22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਕਿਯੂ ਸਿੱਧੂਪੁਰ ਵਲੋਂ ਲੈਂਡ ਮਾਰਗੇਜ਼ ਬੈਂਕ ਦਾ ਘਿਰਾਓ ਲਗਾਤਾਰ ਜਾਰੀ, ਅੱਜ ਵੱਡਾ ਇਕੱਠ ਸੱਦਿਆ

Ad Position 21
No active advertisement
ਅਜੀਤ ਡੈਸਕ 16-05-2026
ਬਠਿੰਡਾ, 15 ਮਈ (ਸੱਤਪਾਲ ਸਿੰਘ ਸਿਵੀਆਂ)- ਜਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਹਰੀ ਨੌਂ ਦੇ ਦੋ ਸਕੇ ਕਿਸਾਨ ਭਰਾਵਾਂ ਵਲੋਂ ਲੈਂਡ ਮਾਰਗੇਜ਼ ਬੈਂਕ ਫਰੀਦਕੋਟ ਦੇ ਕਰਜ਼ੇ ਅਤੇ ਅਧਿਕਾਰੀਆਂ ਦੇ ਵਤੀਰੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਬੀਤੀ 11 ਮਈ ਤੋਂ ਬਠਿੰਡਾ ਸਮੇਤ ਸੂਬੇ ਦੇ 10 ਜ਼ਿਲਿ੍ਹਆਂ 'ਚ ਉੱਕਤ ਬੈਂਕਾਂ ਨੂੰ ਪੱਕੇ ਤੌਰ 'ਤੇ ਘੇਰਿਆ ਹੋਇਆ ਹੈ, ਜਿਸ ਦੇ ਚਲਦੇ ਬਠਿੰਡਾ ਬੈਂਕ ਮੂਹਰੇ ਲਗਾਤਾਰ ਧਰਨਾ ਜਾਰੀ ਹੈ | ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਅਧਿਕਾਰੀਆਂ ਵਲੋਂ ਬੈਂਕ ਨੂੰ ਜਿੰਦਰਾ ਲਗਾਇਆ ਹੋਇਆ ਤੇ ਵਿਭਾਗੀ ਕੰਮਕਾਜ ਪੂਰੀ ਤਰ੍ਹਾਂ ਠੱਪ ਹੈ ਪਰ ਪੰਜਾਬ ਸਰਕਾਰ ਮਾਮਲੇ ਦਾ ਹੱਲ ਕਰਨ ਲਈ ਗੰਭੀਰ ਦਿਖਾਈ ਨਹੀਂ ਦੇ ਰਹੀ ਹੈ | ਸਰਕਾਰ ਅਤੇ ਬੈਂਕ ਪ੍ਰਬੰਧਕਾਂ ਦੇ ਰਵੱਈਏ ਨੂੰ ਦੇਖਦਿਆਂ ਜਥੇਬੰਦੀ ਨੇ ਅੱਜ ਬਠਿੰਡਾ 'ਚ ਵੱਡਾ ਕਿਸਾਨ ਇਕੱਠ ਸੱਦਿਆ ਹੈ, ਜਿਸ ਵਿਚ ਭਾਕਿਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪੁੱਜ ਸਕਦੇ ਹਨ ਤੇ ਇਸ ਦੌਰਾਨ ਕਿਸਾਨ ਕੋਈ ਵੱਡਾ ਪੈਂਤੜਾਂ ਵੀ ਕਰ ਸਕਦੇ ਹਨ | ਜਥੇਬੰਦੀ ਦੇ ਜਿਲ੍ਹਾ ਪ੍ਰ੍ਰਧਾਨ ਬਲਦੇਵ ਸਿੰਘ ਸੰਦੋਹਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ, ਬਠਿੰਡਾ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆਂਵਾਲਾ, ਗੁਰਦੀਪ ਸਿੰਘ ਮਹਿਮਾ ਸਰਜਾ, ਗੇਜਾ ਸਿੰਘ ਲੱਖੀ ਜੰਗਲ ਤੇ ਬਿੰਦਰ ਸਿੰਘ ਕੋਠੇ ਕੌਰ ਵਾਲੇ ਨੇ ਕਿਹਾ ਕਿ ਇਹ ਬੈਂਕਾਂ ਕਿਸਾਨਾਂ ਨੂੰ ਕਰਜ਼ਾ ਦੇਣ ਸਮੇਂ ਉਨ੍ਹਾਂ ਤੋਂ ਲਏ ਖਾਲੀ ਚੈੱਕਾਂ ਨੂੰ ਕਰਜ਼ੇ ਦੀ ਵਾਪਸੀ ਕਰਨ 'ਤੇ ਵੀ ਜ਼ਮੀਨ ਹੜੱਪਣ ਦੇ ਮਕਸਦ ਨਾਲ ਅਦਾਲਤਾਂ 'ਚ ਲਗਾ ਦਿੰਦੀਆਂ ਹਨ ਤੇ ਅਜਿਹਾ ਕਰਕੇ ਕਿਸਾਨਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ, ਜਿਸ ਤੋਂ ਦੁੱਖੀ ਹੋ ਕੇ ਹਰੀ ਨੌਂ ਦੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮਿ੍ਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ, ਕਿਸਾਨਾਂ ਦੇ ਖਾਲੀ ਚੈੱਕ ਵਾਪਸ ਨਹੀਂ ਕੀਤੇ ਜਾਂਦੇ ਤੇ ਸਬੰਧਿਤ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਜਿਸ ਨੂੰ ਅੱਜ ਵੱਡਾ ਇਕੱਠ ਕਰਕੇ ਹੋਰ ਤਿੱਖਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਕੋਟਸ਼ਮੀਰ ਦੀ ਮਨਜੋਤ ਕੌਰ ਨੇ ਕੀਤੀ 12ਵੀਂ ਜਮਾਤ ਦੀ ਮੈਰਿਟ ਵਿਚ ਪੁਜ਼ੀਸ਼ਨ ਹਾਸਿਲ ਅਗਲੀ ਖ਼ਬਰ ਭਾਕਿਯੂ ਫੂਲ ਬਲਾਕ ਬਠਿੰਡਾ ਦੇ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਥਾਣਾ ਨੇਹੀਂਆਂ ਵਾਲਾ ਅੱਗੇ ਲਗਾਇਆ ਧਰਨਾ
Ad Position 24