29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੰਜਾਬ ਸਰਕਾਰ ਵਲੋਂ ਬੂਟਾ ਸਿੰਘ ਜਲਾਲ ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਨਾਮਜ਼ਦ

ਭਗਤਾ ਭਾਈਕਾ, 29 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਰਗਰਮ ਅਤੇ ਟਕਸਾਲੀ ‘ਆਪ’ ਆਗੂ ਬੂਟਾ ਸਿੰਘ ਜਲਾਲ ਨੂੰ ਮਾਰਕਿਟ ਕਮੇਟੀ ਭਗਤਾ ਭਾਈਕਾ ਦਾ ਚੇਅਰਮੈਨ ਨਿਯੁਕਤ ਕਰਨ ਦੀ ਸੂਚੀ ਜਾਰੀ ਕੀਤੀ ਗਈ ਸੀ। ਪ੍ਰਕਿਰਿਆ ਕਾਨੂੰਨੀ ਪੱਖੋਂ ਅਧੂਰੀ ਹੋਣ ਕਾਰਨ ਸ.

Ad Position 21
No active advertisement
ਅਜੀਤ ਡੈਸਕ 30-10-2026
ਭਗਤਾ ਭਾਈਕਾ, 29 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਰਗਰਮ ਅਤੇ ਟਕਸਾਲੀ ‘ਆਪ’ ਆਗੂ ਬੂਟਾ ਸਿੰਘ ਜਲਾਲ ਨੂੰ ਮਾਰਕਿਟ ਕਮੇਟੀ ਭਗਤਾ ਭਾਈਕਾ ਦਾ ਚੇਅਰਮੈਨ ਨਿਯੁਕਤ ਕਰਨ ਦੀ ਸੂਚੀ ਜਾਰੀ ਕੀਤੀ ਗਈ ਸੀ। ਪ੍ਰਕਿਰਿਆ ਕਾਨੂੰਨੀ ਪੱਖੋਂ ਅਧੂਰੀ ਹੋਣ ਕਾਰਨ ਸ. ਜਲਾਲ ਦੀ ਤਾਜਪਸੀ ਲੇਟ ਹੋ ਗਈ ਸੀ। ਹੁਣ ਪੰਜਾਬ ਸਰਕਾਰ ਵਲੋਂ ਬੂਟਾ ਸਿੰਘ ਜਲਾਲ ਨੂੰ ਮਾਰਕਿਟ ਕਮੇਟੀ ਭਗਤਾ ਦਾ ਚੇਅਰਮੈਨ ਨਾਮਜਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਅਜਿਹਾ ਹੋਣ ਕਾਰਨ ਜਿੱਥੇ ਬੂਟਾ ਸਿੰਘ ਜਲਾਲ ਦੇ ਸਮਰਥਕਾਂ ਵਿਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹਲਕਾ ਵਿਧਾਇਕ ਬਲਕਾਰ ਸਿੱਧੂ ਦੇ ਸਾਥੀਆਂ ਨੂੰ ਨਮੋਸ਼ੀ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਬੂਟਾ ਸਿੰਘ ਜਲਾਲ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਵਜੋਂ ਸਲਾਘਾਯੋਗਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਜਿੱਤ ਵਿਚ ਵੀ ਅਹਿਮ ਰੋਲ ਅਦਾ ਕੀਤਾ ਸੀ। ਹਲਕੇ ਵਿਚ ਧੱਕੇਸ਼ਾਹੀ ਦੇ ਵਿਰੋਧ ਵਿਚ ਲੋਕਾਂ ਨਾਲ ਖੜ੍ਹਨ ਬਦਲੇ ਭਾਵੇਂ ਬੂਟਾ ਸਿੰਘ ਜਲਾਲ ਨੂੰ ਸਿਆਸੀ ਪਰਚਿਆ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਹ ਫਿਰ ਆਮ ਆਦਮੀ ਪਾਰਟੀ ਨਾਲ ਹੀ ਖੜੇ ਰਹੇ। ਬੂਟਾ ਸਿੰਘ ਜਲਾਲ ਦੀ ਨਿਯੁਕਤੀ ਨਾਲ ‘ਆਪ’ ਦੇ ਟਕਸਾਲੀ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਆਪ ਦੇ ਨੌਜਵਾਨ ਆਗੂ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਬੂਟਾ ਸਿੰਘ ਜਲਾਲ ਨੂੰ ਵਧਾਈ ਦਿੰਦੇ ਕਿਹਾ ਆਪ ਦੇ ਟਕਸਾਲੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਮਾਰਕਿਟ ਕਮੇਟੀ ਭਗਤਾ ਭਾਈਕਾ ਦੇ ਨਵ ਨਿਯੁਕਤ ਚੇਅਰਮੈਨ ਬੂਟਾ ਸਿੰਘ ਜਲਾਲ ਨੇ ਹਾਈ ਕਮਾਨ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਕੈਂਟਰ ਤੇ ਟਰਾਲੇ ਦੀ ਟੱਕਰ ਕਾਰਨ ਡਰਾਈਵਰ ਗੰਭੀਰ ਜ਼ਖਮੀ ਅਗਲੀ ਖ਼ਬਰ ਖ਼ਾਲਸਾ ਸਕੂਲ ਵਿਵਾਦ- ਕਿਸੇ ਵੀ ਜਾਂਚ ’ਚ ਦੋਸ਼ੀ ਸਾਬਿਤ ਹੋਏ ਤਾਂ ਖ਼ੁਦ ਛੱਡ ਦੇਵਾਂਗੇ ਕਮੇਟੀ- ਪ੍ਰਬੰਧਕ ਕਮੇਟੀ
Ad Position 24