15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਡੀ. ਐੱਮ. ਸੀ. ਹਸਪਤਾਲ ਵਲੋਂ 10 ਲੱਖ ਬੂਟੇ ਲਗਾਉਣ ਦਾ ਟੀਚਾ-ਸਕੱਤਰ ਗੁਪਤਾ ਸਾਬਕਾ ਚੇਅਰਮੈਨ ਤੇ ਆੜ੍ਹਤੀ ਸ਼ਕਤੀ ਆਨੰਦ ਨੇ ਆਪਣੇ ਪੋਤੇ ਦੇ ਜਨਮ ਦਿਨ ਮੌਕੇ ਮਾਛੀਵਾੜਾ 'ਚ ਵੀ ਮੁਹਿੰਮ ਚਲਾਈ

Ad Position 21
No active advertisement
ਅਜੀਤ ਡੈਸਕ 05-01-2026
ਮਾਛੀਵਾੜਾ ਸਾਹਿਬ, 4 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਆੜ੍ਹਤੀ ਤੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ ਨੇ ਆਪਣੇ ਪੋਤਰੇ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਮੁਹਿੰਮ 'ਰੁੱਖ ਲਗਾਓ' ਚਲਾਈ | ਸਮਾਜ ਸੇਵੀ ਸ਼ਕਤੀ ਆਨੰਦ ਅਤੇ ਪ੍ਰਸਿੱਧ ਗੀਤਕਾਰ ਸੰਜੀਵ ਆਨੰਦ ਨੇ ਕਿਹਾ ਕਿ ਡੀ. ਐੱਮ. ਸੀ. ਹਸਪਤਾਲ ਤੋਂ ਸਕੱਤਰ ਬਿਪਨ ਕੁਮਾਰ ਗੁਪਤਾ, ਡਾ. ਜੀ. ਐੱਸ. ਵੰਡਰ, ਡਾ. ਜਸਪਾਲ ਸਿੰਘ ਐੱਚ. ਓ. ਡੀ. ਸਰਜਰੀ, ਡਾ. ਅਸ਼ਵਿੰਦ ਬਾਵਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਡੀ. ਐੱਮ. ਸੀ. ਹਸਪਤਾਲ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ 10 ਲੱਖ ਪੌਦੇ ਲਗਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ ਜਿਸ ਵਿਚ ਉਹ ਸਹਿਯੋਗ ਦੇਣਗੇ | ਮੈਡੀਕਲ ਸੰਸਥਾ ਦੇ ਸਕੱਤਰ ਬਿਪਨ ਕੁਮਾਰ ਨੇ ਮਾਛੀਵਾੜਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ | ਸਮਾਜ ਸੇਵੀ ਸ਼ਕਤੀ ਆਨੰਦ ਦੇ ਪੋਤਰੇ ਅਤੇ ਡਾ. ਹਿਮਾਂਸ਼ੂ ਆਨੰਦ ਦੇ ਪੁੱਤਰ ਅਭਿਤੇਜ ਆਨੰਦ ਦੇ ਜਨਮ ਦਿਨ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਹੋਈ | ਸਕੱਤਰ ਬਿਪਨ ਗੁਪਤਾ ਨੇ ਦੱਸਿਆ ਕਿ ਪਿਛਲੇ ਸਾਲ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਮੂਹ ਸਟਾਫ਼ ਜਿਸ ਵਿਚ ਡਾਕਟਰ ਤੇ ਹਰੇਕ ਕਰਮਚਾਰੀ ਸ਼ਾਮਲ ਹਨ | ਪੌਦੇ ਲਗਾਉਣ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ | ਉਨ੍ਹਾਂ ਦਯਾਨੰਦ ਮੈਡੀਕਲ ਕਾਲਜ ਵਲੋਂ ਜੋ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਸ਼ਲਾਘਾ ਕੀਤੀ | ਇਸ ਮੌਕੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਕਸਤੂਰੀ ਲਾਲ ਮਿੰਟੂ ਤੇ ਜੇ. ਪੀ. ਸਿੰਘ ਮੱਕੜ (ਦੋਵੇਂ ਜ਼ਿਲ੍ਹਾ ਉਪ ਪ੍ਰਧਾਨ), ਸੁਸ਼ੀਲ ਲੂਥਰਾ, ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਗੁਰਨਾਮ ਸਿੰਘ ਨਾਗਰਾ, ਹੁਸਨ ਲਾਲ ਮੜਕਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ, ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਜਾਤੀਵਾਲ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇਕੋਲਾਹਾ 'ਚ ਸਾਲਾਨਾ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ ਅਗਲੀ ਖ਼ਬਰ ਕਾਂਗਰਸ ਪਾਰਟੀ ਮਨਰੇਗਾ ਕਾਮਿਆਂ ਦੇ ਹੱਕ 'ਚ 9 ਨੂੰ ਕਰੇਗੀ ਸਮਰਾਲਾ ਵਿਖੇ ਵਿਸ਼ਾਲ ਰੈਲੀ • ਬੇਰਕਲਾਂ, ਰਾਮਗੜ੍ਹ ਸਰਦਾਰਾ...
Ad Position 24