15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਖੰਨਾ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

Ad Position 21
No active advertisement
ਅਜੀਤ ਡੈਸਕ 05-01-2026
ਖੰਨਾ, 4 ਜਨਵਰੀ (ਹਰਜਿੰਦਰ ਸਿੰਘ ਲਾਲ)-ਨਵੇਂ ਸਾਲ 2026 ਦੇ ਆਗਮਨ ਮੌਕੇ ਸਾਬਕ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਦੀ ਹਾਜ਼ਰੀ ਨਾਲ ਕੀਤੀ | ਗੁਰਕੀਰਤ ਸਿੰਘ ਕੋਟਲੀ ਵਲੋਂ ਖੰਨਾ ਦੇ ਜੀ. ਟੀ. ਰੋਡ ਸਥਿਤ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਕਰਵਾਏ | ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਸ੍ਰੀ ਸੁਖਮਨੀ ਸਾਹਿਬ ਜੀ ਦੀ ਮਿੱਠੀ ਬਾਣੀ ਨਾਲ ਪੂਰਾ ਮਾਹੌਲ ਸ਼ਾਂਤੀ, ਸਿਮਰਨ ਅਤੇ ਭਗਤੀ ਨਾਲ ਸਰਾਬੋਰ ਰਿਹਾ | ਸੰਗਤਾਂ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ | ਵੀਰ ਗੁਰਮੀਤ ਸਿੰਘ ਗੁਰੂ ਅਮਰਦਾਸ ਸੰਗੀਤ ਜਥਾ ਵਲੋਂ ਆਈਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਜੋੜਿਆ | ਇਸ ਮੌਕੇ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਸਾਰੇ ਸਾਥੀਆਂ ਅਤੇ ਕਾਂਗਰਸ ਪਾਰਟੀ ਵਲੋਂ ਨਵੇਂ ਸਾਲ ਦੇ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲਿਆ ਹੈ | ਇਸ ਦੌਰਾਨ ਸਰਬੱਤ ਦੇ ਭਲੇ ਲਈ ਵਿਸ਼ੇਸ਼ ਅਰਦਾਸ ਕੀਤੀ ਗਈ | ਇਸ ਮੌਕੇ ਐਮ. ਪੀ. ਅਮਰ ਸਿੰਘ, ਲਖਬੀਰ ਸਿੰਘ ਲੱਖਾ, ਰੁਪਿੰਦਰ ਸਿੰਘ ਰਾਜਾ ਗਿੱਲ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਚੇਅਰਮੈਨ ਲੈਂਡ ਮਾਰਟਗੇਜ਼ ਬੈਂਕ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਸਤਨਾਮ ਸਿੰਘ ਸੋਨੀ, ਗੁਰਦੀਪ ਸਿੰਘ ਰਸੂਲੜਾ, ਗੁਰਮੁਖ ਸਿੰਘ ਚਾਹਲ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਕੌਂਸਲਰ ਅਮਰੀਸ਼ ਕਾਲੀਆ, ਹਰਜਿੰਦਰ ਸਿੰਘ ਇਕਲਾਹਾ, ਕੌਂਸਲਰ ਸਮਿੰਦਰ ਸਿੰਘ ਮਿੰਟੂ, ਲਖਮਣ ਸਿੰਘ ਗਰੇਵਾਲ, ਕੌਂਸਲਰ ਰਵਿੰਦਰ ਸਿੰਘ ਬੱਬੂ, ਕੌਂਸਲਰ ਗਿੰਨੀ ਵਿਜਨ, ਕੌਂਸਲਰ ਸਤਨਾਮ ਸਿੰਘ ਚੌਧਰੀ, ਕੌਂਸਲ ਗੁਰਮੀਤ ਸਿੰਘ ਨਾਗਪਾਲ, ਕੌਂਸਲਰ ਸੰਦੀਪ ਸਿੰਘ ਘਈ, ਪ੍ਰਧਾਨ ਅਵਤਾਰ ਸਿੰਘ ਕੈਥ, ਰਵਿੰਦਰ ਸਿੰਘ ਬੱਬੂ, ਦਰਸ਼ਨ ਸਿੰਘ ਗਿੱਲ ਸਾਬਕਾ ਸਰਪੰਚ, ਐਡਵੋਕੇਟ ਰਜੀਵ ਰਾਏ ਮਹਿਤਾ, ਸੁਦਰਸ਼ਨ ਪੱਪੀ, ਤੇਜਿੰਦਰ ਸ਼ਰਮਾ, ਵੇਦ ਪ੍ਰਕਾਸ਼, ਕੌਂਸਲਰ, ਸੁਖਦੇਵ ਸਿੰਘ ਮਿੱਡਾ, ਰਣਵੀਰ ਸਿੰਘ ਕਾਕਾ, ਨਵਦੀਪ ਸ਼ਰਮਾ, ਰਾਜਪਾਲ ਸਿੰਘ ਗਿੱਲ, ਮਨਦੀਪ ਸਿੰਘ ਦੀਪੀ, ਸੁਖਰਾਜ ਸਿੰਘ ਬੀਜਾ, ਗੁਰਦੀਪ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਬੀਰ ਸਿੰਘ, ਜਗਤਾਰ ਸਿੰਘ ਤਾਰੀ, ਭਗਤ ਸਿੰਘ, ਅਵਤਾਰ ਸਿੰਘ ਹੈਪੀ, ਮਹਿੰਦਰ ਸਿੰਘ, ਰਾਜਵੀਰ ਸ਼ਰਮਾ, ਪਵਿੱਤਰ ਸਿੰਘ ਭਮੱਦੀ, ਹਰਦੀਪ ਸਿੰਘ, ਕਰਮ ਸਿੰਘ, ਪਵਨਦੀਪ ਸਿੰਘ, ਜਗਜੀਤ ਸਿੰਘ ਅÏਜਲਾ, ਸੋਹਣ ਸਿੰਘ, ਦਰਸ਼ਨ ਸਿੰਘ, ਗੋਲਡੀ ਸ਼ਰਮਾ ਸੁਧੀਰ ਜੋਸ਼ੀ ਅਨਿਲ ਸ਼ੁਕਲਾ ਬਲਵੀਰ ਸਿੰਘ ਭੱਟੀਆਂ, ਸੰਜੇ ਸਹਿਗਲ ਸੁਸ਼ੀਲ ਕੁਮਾਰ ਸ਼ੀਲਾ ਗੁਰਵਿੰਦਰ ਸਿੰਘ ਈਸੜੂ, ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੌਰਲੇ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਇਕੋਲਾਹਾ 'ਚ ਸਾਲਾਨਾ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ
Ad Position 24