ਬੀਜਾ, 4 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)- ਇਥੋਂ ਦੇ ਨੇੜਲੇ ਪਿੰਡ ਭੌਰਲੇ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਪਿਛਲੇ 15 ਸਾਲਾਂ ਤੋਂ ਹਰ ਮਹੀਨੇ ਦੀ ਤਰੀਕ ਨੂੰ ਸਹਿਜ ਪਾਠਾਂ ਦੀ ਭੋਗ ਪਾਏ ਜਾਂਦੇ ਹਨ | ਇਸ ਵਾਰ ਸਾਲ 2026 ਨੂੰ ਨਵੇਂ ਸਾਲ ਦੀ ਆਮਦ 'ਤੇ ਮਠਾੜੂ ਗਰੁੱਪ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ ਹਨ | ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਅਵਤਾਰ ਸਿੰਘ ਵਲੋਂ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ | ਨਵੇਂ ਸਾਲ ਦੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਰਿੰਕੂ ਹਾਜ਼ਰ ਹੋਏ | ਮਠਾੜੂ ਗਰੁੱਪ ਵਲੋਂ ਸਮੂਹ ਨਗਰ ਨਿਵਾਸੀਆਂ ਦੀ ਹਾਜ਼ਰੀ ਵਿਚ ਮੁੱਖ ਮਹਿਮਾਨ ਜਗਤਾਰ ਸਿੰਘ ਦਿਆਲਪੁਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ, ਬਲਾਕ ਸੰਮਤੀ ਮੈਂਬਰ ਰਣਜੋਤ ਸਿੰਘ ਰੁਪਾਲੋਂ, ਸਰਪੰਚ ਸੁਖਦੇਵ ਸਿੰਘ ਰੁਪਾਲੋਂ, ਪੀ ਏ ਨਵਨੀਤ ਸਿੰਘ ਉਟਾਲਾ, ਇਲਾਕੇ ਦੇ ਉੱਘੇ ਸਮਾਜ ਸੇਵੀ ਮਨਦੀਪ ਸਿੰਘ ਕਿਸ਼ਨਗੜ੍ਹ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ 'ਚ ਆਈਆਂ ਗੁਰੂ ਦੀ ਸੰਗਤਾਂ ਲਈ ਗੁਰ ਕੇ ਅਟੁੱਟ ਲੰਗਰ ਵਰਤਾਏ ਗਏ | ਇਸ ਮੌਕੇ ਮਠਾੜੂ ਗਰੁੱਪ ਦੇ ਮੁਖੀ ਪ੍ਰੇਮ ਸਿੰਘ ਮਠਾੜੂ, ਸਰਪੰਚ ਪਰਗਟ ਸਿੰਘ, ਰਾਜਵੀਰ ਸਿੰਘ, ਗੁਰਦੀਪ ਸਿੰਘ, ਪੰਜਾਬੀ ਗਾਇਕ ਰਣਧੀਰ ਸਿੰਘ ਧੀਰਾ, ਸਾਬਕਾ ਸਰਪੰਚ ਹਰਜਿੰਦਰ ਸਿੰਘ,ਬਲਾਕ ਸੰਮਤੀ ਮੈਂਬਰ ਲਖਵੀਰ ਸਿੰਘ ਲੱਖੀ ਅਜਲੌਦ, ਪ੍ਰਧਾਨ ਭੁਪਿੰਦਰ ਸਿੰਘ ਸੋਨੀ ਮਠਾੜੂ, ਸੀਨੀਅਰ ਕਾਂਗਰਸੀ ਆਗੂ ਦਲਵੀਰ ਸਿੰਘ ਸਵੈਚ, ਭਾਜਪਾ ਆਗੂ ਬਲਜੀਤ ਸਿੰਘ ਰਾਏ ਮੰਜਾਲੀ, ਕਿਸਾਨ ਆਗੂ ਜਸਵੰਤ ਸਿੰਘ ਸੰਤ ਬੀਜਾ, ਕਿਸਾਨ ਆਗੂ ਰਣਜੋਧ ਸਿੰਘ ਰੁਪਾਲੋਂ,ਕਾਲਾ ਮੰਡਿਆਲਾ ਖ਼ੁਰਦ, ਹਰਮਨ ਸਿੰਘ ਬੀਜਾ, ਆਦਿ ਹਾਜ਼ਰ ਸਨ |