15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਦੋਰਾਹਾ ਨਗਰ ਕੌਂਸਲ ਦੀ ਵਾਰਡਬੰਦੀ ਦੇ ਖ਼ਿਲਾਫ਼ ਕਾਂਗਰਸੀ ਆਗੂ ਹਾਈ ਕੋਰਟ ਪੁੱਜੇ ਪੰਜਾਬ ਸਰਕਾਰ ਕੋਲੋਂ 3 ਤੱਕ ਮੰਗਿਆ ਜਵਾਬ

Ad Position 21
No active advertisement
ਅਜੀਤ ਡੈਸਕ 05-01-2026
ਦੋਰਾਹਾ, 4 ਜਨਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਨਗਰ ਕੌਂਸਲ ਦੀ ਚਲ ਰਹੀ ਵਾਰਡਬੰਦੀ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਚੇਅਰਮੈਨ ਬੰਤ ਸਿੰਘ ਦੋਬੁਰਜੀ ਤੇ ਸਾਬਕਾ ਕੌਂਸਲਰ ਰਾਜਵੀਰ ਸਿੰਘ ਰੂਬਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਨੌਤੀ ਦਿੱਤੀ ਹੈ | ਦੋਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੇਅਰਮੈਨ ਬੰਤ ਸਿੰਘ ਦੋਬੁਰਜੀ ਨੇ ਦੱਸਿਆ ਕਿ ਹਾਈਕੋਰਟ ਦੇ ਡਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਉਹ 3 ਫ਼ਰਵਰੀ 2026 ਨੂੰ ਆਪਣਾ ਪੱਖ ਰੱਖੇ ਨਹੀਂ ਕਿਉ ਨਾ ਵਾਰਡਬੰਦੀ 'ਤੇ ਰੋਕ ਲਾਈ ਜਾਵੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੋਰਾਹਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਰਡਬੰਦੀ ਚ ਉਲਟ ਫੇਰਬਦਲ ਕੀਤਾ ਹੈ ਜਿਸ ਵਿਚ ਬੀ. ਸੀ. ਤੇ ਐਸ. ਸੀ. ਵਰਗ ਦੇ ਲੋਕਾਂ ਨਾਲ ਵੱਡਾ ਧੱਕਾ ਹੋਇਆ ਦੱਸਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਹਿਲਾ ਚੰਡੀਗੜ੍ਹ ਵਿਖੇ ਡਾਇਰੈਕਟਰ ਸਥਾਨਕ ਸਰਕਾਰਾਂ ਅਤੇ ਬਾਅਦ ਵਿਚ ਈ. ਓ. ਦੋਰਾਹਾ ਮੰਗ ਪੱਤਰ ਦਿੱਤਾ ਸੀ ਕਿ ਵਾਰਡਬੰਦੀ ਭੂਗੋਲਿਕ ਸਥਿਤੀ ਅਨੁਸਾਰ ਨਹੀ ਬਣਾਈ ਗਈ ਤੇ ਆਮ ਆਦਮੀ ਪਾਰਟੀ ਨੇ ਆਪਣੇ ਚਹੇਤਿਆਂ ਨੂੰ ਚੋਣ ਲੜਾਉਣ ਲਈ ਕਾਨੂੰਨ ਨੂੰ ਛਿੱਕੇ ਟੰਗਿਆ ਹੈ | ਵਾਰਡ ਨੰਬਰ 1 ਜੋ ਦੋਰਾਹਾ ਪਿੰਡ ਤੱਕ ਹੀ ਸੀਮਤ ਸੀ ਨੂੰ ਨਹਿਰ ਤੇ ਜੀ. ਟੀ. ਰੋਡ ਟਪਾ ਕੇ ਸ਼ਹਿਰ ਵਾਸੀਆਂ ਨਾਲ ਜੋੜਿਆ ਗਿਆ ਹੈ ਜੋ ਬਣਨ ਵਾਲੇ ਕੌਂਸਲਰ ਲਈ ਵੱਡੀ ਸਮੱਸਿਆ ਹੋਵੇਗੀ | ਉਨ੍ਹਾਂ ਕਿਹਾ ਕਿ ਸਤਨਾਮ ਨਗਰ ਜਿਸ ਵਿਚ 98 ਪ੍ਰਤੀਸ਼ਤ ਐਸ. ਸੀ. ਵਰਗ ਨਾਲ ਸਬੰਧਿਤ ਲੋਕ ਰਹਿੰਦੇ ਹਨ ਨੂੰ ਜਨਰਲ ਕਰ ਦਿੱਤਾ ਗਿਆ ਹੈ ਤੇ ਇਸ ਨਾਲ ਵਾਲਮੀਕ ਤੇ ਐਸ. ਸੀ. ਭਾਈਚਾਰੇ ਦੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 7 ਨੰਬਰ ਨੂੰ ਇਹਨਾਂ ਲੰਮਾ ਕਰ ਦਿੱਤਾ ਜਿਸ ਨਾਲ ਵਾਰਡ ਵਾਸੀ ਭੰਬਲਭੂਸੇ ਵਿਚ ਫਸ ਗਏ ਸਨ | ਜਦ ਕਿ 8 ਵਾਰਡ ਵਿਚਾਲੇ ਬਣਾਇਆ ਗਿਆ ਹੈ ਜਿਸਦਾ ਆਪਸ ਵਿਚ ਕੋਈ ਲਿੰਕ ਨਹੀ | ਉਨ੍ਹਾਂ ਕਿਹਾ ਕਿ ਵਾਰਡ 11 ਬੀ. ਸੀ ਵਰਗ ਲਈ ਬਣਾਇਆ ਗਿਆ ਹੈ ਜਿਹੜਾ ਦੋਰਾਹਾ ਬਾਜ਼ਾਰ ਤੋ ਸ਼ੁਰੂ ਹੋ ਕੇ ਟੈਲੀਫ਼ੋਨ ਐਕਸਚੇਂਜ ਦੇ ਨਾਲ ਜੀ. ਟੀ. ਰੋਡ ਟੱਪ ਕੇ ਜੈਪੁਰਾ ਰੋਡ ਨਾਲ ਲਾਇਆ ਗਿਆ | ਉਨ੍ਹਾਂ ਕਿਹਾ ਕਿ ਵਾਰਡ 3 ਨੂੰ ਤੋੜ ਕੇ ਬਣਾਇਆ ਗਿਆ 10 ਨੰਬਰ ਵਾਰਡ ਨੂੰ ਜੀ. ਟੀ. ਰੋਡ ਟਪਾਇਆ ਗਿਆ ਹੈ ਜੋ ਭੂਗੋਲਿਕ ਸਥਿਤੀ ਅਨੁਸਾਰ ਨਹੀ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਾਰਡ ਨੰਬਰ 13 ਨੂੰ ਜੀ. ਟੀ ਰੋਡ ਦੇ ਦੂਸਰੇ ਪਾਸੇ ਲੈ ਗਏ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 14 ਜਿੱਥੇ ਬੀ ਸੀ ਤੇ ਜਨਰਲ ਆਬਾਦੀ ਵੱਧ ਹੈ ਉਸ ਨੰੂ ਐਸ. ਸੀ. ਵਰਗ ਲਈ ਬਣਾ ਦਿਤਾ ਗਿਆ ਜਦ ਕਿ ਇਸ ਵਾਰਡ 'ਚ ਐਸ. ਸੀ ਆਬਾਦੀ ਬਹੁਤ ਘੱਟ ਹੈ | ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ 4 ਨੰਬਰ ਵਾਰਡ ਐਸ. ਸੀ. ਬਣਾਇਆ ਜਾਵੇ ਅਤੇ 14 ਨੰਬਰ ਨੂੰ ਜਨਰਲ ਕੈਟਾਗਰੀ ਵਿਚ ਲਿਆਂਦਾ ਜਾਵੇ | ਇਸ ਮੌਕੇ ਸ਼ਹਿਰੀ ਕਾਂਗਰਸ ਦੋਰਾਹਾ ਦੇ ਪ੍ਰਧਾਨ ਵਨੀਤ ਆਸ਼ਟ ਸੁਹਾਗ ਜਿਊਲਰਜ਼ ਦੋਰਾਹਾ, ਕੌਂਸਲਰ ਰਾਜਿੰਦਰ ਸਿੰਘ ਗਹੀਰ ਤੇ ਸਾਬਕਾ ਕੌਂਸਲਰ ਜਸਵਿੰਦਰ ਸਿੰਘ ਜੱਸਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਮਾਮਲਿਆਂ ਦੀ ਕਰੜੀ ਨਿੰਦਾ ਅਗਲੀ ਖ਼ਬਰ ਪਿੰਡ ਭੌਰਲੇ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24