15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਇਕੋਲਾਹਾ 'ਚ ਸਾਲਾਨਾ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ

Ad Position 21
No active advertisement
ਅਜੀਤ ਡੈਸਕ 05-01-2026
ਖੰਨਾ, 4 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ-ਮਲੇਰਕੋਟਲਾ ਰੋਡ ਉੱਪਰ ਸਥਿਤ ਐਸ. ਆਰ. ਐਨ. ਸਪੈਸ਼ਲ ਸਕੂਲ ਇਕੋਲਾਹਾ ਵਿਚ ਸੂਦ ਡੈਂਟਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਮਾਲਕ ਡਾ. ਹਿਮਾਂਸ਼ੂ ਸੂਦ ਐਮ. ਡੀ. ਐਸ. ਦੀ ਅਗਵਾਈ ਹੇਠ ਦੰਦਾਂ ਦੀ ਜਾਂਚ ਦਾ ਮੁਫ਼ਤ ਮੈਡੀਕਲ ਕੈਪ ਲਗਾਇਆ ਗਿਆ | ਜਿਸ ਵਿਚ ਸਕੂਲੀ ਬੱਚੇ, ਸਟਾਫ਼, ਬੱਚਿਆਂ ਦੇ ਮਾਪੇ ਅਤੇ ਆਮ 100 ਤੋਂ ਵੱਧ ਵਿਅਕਤੀਆਂ ਦੀ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਡਾ. ਸੂਦ ਨੇ ਦੰਦਾਂ ਦੀਆਂ ਵੱਧ ਰਹੀਆਂ ਬਿਮਾਰੀਆਂ ਤੋਂ ਬਚਾਅ ਲਈ ਸੁਝਾਅ ਵੀ ਦਿਤੇ ਗਏ | ਸਕੂਲ ਦੇ ਮਨੈਜਿੰਗ ਡਾਇਰੈਕਟਰ ਪ੍ਰਸ਼ਾਦ ਨੇ ਡਾ. ਸੂਦ ਅਤੇ ਉਸ ਦੀ ਟੀਮ ਦਾ ਸਵਾਗਤ ਕਰਦੇ ਹੋਏ ਜੀ ਆਇਆ ਆਖਿਆ | ਉਸ ਨੇ ਦਸਿਆ ਕਿ ਸਕੂਲ ਦਾ ਸਾਰਾ ਮਿਹਨਤੀ ਸਟਾਫ਼ ਬੱਚਿਆਂ ਨਾਲ ਪਰਿਵਾਰ ਵਾਂਗ ਪੇਸ਼ ਆਉਂਦਾ ਹੈ | ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਲਲਹੇੜੀ ਦੀ ਹੈੱਡ ਟੀਚਰ ਅੰਜੂ ਸੂਦ, ਵਿਪਨ ਬਾਂਸਲ, ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਰਾਜਿੰਦਰ ਅਧੀਰ, ਰੀਟਾ ਅਧੀਰ, ਰਾਜ ਕੁਮਾਰ ਚੋਪੜਾ, ਰਜਨੀ ਚੋਪੜਾ, ਮੰਜੂ ਸਰਮਾ, ਭਾਵਨਾ ਬਜਾਜ, ਰੋਹਿਤ ਬਜਾਜ, ਦੀਪਿਕਾ ਢੀਂਗਰਾ, ਸਨੀ ਢੀਂਗਰਾ, ਰਮਨਦੀਪ, ਨਵੀ ਸੋਹੇਲ, ਮੁਕੇਸ਼ ਖੰਨਾ ਅਤੇ ਮੰਜੂ ਸੂਦ ਆਦਿ ਹਾਜ਼ਰ ਸਨ | ਇਸ ਮੌਕੇ ਸਕੂਲੀ ਬੱਚੇ ਗਿੰਨੀ ਸੂਦ, ਯਸ਼, ਅਭਿਸ਼ੇਕ ਮਾਂਡਲਾ, ਮਾਨਵ ਦੱਤਾ, ਅੰਕਿਤ ਚੋਪੜਾ, ਦਿਵਿਤ, ਏਰਨ ਤੁਲੀ, ਅਗਮ ਢੀਂਗਰਾ, ਏਕਮ ਸਿੰਘ ਸੋਹੇਲ ਅਤੇ ਅਨਮੋਲ ਖੰਨਾ ਆਦਿ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਖੰਨਾ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਗਲੀ ਖ਼ਬਰ ਡੀ. ਐੱਮ. ਸੀ. ਹਸਪਤਾਲ ਵਲੋਂ 10 ਲੱਖ ਬੂਟੇ ਲਗਾਉਣ ਦਾ ਟੀਚਾ-ਸਕੱਤਰ ਗੁਪਤਾ ਸਾਬਕਾ ਚੇਅਰਮੈਨ ਤੇ ਆੜ੍ਹਤੀ ਸ਼ਕਤੀ ਆਨੰਦ...
Ad Position 24