ ਅਗਲੀ ਖ਼ਬਰ ਕਮਰਸ਼ੀਅਲ ਗੈਸ ਦੇ ਨਾਂਅ 'ਤੇ ਲੁੱਟ ਬੰਦ ਕਰੋ, ਨਹੀਂ ਤਾਂ ਸੜਕਾਂ 'ਤੇ ਉੱਤਰ ਕੇ ਹਿਸਾਬ ਲਵਾਂਗੇ-ਸਤੀਸ਼ ਅਰੋੜਾ
Ad Position 24