ਗੁਰਮੁੱਖ ਸਿੰਘ ਸੰਧੂ ਅਤੇ ਸੰਤੋਸ਼ ਗਰਗ ਨੂੰ ਸਫਲ ਰੋਬੋਟਿਕ ਸਰਜਰੀ ਤੋਂ ਬਾਅਦ ਮਿਲੀ ਦਰਦ ਤੋਂ ਰਾਹਤ
ਬਠਿੰਡਾ, 23 ਅਕਤੂਬਰ (ਪੱਤਰ ਪ੍ਰੇਰਕ)- ਬਠਿੰਡਾ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਸੰਧੂ ਅਤੇ ਸੰਤੋਸ਼ ਗਰਗ ਦੀ ਪਾਵਰ ਹਾਊਸ ਰੋਡ ਗੁਪਤਾ ਹਸਪਤਾਲ ਤੋਂ ਰੋਬੋਟਿਕ ਸਰਜਰੀ ਸਫਲ ਹੋਣ ਤੋਂ ਬਾਅਦ ਲੰਬੇ ਸਮੇਂ ਚੱਲ ਰਹੇ ਦਰਦ ਤੋਂ ਰਾਹਤ ਮਹਿਸੂਸ ਹੋਈ ਹੈ। ਦੋਵੇਂ ਮਰੀਜ਼ਾਂ ਅਨੁਸਾਰ ਉਨ੍ਹਾਂ ਵਲੋਂ ਆਪਣਾ ਇਲਾਜ ਕਈ ਨਾਮੀ ਡਾਕਟਰਾਂ ਤੋਂ ਕਰਵਾਇਆ ਤੇ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਦਰਦ ਤੋਂ ਰਾਹਤ ਨਹੀ ਮਿਲੀ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਦੇ ਕੰਮਕਾਰ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਗ
ਗੋਡੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਗੁਰਮੁੱਖ ਸਿੰਘ ਸੰਧੂ ਅਤੇ ਸੰਤੋਸ਼ ਗਰਗ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
24-10-2026
ਬਠਿੰਡਾ, 23 ਅਕਤੂਬਰ (ਪੱਤਰ ਪ੍ਰੇਰਕ)- ਬਠਿੰਡਾ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਸੰਧੂ ਅਤੇ ਸੰਤੋਸ਼ ਗਰਗ ਦੀ ਪਾਵਰ ਹਾਊਸ ਰੋਡ ਗੁਪਤਾ ਹਸਪਤਾਲ ਤੋਂ ਰੋਬੋਟਿਕ ਸਰਜਰੀ ਸਫਲ ਹੋਣ ਤੋਂ ਬਾਅਦ ਲੰਬੇ ਸਮੇਂ ਚੱਲ ਰਹੇ ਦਰਦ ਤੋਂ ਰਾਹਤ ਮਹਿਸੂਸ ਹੋਈ ਹੈ। ਦੋਵੇਂ ਮਰੀਜ਼ਾਂ ਅਨੁਸਾਰ ਉਨ੍ਹਾਂ ਵਲੋਂ ਆਪਣਾ ਇਲਾਜ ਕਈ ਨਾਮੀ ਡਾਕਟਰਾਂ ਤੋਂ ਕਰਵਾਇਆ ਤੇ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਦਰਦ ਤੋਂ ਰਾਹਤ ਨਹੀ ਮਿਲੀ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਦੇ ਕੰਮਕਾਰ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਗੁਰਮੁੱਖ ਸਿੰਘ ਸੰਧੂ ਵਾਸੀ ਸ਼ਾਂਤ ਨਗਰ ਨੇ ਦੱਸਿਆ ਕਿ ਉਹ ਬਿਜਲੀ ਵਿਭਾਗ ਤੋਂ ਜੇ.ਈ. ਸੇਵਾ ਮੁਕਤ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਗੋਡੇ ਵਿਚ ਬਹੁਤ ਜ਼ਿਆਦਾ ਦਰਜ ਰਹਿੰਦਾ ਸੀ ਤੇ ਗੋਡੇ ਟੇਢੇ ਹੋ ਗਏ ਸਨ। ਆਪਣਾ ਇਲਾਜ ਕਈ ਡਾਕਟਰਾਂ ਤੋਂ ਕਰਵਾਇਆ ਮਹਿੰਗੀਆਂ ਦਵਾਈਆਂ ਖਾਣ ਦੇ ਬਾਵਜੂਦ ਕੋਈ ਵੀ ਆਰਾਮ ਨਹੀ ਮਿਲੀਆ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਪਤਾ ਹਸਪਤਾਲ ਬਠਿੰਡਾ ਵਿਖੇ ਰੋਬੋਟਿਕ ਸਰਜਰੀ ਸ਼ੁਰੂ ਹੋਈ ਹੈ ਤਾ ਉਹ ਆਪਣੇ ਪਰਿਵਾਰ ਸਮੇਂ ਖ਼ੁਦ ਡਾਕਟਰ ਮੋਹਿਤ ਗੁਪਤਾ ਨੂੰ ਮਿਲੇ ਜਿੰਨਾਂ ਨੇ ਚੈੱਕਅਪ ਕਰਨ ਤੇ ਟੈੱਸਟ ਕਰਵਾਉਣ ਤੋਂ ਗੋਡੇ ਦੀ ਰੋਬੋਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਪਰ ਹੁਣ ਸਰਜਰੀ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਦਰਦ ਤੋਂ ਰਾਹਤ ਮਹਿਸੂਸ ਕਰ ਰਿਹਾ ਹੈ। ਇਸੇ ਤਰਾਂ ਸੰਤੋਸ਼ ਗਰਗ ਨੇ ਦੱਸਿਆ ਕਿ ਉਸ ਦੇ ਗੋਡੇ ਵਿਚ ਦਰਦ ਹੋਣ ਕਾਰਨ ਉਨ੍ਹਾਂ ਨੇ ਪਿਛਲੇ ਸਾਲ ਰੋਬੋਟਿਕ ਸਰਜਰੀ ਕਰਵਾਈ ਸੀ ਪਰ ਹੁਣ ਬਿਲਕੁਲ ਦਰਦ ਨਹੀਂ ਹੁੰਦਾ। ਦੋਵੇਂ ਮਰੀਜ਼ਾਂ ਨੇ ਡਾਕਟਰ ਮੋਹਿਤ ਗੁਪਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹੁਣ ਆਰਾਮ ਦੀ ਜ਼ਿੰਦਗੀ ਜੀਅ ਰਹੇ ਹਨ। ਇਸ ਮੌਕੇ ਰੋਬੋਟਿਕ ਸਰਜਨ ਡਾ . ਮੋਹਿਤ ਗੁਪਤਾ ਨੇ ਕਿਹਾ ਕਿ ਗੁਪਤਾ ਹਸਪਤਾਲ ’ਚ ਅਤਿ ਆਧੁਨਿਕ ਜਾਨਸਨ ਐਂਡ ਜਾਨਸਨ ਰੋਬੋਟ ਨਾਲ ਗੋਡੇ ਬਦ ਲਣ ਦੀ ਸਰਜਰੀ ਦੀ ਸ਼ੁਰੂਆਤ ਹੋ ਚੁੱਕੀ ਹੈ। ਜਾਨਸਨ ਐਂਡ ਜਾਨਸਨ ਦਾ ਵੇਲਿਸ ਰੋਬੋਟ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ, ਜੋ ਕਿ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ।