30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਿਸਾਨਾਂ ਵਲੋਂ ਜਾਅਲਸਾਜ਼ੀ ਫ਼ਰਮ ਅਤੇ ਸਿਆਸੀ ਸਰਪ੍ਰਸਤੀ ਖ਼ਿਲਾਫ਼ ਨਾਅਰੇਬਾਜ਼ੀ

ਭੁੱਚੋ ਮੰਡੀ, 29 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਖੇਤੀਬਾੜੀ ਵਿਭਾਗ ਬਠਿੰਡਾ ਨੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਭੁੱਚੋ ਮੰਡੀ ਵਿਖੇ ਇਕ ਅਜਿਹੇ ਗੋਦਾਮ ਨੂੰ ਬੇਪਰਦ ਕੀਤਾ, ਜਿਸ ਵਿਚ ਨਕਲੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਹਜ਼ਾਰਾਂ ਗੱਟੇ ਨੱਕੋ-ਨੱਕ ਭਰੇ ਹੋਏ ਸਨ। ਇਸ ਅਣ-ਅਧਿਕਾਰਤ ਗੋਦਾਮ ਦੀ ਮਾਲਕੀ ਵਾਲੀ ਫ਼ਰਮ ਅਤੇ ਉਸ ਦੇ ਮਾਲਕ ਖ਼ਿਲਾਫ਼ ਖੇਤੀਬਾੜੀ ਵਿਭਾਗ ਵਲੋਂ ਪੁਲਿਸ ਥਾਣਾ ਨਥਾਣਾ ਵਿਖੇ ਜ਼ਰੂਰੀ ਵਸਤਾਂ ਐਕਟ ਅਧੀਨ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਦੀ ਕਾਪੀ ‘ਅਜੀਤ’ ਕੋਲ ਮੌਜੂਦ ਹੈ।

Ad Position 21
No active advertisement
ਜਾਅਲਸਾਜ਼ਾਂ ਅਤੇ ਸਿਆਸੀ ਸਰਪ੍ਰਸਤਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਗੁਦਾਮ ਅੱਗੇ ਇਕੱਤਰ ਹੋਏ ਕਿਸਾਨ। ਤਸਵੀਰ: ਪਰਵਿੰਦਰ ਸਿੰਘ ਜੌੜਾ 30-10-2026
ਭੁੱਚੋ ਮੰਡੀ, 29 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਖੇਤੀਬਾੜੀ ਵਿਭਾਗ ਬਠਿੰਡਾ ਨੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਭੁੱਚੋ ਮੰਡੀ ਵਿਖੇ ਇਕ ਅਜਿਹੇ ਗੋਦਾਮ ਨੂੰ ਬੇਪਰਦ ਕੀਤਾ, ਜਿਸ ਵਿਚ ਨਕਲੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਹਜ਼ਾਰਾਂ ਗੱਟੇ ਨੱਕੋ-ਨੱਕ ਭਰੇ ਹੋਏ ਸਨ। ਇਸ ਅਣ-ਅਧਿਕਾਰਤ ਗੋਦਾਮ ਦੀ ਮਾਲਕੀ ਵਾਲੀ ਫ਼ਰਮ ਅਤੇ ਉਸ ਦੇ ਮਾਲਕ ਖ਼ਿਲਾਫ਼ ਖੇਤੀਬਾੜੀ ਵਿਭਾਗ ਵਲੋਂ ਪੁਲਿਸ ਥਾਣਾ ਨਥਾਣਾ ਵਿਖੇ ਜ਼ਰੂਰੀ ਵਸਤਾਂ ਐਕਟ ਅਧੀਨ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਦੀ ਕਾਪੀ ‘ਅਜੀਤ’ ਕੋਲ ਮੌਜੂਦ ਹੈ। ਭੁੱਚੋ ਮੰਡੀ ਵਾਸੀ ਮੁਲਜ਼ਮ ਫਿਲਹਾਲ ਸਿਆਸੀ ਸਰਪ੍ਰਸਤੀ ਤਹਿਤ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਮਲੇ ਨੂੰ ਦਬਾਉਣ ਲਈ ਅਨੇਕਾਂ ‘ਅਨੈਤਿਕ’ ਕੋਸ਼ਿਸ਼ਾਂ ਹੋਈਆਂ ਅਤੇ ਚਾਂਦੀ ਦੀ ਜੁੱਤੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪ੍ਰੰਤੂ ਵਿਭਾਗੀ ਅਧਿਕਾਰੀਆਂ ਨੇ ‘ਮਨੁੱਖਤਾ’ ‘ਤੇ ਪਹਿਰਾ ਦਿੰਦਿਆਂ ਇਨ੍ਹਾਂ ਕੋਸ਼ਿਸ਼ਾਂ ਨੂੰ ‘ਮਿੱਟੀ’ ਵਿਚ ਰੋਲ ਦਿੱਤਾ। ਇਹ ਵੀ ਕਿ ਮਾਮਲਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਰਬਾਰ ਵਿਚ ਵੀ ਪਹੁੰਚ ਚੁੱਕਾ ਹੈ। ਥਾਣਾ ਨਥਾਣਾ ਦੇ ਐਸ. ਐਚ. ਓ. ਜਗਦੀਪ ਸਿੰਘ ਨੇ ਮੌਕੇ ਦਾ ਜਾਇਜ਼ਾ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਕਿਸਾਨਾਂ ਵਲੋਂ ਜਾਅਲਸਾਜਾਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਮਾਮਲੇ ਦਾ ਪਤਾ ਲੱਗਣ ‘ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਆਗੂ ਅਮਰਜੀਤ ਸਿੰਘ ਹਨੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ ਗੋਦਾਮ ਅੱਗੇ ਇਕੱਤਰ ਹੋ ਗਏ ਅਤੇ ਜਾਅਲਸਾਜਾਂ ਅਤੇ ਸਿਆਸੀ ਸਰਪ੍ਰਸਤਾਂ ਖ਼ਿਲਾਫ਼ ਤਿੱਖੀ ਅਤੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੋਰਖਧੰਦਾ ਮਿਲੀਭੁਗਤ ਤੋਂ ਬਿਨ੍ਹਾਂ ਸੰਭਵ ਨਹੀਂ ਹੋ ਸਕਦਾ। ਉਨ੍ਹਾਂ ਮੰਗ ਕੀਤੀ ਕਿ ਹੋਰਨਾਂ ਗ ੋਦਾਮਾਂ ਦੀ ਵੀ ਬਾਰੀਕੀ ਨਾਲ ਜਾਂਚ ਹੋਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੋਸ਼ੀਆਂ ਨੂੰ ਹੋ ਸਕਦੀ ਹੈ ਘੱਟੋ-ਘੱਟ 7 ਸਾਲ ਦੀ ਸਜ਼ਾ ਭੁੱਚੋ ਮੰਡੀ ਵਿਖੇ ਨਕਲੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਦਾ ਖਚਾਖਚ ਭਰਿਆ ਅਣ-ਅਧਿਕਾਰਤ ਗੋਦਾਮ ਮਿਲਣ ਦੇ ਮਾਮਲੇ ਵਿਚ ਖੇਤੀਬਾੜੀ ਵਿਭਾਗ ਦੇ ਫਰਟੀਲਾਈਜ਼ਰ ਇੰਸਪੈਕਟਰ ਸੁਖਪ੍ਰੀਤ ਸਿੰਘ ਅਤੇ ਇੰਸਕੈਟੀਸਾਈਡ ਇੰਸਪੈਕਟਰ ਗੁਰਪ੍ਰੀਤ ਸਿੰਘ ਵਲੋਂ ਥਾਣਾ ਨਥਾਣਾ ਵਿਖੇ ਫ਼ਰਮ ਮੈਸੇਜ ਐਸ. ਆਰ. ਟ੍ਰੇਡਿੰਗ ਦੇ ਮਾਲਕ ਵਿਸ਼ਾਲ ਗੋਇਲ ਖ਼ਿਲਾਫ਼ ਦ ਫਰਟੀਲਾਈਜ਼ਰ (ਕੰਟ੍ਰੋਲ) ਆਰਡਰ-1985 ਦੀਆਂ ਧਾਰਾਵਾਂ 7 ਤੇ 8 ਅਤੇ ਜ਼ਰੂਰੀ ਵਸਤਾਂ ਐਕਟ-1955 ਦੀਆਂ ਧਾਰਾਵਾਂ 3 ਤੇ 7 ਤਹਿਤ ਮੁਕੱਦਮਾ ਨੰਬਰ 275 ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜ਼ਰੂਰੀ ਵਸਤਾਂ ਐਕਟ-1955 ਦੀ ਧਾਰਾ 7 ਤਹਿਤ ਮਾਮਲਾ ਸਾਬਿਤ ਹੋਣ ‘ਤੇ ਮੁਲਜ਼ਮ ਨੂੰ ਘੱਟੋ-ਘੱਟ 7 ਸਾਲ ਦੀ ਸਜ਼ਾ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਪਤ ਸੂਚਨਾ ਦੇ ਆਧਾਰ ’ਤੇ ਗੁਦਾਮ ’ਚ ਛਾਪੇਮਾਰੀ * ਕਰੀਬ 2500 ਪੈਕੇਟ ਤੇ ਬੋਰੀਆਂ ਬਰਾਮਦ ਅਗਲੀ ਖ਼ਬਰ ਸਟਰੋਕ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਨਾਲ ਬਚਾਈ ਜਾ ਸਕਦੀ ਹੈ ਮਰੀਜ਼ ਦੀ ਜਾਨ- ਡਾ. ਪ੍ਰਿਆ ਸਾਹਨੀ
Ad Position 24