ਮਲੌਦ, 1 ਜਨਵਰੀ (ਸਹਾਰਨ ਮਾਜਰਾ)- ਅਮੁੱਲ ਡੇਅਰੀ ਵਲੋਂ ਮਾਂਗੇਵਾਲ ਫਾਰਮ ਹਾਊਸ 'ਤੇ 2200 ਲੀਟਰ ਵਾਲੀ ਬਲਕਿੰਗ ਮਸ਼ੀਨ ਲਗਾਈ ਗਈ ਹੈ | ਜਿਸ ਦਾ ਉਦਘਾਟਨ ਅਮੁੱਲ ਦੇ ਡੀ. ਜੀ. ਐੱਮ ਐੱਚ. ਕੇ. ਸ਼ਰਮਾ ਵਲੋਂ ਮੁੱਖ ਪ੍ਰਬੰਧਕ ਸਾਬਕਾ ਚੇਅਰਮੈਨ ਕੁਲਦੀਪ ਸਿੰਘ ਮਾਂਗੇਵਾਲ, ਡਿਪਟੀ ਡਾਇਰੈਕਟਰ ਡਾ. ਚਰਨਜੀਤ ਸਿੰਘ ਨੱਥੂਮਾਜਰਾ, ਇੰਸਪੈਕਟਰ ਚਰਨਜੀਤ ਸਿੰਘ ਦੀ ਹਾਜ਼ਰੀ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਾਂਗੇਵਾਲ ਅਜੋਕੇ ਨੌਜਵਾਨ ਵਰਗ ਲਈ ਪ੍ਰੇਰਨਾਸ੍ਰੋਤ ਹਨ | ਜਿਨ੍ਹਾਂ ਬਹੁਤ ਲੰਮੇਂ ਸਮੇਂ ਤੋਂ ਜਿੱਥੇ ਰਾਜਨੀਤੀ ਵਿੱਚ ਇਮਾਨਦਾਰੀ ਨਾਲ ਸੇਵਾ ਕਰਦਿਆਂ ਰਾਜਸੀ ਖੇਤਰਾਂ ਦੇ ਵੱਡੇ ਅਹੁਦਿਆਂ 'ਤੇ ਪੁੱਜਣ ਦਾ ਮਾਣ ਸਨਮਾਨ ਪ੍ਰਾਪਤ ਕੀਤਾ ਹੈ, ਉੱਥੇ ਹੀ ਜ਼ਿੰਦਗੀ ਜਿਉਣ ਦੇ ਪੰਧ ਨੂੰ ਅੱਗੇ ਵਧਾਉਣ ਲਈ ਜ਼ਮੀਨੀ ਪੱਧਰ ਤੋਂ ਮਿਹਨਤ ਕੀਤੀ ਗਈ ਹੈ | ਜਿਸ ਕਾਰਨ ਅੱਜ ਉਨ੍ਹਾਂ ਆਪਣੇ ਨਾਲ ਨਾਲ ਕਰੀਬ 15 ਹੋਰ ਨੌਜਵਾਨਾਂ ਨੂੰ ਵੀ ਰੁਜ਼ਗਾਰ ਦਿੱਤੇ ਹੋਏ ਹਨ | ਉਹ ਖ਼ੁਦ ਵਧੀਆ ਸਿੱਖਿਆ ਗ੍ਰਹਿਣ ਕਰਕੇ ਡੇਅਰੀ ਫਾਰਮਿੰਗ ਅਤੇ ਖੇਤੀ ਕਰਨ ਵਿਚ ਜੁਟੇ ਹੋਏ ਹਨ | ਇਸ ਮੌਕੇ ਪਾਇਲ ਵਿਕਾਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਮਰਹੂਮ ਜਥੇ.ਹਰਨੇਕ ਸਿੰਘ ਮਾਂਗੇਵਾਲ ਦੇ ਪੋਤਰੇ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡਾਇਰੈਕਟਰ ਹਰਪ੍ਰੀਤ ਸਿੰਘ ਰੌਣੀ, ਸਾਬਕਾ ਸਰਪੰਚ ਸੰਪੂਰਨ ਸਿੰਘ ਜੁਲਾਮਗੜ, ਸਰਪੰਚ ਗੁਰਮੀਤ ਸਿੰਘ ਬੀੜ ਖੁਰਦ, ਬਲਾਕ ਸੰਮਤੀ ਮੈਂਬਰ ਸ਼ਮਿੰਦਰ ਸਿੰਘ ਸਿਹੋੜਾ, ਸਾਬਕਾ ਪਿ੍ੰ. ਅਮਰਜੀਤ ਸਿੰਘ ਜੱਲ੍ਹਾ ਗਰੇਵਾਲ, ਰਾਜਵੀਰ ਸਿੰਘ ਕੱਦੋਂ, ਜੈਦੀਪ ਕਾਹਲੋਂ, ਗੁਰਜੀਤ ਸਿੰਘ ਅਮਰੀਕਾ, ਸਾਬਕਾ ਸਰਪੰਚ ਕੁਲਜਿੰਦਰ ਸਿੰਘ, ਸਾਬਕਾ ਵਾਈਸ ਚੇਅਰਮੈਨ ਅਮਰਜੀਤ ਸਿੰਘ ਮਾਂਗੇਵਾਲ, ਸੁਖਜੀਵਨ ਸਿੰਘ ਘੁਡਾਣੀ, ਪਿ੍ਤਪਾਲ ਸਿੰਘ ਕੋਟਲੀ, ਜ਼ਸ਼ਨਪ੍ਰਤਾਪ ਸਿੰਘ ਜੱਲਾ ਕੈਨੇਡਾ, ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਡਾ. ਬਲਜਿੰਦਰਪਾਲ ਸਿੰਘ, ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ. ਕਰਨੈਲ ਸਿੰਘ ਕਾਲੀਆ, ਪਿ੍ੰ. ਸੰਜੀਵ ਮੋਦਗਿੱਲ, ਬਲਵੰਤ ਰਾਮ ਪੱਪੂ, ਜੈਵੀਰ ਗਿੱਲ ਸਮੇਤ ਵੱਡੀ ਗਿਣਤੀ ਵਿਚ ਦੁੱਧ ਉਤਪਾਦਕ ਅਤੇ ਪਤਵੰਤੇ ਹਾਜ਼ਰ ਸਨ |