ਪਾਇਲ, 4 ਜਨਵਰੀ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਚਿਹਰਾ ਵਿਸਥਾਰ ਕਰਨ ਦੇ ਲਈ ਪਾਰਟੀ ਵਿੱਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ | ਪਾਰਟੀ ਦੇ ਸੀਨੀਅਰ ਆਗੂ ਅਬਜ਼ਰਵਰ ਸ੍ਰੀ ਫ਼ਤਿਹਗੜ੍ਹ ਸਾਹਿਬ ਸੰਦੀਪ ਸਿੰਘ ਰੁਪਾਲੋਂ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਖ਼ੁਸ਼ੀ ਸਾਂਝੀ ਕਰਨ ਵਾਲਿਆਂ ਵਿੱਚ ਬਾਬਾ ਦਲਜੀਤ ਸਿੰਘ ਸੋਢੀ ਅਬਜ਼ਰਵਰ ਜ਼ਿਲ੍ਹਾ ਰੋਪੜ, ਨੇਤਾ ਗਗਨਦੀਪ ਸਿੰਘ, ਹਰਬੰਤ ਸਿੰਘ ਗਿੱਲ, ਜੋਗਾ ਸਿੰਘ ਪਾਇਲ, ਦਰਸ਼ਨ ਸਿੰਘ ਪਾਇਲ, ਜਥੇਦਾਰ ਅਵਤਾਰ ਸਿੰਘ ਧਮੋਟ, ਤਾਰਾ ਸਿੰਘ ਘੁਡਾਣੀ, ਗੁਰਦੀਪ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਚੋਮੋ, ਬੁੱਧ ਸਿੰਘ ਮਦਨੀਪੁਰ, ਵਰਿੰਦਰ ਸਿੰਘ ਬੇਰ ਕਲਾਂ, ਗੁਰਮੀਤ ਸਿੰਘ ਕਿਸ਼ਨਪੁਰ, ਰਾਜ ਕੋਮਲ ਸਿੰਘ ਜੰਡਾਲੀ, ਮੰਗਲ ਸਿੰਘ ਭੱਠਲ, ਗੁਰਪ੍ਰੀਤ ਸਿੰਘ ਬੋਬਾਣੀ, ਗੁਰਪ੍ਰੀਤ ਸਿੰਘ ਰਾਜਗੜ, ਰਵਿੰਦਰ ਸਿੰਘ ਰਵੀ ਮਾਲੋ ਦੌਦ, ਬਲਵੀਰ ਸਿੰਘ ਮਾਲੋਦੌਦ, ਦੀਦਾਰ ਸਿੰਘ ਰਾਣੋ, ਗੋਬਿੰਦ ਸਿੰਘ ਜੈਪੁਰਾ, ਬਿਕਰ ਸਿੰਘ ਘੁਡਾਣੀ ਕਲਾਂ, ਜਤਿੰਦਰ ਪਾਲ ਸਿੰਘ ਜੰਡਾਲੀ, ਪ੍ਰਗਟ ਸਿੰਘ ਰੱਬੋ, ਪ੍ਰੀਤਮ ਸਿੰਘ ਲਸਾੜਾ, ਬਲਵੀਰ ਸਿੰਘ ਸਿਹੋੜਾ, ਗੁਰਪ੍ਰੀਤ ਸਿੰਘ ਘਲੋਟੀ ਆਦਿ ਸ਼ਾਮਿਲ ਹਨ |