14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ਼੍ਰੋਮਣੀ ਅਕਾਲੀ ਦਲ ਵਲੋਂ ਡੋਰ-ਟੂ-ਡੋਰ ਮੁਹਿੰਮ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ

ਰਾਮਾਂ ਮੰਡੀ, 13 ਅਕਤੂਬਰ (ਤਰਸੇਮ ਸਿੰਗਲਾ)- ਗੋਲਡੀ ਮਹੇਸ਼ਵਰੀ, ਵਿਜੇ ਕੁਮਾਰ ਲਹਿਰੀ ਪ੍ਰਧਾਨ ਸ਼੍ਰੀ ਗਊਸ਼ਾਲਾ ਕਮੇਟੀ, ਪੱਪੂ ਧਾਲੀਵਾਲ, ਰਾਜ ਕਰਨ ਰਾਜ ਜ਼ਿਲ੍ਹਾ ਮੀਤ ਪ੍ਰਧਾਨ ਐਸ. ਸੀ.

Ad Position 21
No active advertisement
ਅਜੀਤ ਡੈਸਕ 14-10-2026
ਰਾਮਾਂ ਮੰਡੀ, 13 ਅਕਤੂਬਰ (ਤਰਸੇਮ ਸਿੰਗਲਾ)- ਗੋਲਡੀ ਮਹੇਸ਼ਵਰੀ, ਵਿਜੇ ਕੁਮਾਰ ਲਹਿਰੀ ਪ੍ਰਧਾਨ ਸ਼੍ਰੀ ਗਊਸ਼ਾਲਾ ਕਮੇਟੀ, ਪੱਪੂ ਧਾਲੀਵਾਲ, ਰਾਜ ਕਰਨ ਰਾਜ ਜ਼ਿਲ੍ਹਾ ਮੀਤ ਪ੍ਰਧਾਨ ਐਸ.ਸੀ. ਵਿੰਗ, ਦਰਸ਼ਨ ਸਿੰਘ ਮਿਸਤਰੀ, ਬਾਬਾ ਅਸਰੈਲ ਖਾਂ, ਸਿੰਪੀ ਬਾਂਗਲਾ, ਨਿਰਮਲ ਓਸਵਾਲ, ਦੀਦਾਰ ਸਿੰਘ ਮੱਕੜ, ਧਰਮ ਸਿੰਘ ਪੁਨਿਹਾਣੀ, ਅੰਤਰਜਾਮੀ, ਸੁਰਜੀਤ ਸਿੰਘ ਸਾਬਕਾ ਸਰਪੰਚ ਰਾਮਸਰਾ, ਗੁਰਿੰਦਰ ਮੱਕੜ, ਮੰਗੂ ਅਰੋੜਾ, ਭੋਲਾ ਮਾਨਸਾ, ਵੀਰਪਾਲ ਕੌਰ, ਵਿਜੇ ਸ਼੍ਰੀ, ਸਮਿਤੀ, ਟੀਨਾ ਸਿੰਗਲਾ, ਸੰਜੀਵ ਭੋਲਾ ਜੈਨ, ਰੂਪ ਸਿੱਧੂ, ਡਾਕਟਰ ਸੋਹਨ ਕਲਿਆਣੀ,ਰਵੀਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਤਲਵੰਡੀ ਸਾਬੋ ਅਤੇ ਉਮੀਦਵਾਰ ਵਿਧਾਨ ਸਭਾ ਚੋਣਾਂ 20 27 ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਡੋਰ ਟੂ ਡੋਰ ਪ੍ਰਚਾਰ ਮੁਹਿੰਮ ਤਹਿਤ ਦਲ ਦੇ ਸੂਬਾ ਪ੍ਰਧਾਨ ਵਪਾਰ ਸੈੱਲ ਐਨ.ਕੇ.ਸ਼ਰਮਾ ਦੀ ਅਗਵਾਈ ਹੇਠ ਐਸ.ਐਸ.ਡੀ. ਧਰਮਸ਼ਾਲਾ ਰਾਮਾ ਮੰਡੀ ਵਿਖੇ ਵਰਕਰਾਂ ਨਾਲ ਅੱਜ ਸ਼ਾਮ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ’ਚ ਦਲ ਦੇ ਸੂਬਾ ਮੀਤ ਪ੍ਰਧਾਨ ਮੋਹਿਤ ਗੁਪਤਾ ਵੀ ਮੌਜੂਦ ਰਹੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਨ.ਕੇ. ਸ਼ਰਮਾ ਨੇ ਅਕਾਲੀ ਦਲ ਦੇ ਉਮੀਦਵਾਰ ਰਵੀਪ੍ਰੀਤ ਨੂੰ ਜਿਤਾਉਣ ਲਈ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਰ ਘਰ ਨੂੰ ਬਿਜਲੀ ਬਿੱਲ ਤੋਂ ਨਿਜ਼ਾਤ ਦਿਵਾਉਣ ਲਈ ਤਿੰਨ ਕਿੱਲੋਵਾਟ ਦਾ ਸੋਲਰ ਸਿਸਟਮ ਹਰ ਘਰ ਵਿਚ ਲਵਾਇਆ ਜਾਵੇਗਾ । ਵਪਾਰ ਦੀ ਤਰੱਕੀ ਲਈ ਨਵੀਆਂ ਫ਼ੈਕਟਰੀਆਂ ਲਗਾਈਆਂ ਜਾਣਗੀਆਂ ਅਤੇ ਇੰਸਪੈਕਟਰੀ ਰਾਜ ਤੋਂ ਵਪਾਰੀਆਂ ਨੂੰ ਪੂਰੀ ਤਰ੍ਹਾਂ ਮੁਕਤੀ ਦਿਵਾਈ ਜਾਵੇਗੀ। ਉਨ੍ਹਾਂ ਨੇ ਰਾਮਾਂ ਮੰਡੀ ਦੀ ਮਾੜੀ ਸੀਵਰੇਜ ਵਿਵਸਥਾ ਅਤੇ ਟੁੱਟੀਆਂ ਸੜਕਾਂ ਲਈ ‘ਆਪ’ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦਾ ਵਿਕਾਸ ਤਾਂ ਕੀ ਹੋਣਾ ਸੀ ਲੋਕਾਂ ਦੀ ਜਾਨਮਾਲ ਵੀ ਖ਼ਤਰੇ ਵਿਚ ਪਾਈ ਹੋਈ ਹੈ। ਡੋਰ ਟੂ ਡੋਰ ਮੁਹਿੰਮ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਮੀਟਿੰਗ ਨੂੰ ਰਵੀਪ੍ਰੀਤ ਸਿੰਘ ਸਿੱਧੂ ਮੋਹੀਤ ਗੁਪਤਾ ਨੇ ਵੀ ਸੰਬੋਧਨ ਕੀਤਾ ਅਤੇ ਵਰਕਰਾਂ ਦਾ ਮੀਟਿੰਗ ਨੂੰ ਸਫਲ ਬਣਾਉਣ ਲਈ ਧੰਨਵਾਦ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ’ਚ 11,576 ਮੀਟ੍ਰਿਕ ਟਨ ਝੋਨਾ ਪੁੱਜਿਆ ਅਗਲੀ ਖ਼ਬਰ ਬਿਨਾਂ ਤਰੱਕੀ ਤੋਂ ਰਿਟਾਇਰ ਹੋ ਰਹੇ ਲੈਕਚਰਾਰ, ਸੂਬੇ ਦੇ 1200 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ
Ad Position 24