03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨੌਜਵਾਨ ਗੁਰਵਿੰਦਰ ਸਿੰਘ ਪਿੰਡ ਬੱਲੋ ਦੇ ਨੰਬਰਦਾਰ ਬਣੇ

Ad Position 21
No active advertisement
ਅਜੀਤ ਡੈਸਕ 21-05-2026
ਚਾਉਕੇ, 20 ਮਈ (ਮਨਜੀਤ ਸਿੰਘ ਘੜੈਲੀ)- ਪਿੰਡ ਬੱਲ੍ਹੋ ਦੇ ਐਸ ਸੀ ਨੰਬਰਦਾਰ ਦੇ ਕਾਫ਼ੀ ਸਮੇਂ ਤੋਂ ਖਾਲੀ ਹੋਏ ਸਥਾਨ ਉਪਰ ਪਿੰਡ ਦੇ ਪੜ੍ਹੇ ਲਿਖੇ ਸੋਸ਼ਲ ਵਰਕਰ ਨੌਜਵਾਨ ਗੁਰਵਿੰਦਰ ਸਿੰਘ ਬੱਲ੍ਹੋ ਨੂੰ ਨਿਯੁਕਤ ਕੀਤਾ ਗਿਆ ਹੈ¢ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿੱਛੇ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ 'ਚ ਗੁਰਵਿੰਦਰ ਸਿੰਘ ਬੱਲ੍ਹੋ ਰਿਜ਼ਰਵ ਜੋਨ ਜਿਉਂਦ ਤੋਂ ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਹਰਾ ਕੇ ਜਿੱਤ ਪ੍ਰਾਪਤ ਕਰਕੇ ਬਲਾਕ ਸੰਮਤੀ ਮੈਂਬਰ ਵੀ ਚੁਣੇ ਗਏ ਸਨ¢ ਉਨ੍ਹਾਂ ਦੇ ਹੁਣ ਨੰਬਰਦਾਰ ਬਣਨ 'ਤੇ ਜਿੱਥੇ ਪਿੰਡ ਵਾਸੀਆਂ 'ਚ ਖ਼ੁਸ਼ੀ ਮਨਾਈ ਜਾ ਰਹੀ ਹੈ, ਉਥੇ ਹੀ ਹਲਕਾ ਮੌੜ ਦੇ ਐਮ.ਐਲ.ਏ. ਸੁਖਬੀਰ ਸਿੰਘ ਮਾਈਸਰਖਾਨਾ, ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ, ਸੀਨੀਅਰ ਆਗੂ ਰਣਜੀਤ ਸਿੰਘ ਮਠਾੜੂ, ਮੈਡਮ ਰੁਪਿੰਦਰ ਕੌਰ ਗਿੱਲ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ, ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਹਲਕੇ ਦੇ ਨੌਜਵਾਨ ਆਗੂ ਸਿੱਪੀ ਭਾਕਰ, ਬੂਟਾ ਸਿੰਘ ਸੰਦੋਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਲਾਲ ਸਿੰਘ ਬੱਲੋ ਸੀਨੀਅਰ ਆਗੂ ਆਪ, ਕੇਵਲ ਸਿੰਘ ਘੜੈਲੀ, ਇਕਬਾਲ ਸਿੰਘ ਪਿੱਥੋ, ਸੁਰਿੰਦਰ ਸਿੰਘ ਬਦਿਆਲਾ, ਜਗਸੀਰ ਸਿੰਘ ਜਿਉਂਦ, ਅਮਨਦੀਪ ਸਿੰਘ ਬੱਲ੍ਹੋ, ਮਨਜੀਤ ਸਿੰਘ ਬੱਲ੍ਹੋ, ਗੁਰਜੰਟ ਸਿੰਘ ਬੱਲ੍ਹੋ, ਸਤਿਨਾਮ ਸਿੰਘ ਬੱਲ੍ਹੋ ਆਦਿ ਆਗੂਆਂ ਨੇ ਵੀ ਗੁਰਵਿੰਦਰ ਸਿੰਘ ਬੱਲੋ ਨੂੰ ਵਧਾਈਆਂ ਦਿੱਤੀਆਂ ਹਨ¢

Ad Position 22
No active advertisement
ਪਿਛਲੀ ਖ਼ਬਰ ਅਗਲੇ ਮਹੀਨੇ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟ ਵਧਣਗੇ'-ਸਤੀਸ਼ ਅਰੋੜਾ <br/> 'ਕਮਰਸ਼ੀਅਲ ਗੈਸ ਸਿਲੰਡਰਾਂ ਦੀ ਮ... ਅਗਲੀ ਖ਼ਬਰ ਸਰਕਲ ਹੈਲਥ ਅੱਖਾਂ ਦਾ ਹਸਪਤਾਲ ਨੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>
Ad Position 24