01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੰਚਾਇਤ ਦੇ ਨੁਮਾਇੰਦੇ ਨਗਰ ਦੀ ਸਫ਼ਾਈ ਤੇ ਪਾਣੀ ਬਚਾਉਣ ਲਈ ਹੋਏ ਪੱਬਾਂ ਭਾਰ

ਲਹਿਰਾ ਮੁਹੱਬਤ, 1 ਅਕਤੂਬਰ (ਚਰਨਜੀਤ ਸਿੰਘ): ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਨੁਮਾਇੰਦੇ ਨਗਰ ਦੀ ਸਫ਼ਾਈ ਤੇ ਪਾਣੀ ਬਚਾਉਣ ਲਈ ਪੱਬਾਂ ਭਾਰ ਹੋ ਗਏ ਹਨ। ਪਿਛਲੇ ਕਈ ਦਿਨਾਂ ਤੋਂ ਉਹ ਆਪ ਸਫ਼ਾਈ ਵਰਕਰਾਂ ਦੇ ਨਾਲ ਲੱਗ ਕੇ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ।

Ad Position 21
No active advertisement
ਮਕਾਨ ਉਸਾਰੀ ਦਰਮਿਆਨ ਨਿਕਲਣ ਵਾਲਾ ਮਲਬਾ ਗਲੀਆਂ ਜਾਂ ਸੜਕਾਂ ’ਤੇ ਨਾ ਸੁੱਟਣ ਦੀ ਕੀਤੀ ਅਪੀਲ 02-10-2026
ਲਹਿਰਾ ਮੁਹੱਬਤ, 1 ਅਕਤੂਬਰ (ਚਰਨਜੀਤ ਸਿੰਘ): ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਨੁਮਾਇੰਦੇ ਨਗਰ ਦੀ ਸਫ਼ਾਈ ਤੇ ਪਾਣੀ ਬਚਾਉਣ ਲਈ ਪੱਬਾਂ ਭਾਰ ਹੋ ਗਏ ਹਨ। ਪਿਛਲੇ ਕਈ ਦਿਨਾਂ ਤੋਂ ਉਹ ਆਪ ਸਫ਼ਾਈ ਵਰਕਰਾਂ ਦੇ ਨਾਲ ਲੱਗ ਕੇ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਜਿਸ ਕਾਰਨ ਪਿੰਡ ਦੀਆਂ ਗਲੀਆਂ ਦੀ ਸਫ਼ਾਈ ਦੇਖਣਯੋਗ ਤੇ ਸ਼ਲਾਘਾਯੋਗ ਹੈ। ਇਸ ਮੁਹਿੰਮ ਲਈ ਟਰੈਕਟਰ ਟਰਾਲੀਆਂ ਤੇ ਲੋਡਰ ਦੀ ਮਦਦ ਵੀ ਲਈ ਜਾ ਰਹੀ ਹੈ। ਨਗਰ ਪੰਚਾਇਤ ਵਲੋਂ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਕਾਨ ਉਸਾਰੀ ਦਰਮਿਆਨ ਨਿਕਲਣ ਵਾਲਾ ਮਲਬਾ ਗਲੀਆਂ ਜਾਂ ਸੜਕਾਂ ’ਤੇ ਨਾ ਸੁੱਟਿਆ ਜਾਵੇ। ਜੇਕਰ ਕੋਈ ਵੀ ਮਲਬਾ ਮਕਾਨ ਦੇ ਬਾਹਰ ਪਿਆ ਹੈ ਤਾਂ ਉਸ ਨੂੰ ਤੁਰੰਤ ਚੁੱਕਣ ਜਾਂ ਯੋਗ ਨਿਪਟਾਰਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀਆਂ ਵਲੋਂ ਘਰਾਂ ਦਾ ਕੂੜਾ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਸਫ਼ਾਈ ਵਿਵਸਥਾ ਪ੍ਰਭਾਵਿਤ ਹੁੰਦੀ ਹੈ। ਘਰਾਂ ਦਾ ਕੂੜਾ ਇਕੱਠਾ ਕਰਨ ਲਈ ਦੋ ਰਿਕਸ਼ੇ ਰੋਜ਼ ਘਰਾਂ ਦੇ ਦਰਵਾਜੇ ’ਤੇ ਆਉਂਦੇ ਹਨ, ਜਿੱਥੇ ਨਗਰ ਨਿਵਾਸੀ ਆਪਣੇ ਕੂੜੇ ਦਾ ਨਿਪਟਾਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵਲੋਂ ਘਰਾਂ ’ਚ ਪਾਣੀ ਦੀ ਨਾਜਾਇਜ਼ ਵਰਤੋਂ ਕੀਤੀ ਜਾਂਦੀ ਹੈ। ਵਾਟਰ ਵਰਕਸ ਦੀਆਂ ਟੂਟੀਆਂ ਨੂੰ ਬੰਦ ਨਹੀਂ ਕੀਤਾ ਜਾਂਦਾ, ਜਿਸ ਕਾਰਨ ਗਲੀਆਂ ਤੇ ਨਾਲੀਆਂ ’ਚ ਪਾਣੀ ਭਰ ਜਾਂਦਾ ਹੈ। ਉਨ੍ਹਾਂ ਕੀਮਤੀ ਸਰੋਤ ਨੂੰ ਬਚਾਉਣ ਤੇ ਬਰਬਾਦੀ ਰੋਕਣ ਦੀ ਅਪੀਲ ਕੀਤੀ। ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕਰਨ ਦਾ ਸੰਕੇਤ ਵੀ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਫੂਲ ਦਾ ਬੰਦ ਪਿਆ ਬਲੱਡ ਬੈਂਕ ਦੁਬਾਰਾ ਸ਼ੁਰੂ ਕਰਨ ਦੀ ਮੰਗ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਕੁਸ਼ਲ ਦਲਾਲ ਨੇ ਏਸ਼ੀਆਈ ਖੇਡਾਂ ’ਚ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ
Ad Position 24