02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਨੇ ਚਾਰ ਉਮੀਦਵਾਰਾਂ ਦੇ ਦਫ਼ਤਰਾਂ ਦੇ ਕੀਤੇ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 21-05-2026
ਰਾਮਾਂ ਮੰਡੀ, 20 ਮਈ (ਤਰਸੇਮ ਸਿੰਗਲਾ)- ਨਗਰ ਕੌਂਸਲ ਚੋਣਾਂ ਲਈ ਅੱਜ ਰਾਮਾਂ ਮੰਡੀ ਵਿਖੇ ਕਾਂਗਰਸ ਪਾਰਟੀ ਦੇ ਵੱਖ-ਵੱਖ ਚਾਰ ਵਾਰਡਾਂ ਦੇ ਉਮੀਦਵਾਰ ਸੰਜੂ ਮਹਾਸ਼ਾ ਵਾਰਡ ਨੰਬਰ 09, ਮਾਇਆ ਦੇਵੀ (ਐਮ.ਏ.ਬੀ.ਐੱਡ) ਪਤਨੀ ਘਨਸ਼ਾਮ ਦਾਸ ਸੋਮੀ ਵਾਰਡ ਨੰਬਰ 02, ਵਿਜੇ ਧੂੜੀਆ ਵਾਰਡ ਨੰਬਰ 15 ਅਤੇ ਵਿਸ਼ਾਲ ਲਹਿਰੀ ਵਾਰਡ ਨੰਬਰ 11 ਦੇ ਚੋਣ ਦਫ਼ਤਰਾਂ ਦੇ ਉਦਘਾਟਨ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਇੰਚਾਰਜ ਸਵ ਖੁਸਬਾਜ ਦੀ ਟੀਮ ਨੇ ਕੀਤੇ ¢ ਵਾਰਡ ਨੰਬਰ-2 'ਚ ਵਾਰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੌਬੀ ਲਹਿਰੀ ਨੇ ਕਿਹਾ ਕਿ ਵਾਰਡ ਵਾਸੀਆਂ ਲਈ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਵਾਰਡ ਨੂੰ ਕਾਂਗਰਸ ਵਲੋਂ ਸੱਭ ਵੱਧ ਵੱਧ ਪੜਿ੍ਹਆ ਲਿਖਿਆ ਉਮੀਦਵਾਰ ਸ੍ਰੀਮਤੀ ਮਾਇਆ ਦੇਵੀ (ਐਮ.ਏ.ਬੀ.ਐਡ.) ਪਤਨੀ ਘਨਸ਼ਾਮ ਦਾਸ ਸੋਮੀ ਦਿੱਤਾ ਗਿਆ ਹੈ ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮਾਇਆ ਦੇਵੀ ਦਾ ਪਰਿਵਾਰ ਪਹਿਲਾਂ ਹੀ ਲੰਬੇ ਸਮੇਂ ਤੋਂ ਵਾਰਡ ਵਾਸੀਆਂ ਦੀ ਸੇਵਾ ਕਰਦਾ ਆ ਰਿਹਾ ਹੈ ¢ ਇਸ ਮੌਕੇ ਖੁਸਬਾਜ ਸਿੰਘ ਜਟਾਣਾ ਅਮਰ ਰਹੇ ਦੇ ਨਾਅਰੇ ਵੀ ਲਾਏ ਗਏ ¢ ਉਦਘਾਟਨਾਂ ਮੌਕੇ ਵੱਡੀ ਗਿਣਤੀ 'ਚ ਵਾਰਡ ਦੇ ਲੋਕ ਅਤੇ ਪਾਰਟੀ ਵਰਕਰ ਮੌਜੂਦ ਰਹੇ ¢

Ad Position 22
No active advertisement
ਪਿਛਲੀ ਖ਼ਬਰ ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਵਲੋਂ ਕਾਂਗਰਸੀ ਉਮੀਦਵਾਰ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਮਾਮਲਾ ਹਾਈ ਕੋਰਟ ਪੁੱਜਿਆ ਅੱਜ ਹੋਵੇਗੀ ਸੁਣਵਾਈ
Ad Position 24