11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਗੁ: ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ

Ad Position 21
No active advertisement
ਅਜੀਤ ਡੈਸਕ 04-01-2026
ਬੀਜਾ, 3 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਸਾਹਿਬਾਨਾਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਗੁਰੂ ਘਰ ਦੇ ਗ੍ਰੰਥੀ ਕੁਲਦੀਪ ਸਿੰਘ ਵੱਲੋਂ ਅਰਦਾਸ ਬੇਨਤੀ ਕਰ ਕੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੋਂ ਅਗਲੇ ਪੜਾਅ ਲਈ ਅਰੰਭਤਾ ਕੀਤੀ ਗਈ | ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਵਿਸ਼ਾਲ ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੋਂ ਆਰੰਭ ਹੋ ਕੇ ਮਾਤਾ ਗੰਗਾ ਖਾਲਸਾ ਕਾਲਜ, ਗੁਰੂ ਨਾਨਕ ਫਿਲਿੰਗ ਪੈਟਰੋਲ ਪੰਪ, ਗੰਗਾ ਐਗਰੋ ਲਿਮਟਿਡ ਜਸਪਾਲੋਂ, ਜੀਓ ਪਟਰੋਲ ਪੰਪ, ਗੁਰਦੁਆਰਾ ਮਾਰਕੀਟ ਬਾਜੀਗਰ ਭਾਈਚਾਰਾ, ਪਿੰਡ ਮੰਡਿਆਲਾ ਖ਼ੁਰਦ, ਮੰਡਿਆਲਾ ਕਲਾ, ਕੋਟ ਪਨੈਚ, ਕੋਟ ਸੇਖੋਂ, ਕੋਟ ਪਨੈਚ, ਰਾਏਪੁਰ, ਬਰਮਾਲੀਪੁਰ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਕੋਟਾ ਵਿੱਖੇ ਸਮਾਪਤ ਹੋਵੇਗਾ | ਮੈਨੇਜਰ ਇਕਬਾਲ ਸਿੰਘ ਝਬਾਲ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਦੀ ਦੇਖ ਰੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਸਾਬਕਾ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਅਕਾਲੀ ਦਲ ਦੇ ਸੀਨੀਅਰ ਨੇਤਾ ਨਵਤੇਜ ਸਿੰਘ ਖੱਟੜਾ ਅਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹਜ਼ੂਰੀ ਕਥਾ ਵਾਚਕ ਗਿਆਨੀ ਸਤਨਾਮ ਸਿੰਘ ਖਾਲਸਾ ਪੰਜੋਖੜਾ ਸਾਹਿਬ ਆਦਿ ਵਲੋਂ ਕੀਤੀ ਗਈ | ਵਿਸ਼ਾਲ ਨਗਰ ਕੀਰਤਨ ਵਿਚੋਂ ਇਲਾਕੇ ਦੀਆਂ ਸੰਗਤਾਂ ਵਲੋਂ ਸਹਿਯੋਗ ਕਰਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਤੇ ਅਕਾਲੀ ਦਲ ਸੀਨੀਅਰ ਨੇਤਾ ਨਵਤੇਜ ਸਿੰਘ ਖੱਟੜਾ ਵਲੋਂ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ ਗਿਆ | ਇਸ ਮੌਕੇ ਤੇ ਸੀਨੀਅਰ ਮੁਲਾਜ਼ਮ ਜਸਪਾਲ ਸਿੰਘ ਪੂਰਬਾ, ਪ੍ਰਚਾਰਕ ਭਾਈ ਪਰਮਜੀਤ ਸਿੰਘ ਗੁਰਦਾਸਪੁਰੀ, ਪ੍ਰਚਾਰਕ ਹਰਪ੍ਰੀਤ ਸਿੰਘ, ਅਕਾਲੀ ਆਗੂ ਰਜਿੰਦਰ ਸਿੰਘ ਕੋਟ ਪਨੈਚ, ਗੰਗਾ ਫੈਕਟਰੀ ਦੇ ਮੁੱਖ ਰਵਿੰਦਰ ਕੁਮਾਰ ਵਰਮਾ, ਚੇਅਰਮੈਨ ਅੰਮਿ੍ਤ ਥਾਪਰ, ਮੈਨੇਜਰ ਹਰਿੰਦਰਪ੍ਰੀਤ ਸਿੰਘ, ਮੁਲਾਜ਼ਮ ਮਨਜੀਤ ਸਿੰਘ, ਭਾਈ ਉਂਕਾਰ ਸਿੰਘ ਰੁਪਾਲੋਂ, ਪ੍ਰਧਾਨ ਅਵਤਾਰ ਸਿੰਘ ਸੇਖੋਂ, ਐਮ. ਸੀ. ਰਣਵੀਰ ਸਿੰਘ ਕਾਕਾ, ਅਵਤਾਰ ਸਿੰਘ, ਹਰਸ਼ਵੀਰ ਸਿੰਘ ਅਨਮੋਲ, ਸੁੱਖਦਰਸ਼ਨ ਫੀਲਿੰਗ ਸਟੇਸ਼ਨ, ਪਰਮਿੰਦਰ ਸਿੰਘ ਗਰਚਾ, ਸਾਬਕਾ ਡੀ. ਐਸ. ਪੀ. ਪਿ੍ਤਪਾਲ ਸਿੰਘ, ਸਾਬਕਾ ਸਰਪੰਚ ਬਾਜ਼ੀਗਰ ਬਰਾਦਰੀ ਦੇ ਪ੍ਰਧਾਨ ਸਤਪਾਲ ਸਿੰਘ, ਆੜ੍ਹਤੀਆਂ ਜਗਦੀਸ਼ ਸਿੰਘ ਦੀਸ਼ਾ, ਸਾਬਕਾ ਸਰਪੰਚ ਨਾਹਰ ਸਿੰਘ, ਦਿਲਬਾਰਾ ਸਿੰਘ ਕਨੇਡਾ, ਅਕਾਲੀ ਆਗੂ ਬਲਦੇਵ ਸਿੰਘ ਕੋਟ ਪਨੈਚ, ਮਾਸਟਰ ਕੁਲਵੰਤ ਸਿੰਘ, ਪੰਚ ਕਰਮਜੀਤ ਸਿੰਘ, ਸਾਬਕਾ ਐਸ. ਡੀ. ਓ. ਧੰਨਰਾਜ ਸਿੰਘ ਆਦਿ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਐੱਸ. ਐੱਸ. ਪੀ. ਡਾ. ਬੈਂਸ ਦੀ ਅਗਵਾਈ ਹੇਠ ਚਾਈਨਾ ਡੋਰ ਦੇ ਖ਼ਿਲਾਫ਼ ਸਰਾਹਣਯੋਗ ਕਦਮ ਅਗਲੀ ਖ਼ਬਰ ਗੁਰੂ ਨਾਨਕ ਫਿਲਿੰਗ ਪੈਟਰੋਲ ਪੰਪ ਅਤੇ ਸੁਖਦਰਸ਼ਨ ਫਿਲਿੰਗ ਸਟੇਸ਼ਨ ਦੇ ਮਾਲਕਾਂ ਵਲੋਂ ਪਾਲਕੀ ਸਾਹਿਬ ਲਈ ਡੀਜ਼ਲ ਦੀ ਸੇਵਾ...
Ad Position 24