01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰਾਮਪੁਰਾ ਫੂਲ ਦਾ ਬੰਦ ਪਿਆ ਬਲੱਡ ਬੈਂਕ ਦੁਬਾਰਾ ਸ਼ੁਰੂ ਕਰਨ ਦੀ ਮੰਗ

ਰਾਮਪੁਰਾ ਫੂਲ, 1 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਮੁੜ ਸ਼ੁਰੂ ਕਰਨ ਲਈ ਨਗਰ ਕੌਂਸਲ ਰਾਮਪੁਰਾ ਫੂਲ ਦੇ ਕੌਂਸਲਰ ਸੂਰਜ ਰਾਜੌਰਾ ਵਲੋਂ ਐਸ. ਡੀ.

Ad Position 21
No active advertisement
ਅਜੀਤ ਡੈਸਕ 02-10-2026
ਰਾਮਪੁਰਾ ਫੂਲ, 1 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਮੁੜ ਸ਼ੁਰੂ ਕਰਨ ਲਈ ਨਗਰ ਕੌਂਸਲ ਰਾਮਪੁਰਾ ਫੂਲ ਦੇ ਕੌਂਸਲਰ ਸੂਰਜ ਰਾਜੌਰਾ ਵਲੋਂ ਐਸ.ਡੀ.ਐਮ ਫੂਲ ਬਲਕਰਨ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਸੰਬੰਧੀ ਕੌਂਸਲਰ ਸੂਰਜ ਰਾਜੌਰਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਖ਼ੂਨਦਾਨ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਰਾਮਪੁਰਾ ਫੂਲ ਦੇ ਖ਼ੂਨਦਾਨੀਆਂ ਅਤੇ ਮਰੀਜ਼ਾਂ ਦੀ ਸਹੂਲਤ ਲਈ 30 ਅਗਸਤ 2001 ਨੂੰ ਸਥਾਨਕ ਸਿਵਲ ਹਸਪਤਾਲ ਵਿਚ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਸੀ। ਤਕਰੀਬਨ ਪੱਚੀ ਸਾਲਾਂ ਤੱਕ ਇਹ ਬਲੱਡ ਬੈਂਕ ਮਰੀਜ਼ਾਂ ਅਤੇ ਖ਼ੂਨਦਾਨੀਆਂ ਲਈ ਵਰਦਾਨ ਬਣਿਆ ਰਿਹਾ। ਪਰ ਤਕਰੀਬਨ ਛੇ ਮਹੀਨੇ ਪਹਿਲਾਂ ਹੋਈ ਜਾਂਚ ਤੋਂ ਬਾਅਦ ਕੁਝ ਤਕਨੀਕੀ ਕਮੀਆਂ ਦੇ ਕਾਰਨ ਬਲੱਡ ਬੈਂਕ ਦੀ ਸਹੂਲਤ ਬੰਦ ਕਰਕੇ ਇਸ ਨੂੰ ਬਲੱਡ ਸਟੋਰੇਜ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ। ਬਲੱਡ ਬੈਂਕ ਦੀ ਸਹੂਲਤ ਬੰਦ ਹੋਣ ਕਾਰਨ ਦਾਨ ਕੀਤੇ ਗਏ ਖੂਨ ਨੂੰ ਲੋੜੀਂਦੀ ਜਾਂਚ ਲਈ ਬਠਿੰਡਾ ਭੇਜਣ ਲਈ ਮਜਬੂਰ ਹੋਣਾ ਪੈਂਦਾ ਹੈ। ਰਾਜੌਰਾ ਨੇ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਕਾਰਨ ਜਿੱਥੇ ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ ਉੱਥੇ ਹੀ ਐਮਰਜੈਂਸੀ ਹਾਲਤਾਂ ਵਿਚ ਮਰੀਜ਼ਾਂ ਦੀ ਜਾਨ ਦਾ ਜੋਖ਼ਮ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਲੱਡ ਬੈਂਕ ਦੀ ਸਹੂਲਤ ਬੰਦ ਹੋਣ ਕਾਰਨ ਸ਼ਹਿਰ ਵਿਚ ਖ਼ੂਨਦਾਨ ਮੁਹਿੰਮ ਨੂੰ ਵੀ ਵੱਡਾ ਧੱਕਾ ਲੱਗਾ ਹੈ। ਰਾਜੌਰਾ ਵਲੋਂ ਬਲੱਡ ਬੈਂਕ ਦੀ ਸਹੂਲਤ ਨੂੰ ਤੁਰੰਤ ਦੁਬਾਰਾ ਸ਼ੁਰੂ ਕਰਨ ਦੀ ਮੰਗ ਕੀਤੀ ਗਈ। ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਉਨ੍ਹਾਂ ਵਲੋਂ ਮਨਿਸਟਰੀ ਆਫ਼ ਹੈਲਥ, ਭਾਰਤ ਸਰਕਾਰ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਵੀ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਕੌਂਸਲਰ ਹੈਪੀ ਬਾਂਸਲ, ਐਡਵੋਕੇਟ ਅਕਾਸ਼ ਕੌਸਲ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 7ਵੀਂ ਵਰਲਡ ਯੂਨੀਅਨ ਆਫ਼ ਵੂਡ ਹੀਲਿੰਗ ਸੁਸਾਇਟੀਜ਼ ਕਾਂਗਰਸ ‘ਚ ਡਾ. ਆਰ.ਕੇ. ਬੱਤਰਾ ਨੇ ਭਾਰਤ ਦੀ ਕੀਤੀ ਨੁਮਾਇੰਦਗੀ ਅਗਲੀ ਖ਼ਬਰ ਪੰਚਾਇਤ ਦੇ ਨੁਮਾਇੰਦੇ ਨਗਰ ਦੀ ਸਫ਼ਾਈ ਤੇ ਪਾਣੀ ਬਚਾਉਣ ਲਈ ਹੋਏ ਪੱਬਾਂ ਭਾਰ
Ad Position 24