27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਖੰਨਾ 'ਚ ਬਿਜਲੀ ਬੋਰਡ ਵਲੋਂ ਬੱਤੀਆਂ ਗੁੱਲ, ਲੋਕ ਨਿਰਾਸ਼

Ad Position 21
No active advertisement
ਅਜੀਤ ਡੈਸਕ 02-01-2026
ਖੰਨਾ, 1 ਜਨਵਰੀ (ਪੱਤਰ ਪ੍ਰੇਰਕ)-ਨਵੇਂ ਸਾਲ ਨੇ ਸਵੇਰੇ ਖੰਨਾ ਸ਼ਹਿਰ ਵਾਸੀਆਂ ਨੂੰ ਬਿਜਲੀ ਬੋਰਡ ਨੇ ਦਿੱਤਾ ਇਕ ਅਜਿਹਾ ਤੋਹਫ਼ਾ, ਜੋ ਉਨ੍ਹਾਂ ਦੀ ਖ਼ੁਸ਼ੀ ਨੂੰ ਨਿਰਾਸ਼ਾ ਵਿੱਚ ਬਦਲ ਦੇਣ ਵਾਲਾ ਸੀ | ਸਵੇਰੇ 6 ਵਜੇ ਤੋਂ 10 ਵਜੇ ਤੱਕ ਸ਼ਹਿਰ ਦੀਆਂ ਬੱਤੀਆਂ ਗੁੱਲ ਰਹੀਆਂ, ਜਿਸ ਕਾਰਨ ਲੋਕਾਂ ਨੂੰ ਨਾ ਸਵੇਰੇ ਨਹਾਉਣ ਦਾ ਮੌਕਾ ਮਿਲਿਆ, ਨਾ ਹੀ ਆਪਣੇ ਮਨਪਸੰਦ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ | ਲੋਕ ਸਵੇਰੇ ਉੱਠ ਕੇ ਨਵੇਂ ਸਾਲ ਦੀ ਖ਼ੁਸ਼ੀ ਮਾਨਣ ਅਤੇ ਧਾਰਮਿਕ ਸਥਾਨਾਂ 'ਤੇ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਬਿਜਲੀ ਬੋਰਡ ਦਾ ਇਹ ਅਚਾਨਕ ਤੋਹਫਾ ਉਨ੍ਹਾਂ ਲਈ ਹੈਰਾਨੀ ਅਤੇ ਨਿਰਾਸ਼ਾ ਦਾ ਕਾਰਨ ਬਣ ਗਿਆ | ਕੁੱਝ ਲੋਕਾਂ ਵੱਲੋਂ ਆਸ-ਪਾਸ ਦੇ ਗੁਆਂਢ ਵਿਚੋਂ ਪਾਣੀ ਲੈ ਕੇ ਆਪਣਾ ਗੁਜ਼ਾਰਾ ਕੀਤਾ ਗਿਆ | ਇਸ ਸਬੰਧੀ ਸੋਸ਼ਲ ਮੀਡੀਆ 'ਤੇ ਲੋਕ ਆਪਣਾ ਗ਼ੁੱਸਾ ਜ਼ਾਹਿਰ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਪੇਂਡੂ ਖੇਤਰ ਨੂੰ ਨਿਗਮ 'ਚ ਸ਼ਾਮਿਲ ਕਰਨ ਦਾ ਡਟਵਾਂ ਵਿਰੋਧ ਕਰਾਂਗੇ-ਜਥੇਦਾਰ ਅਜਮੇਰ ਸਿੰਘ ਰਤਨ/ਸਾਬਕਾ ਸਰਪੰਚ ਗਰੇਵਾਲ...
Ad Position 24