20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪ੍ਰੇਮੀ ਜੋੜਿਆਂ ਖ਼ਿਲਾਫ਼ ਪਿੰਡ ਦੀ ਪੰਚਾਇਤ ਨੇ ਪਾਇਆ ਮਤਾ

Ad Position 21
No active advertisement
ਅਜੀਤ ਡੈਸਕ 06-01-2026
ਮਾਛੀਵਾੜਾ ਸਾਹਿਬ, 5 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਬੇਟ ਖੇਤਰ ਦੇ ਇੱਕ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਮਤਾ ਪਾਇਆ ਗਿਆ ਕਿ ਜੇਕਰ ਕਿਸੇ ਲੜਕੇ ਜਾਂ ਲੜਕੀ ਨੇ ਪਿੰਡ ਵਿਚ ਹੀ ਆਪਸ 'ਚ ਵਿਆਹ ਕਰਵਾਇਆ ਜਾਂ ਕਿਸੇ ਵਿਆਹੁਤਾ ਜੋੜੇ ਨੇ ਨਾਜਾਇਜ਼ ਸਬੰਧ ਬਣਾਏ ਤਾਂ ਉਸ ਦਾ ਬਾਈਕਾਟ ਕਰ ਪਿੰਡ 'ਚੋਂ ਬਾਹਰ ਕੱਢਿਆ ਜਾਵੇਗਾ | ਉਕਤ ਪਿੰਡ ਦੀ ਪੰਚਾਇਤ ਵਲੋਂ ਮਤਾ ਇਸ ਲਈ ਪਾਇਆ ਗਿਆ ਕਿ ਕੁੱਝ ਦਿਨ ਪਹਿਲਾਂ ਇੱਥੇ 2-2 ਧੀਆਂ, ਪੁੱਤਾਂ ਦੇ ਮਾਪਿਆਂ ਵਲੋਂ ਘਰੋਂ ਭੱਜਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਮਾਮਲੇ ਦੇ ਨਿਪਟਾਰੇ ਲਈ ਸਾਰਾ ਪਿੰਡ ਥਾਣੇ ਇਕੱਠਾ ਹੋਇਆ ਸੀ | ਮਾਛੀਵਾੜਾ ਥਾਣਾ ਵਿਖੇ ਮਾਮਲਾ ਪੁੱਜਣ 'ਤੇ ਜਿੱਥੇ ਸਹੁਰਾ ਪਰਿਵਾਰ ਤਾਂ ਬੇਹੱਦ ਦੁਖੀ ਦਿਖਾਈ ਦੇ ਰਿਹਾ ਸੀ ਉੱਥੇ ਧੀ ਦਾ ਪਿਤਾ ਦੀਆਂ ਅੱਖਾਂ 'ਚ ਆਪਣੀ ਅÏਲਾਦ ਦੀ ਗ਼ਲਤੀ ਦੀ ਨਮੋਸ਼ੀ ਝਲਕ ਰਹੀ ਸੀ | ਕੁੱਝ ਪਿੰਡ ਵਾਸੀ ਕਾਫ਼ੀ ਗਰਮ ਸਨ ਕਿ ਇਸ ਵਿਆਹੇ ਪ੍ਰੇਮੀ ਜੋੜੇ ਨੇ ਇਹ ਸ਼ਰਮਨਾਕ ਕਾਰਾ ਕੀਤਾ ਜਿਸ ਕਾਰਨ ਇਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ | ਪਰ ਦੂਸਰੇ ਪਾਸੇ ਘਰੋਂ ਭੱਜੇ ਪਰ ਹੁਣ ਥਾਣੇ ਵਿਚ ਬੈਠੇ ਇਸ ਆਸ਼ਕ ਜੋੜੇ 'ਤੇ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਬਣਦੀ ਸੀ ਜਿਸ ਕਾਰਨ ਪੁਲਿਸ ਦੇ ਹੱਥ ਵੀ ਬੰਨ੍ਹੇ ਸਨ | ਫਿਲਹਾਲ ਸਹੁਰੇ ਪਰਿਵਾਰ ਵਲੋਂ ਆਪਣੀ ਨੂੰਹ ਨੂੰ ਘਰ ਵਿਚ ਰੱਖਣ ਤੋਂ ਕੋਰਾ ਇਨਕਾਰ ਕਰ ਦਿੱਤਾ ਜਿਸ ਕਾਰਨ ਪੁਲਿਸ ਨੇ ਇਸ ਲੜਕੀ ਨੂੰ ਮਾਪਿਆਂ ਨਾਲ ਤੋਰ ਦਿੱਤਾ | ਦੂਸਰੇ ਪਾਸੇ ਪਿੰਡ ਦੀ ਪੰਚਾਇਤ ਤੇ ਲੋਕ ਵੀ ਇਸ ਗੱਲ 'ਤੇ ਅੜੇ ਸਨ ਕਿ ਉਨ੍ਹਾਂ ਨੇ ਮਤਾ ਪਾਸ ਕਰ ਦਿੱਤਾ ਹੈ ਕਿ ਪਿੰਡ ਦਾ ਘਰੋਂ ਭੱਜੇ ਪ੍ਰੇਮੀ ਜੋੜੇ ਨੂੰ ਉਹ ਪਿੰਡ ਵਿਚ ਬਿਲਕੁਲ ਵੀ ਨਹੀਂ ਵੜਨ ਦੇਣਗੇ | ਇੱਥੇ ਹੀ ਬੱਸ ਨਹੀਂ ਪਿੰਡ ਦੀ ਪੰਚਾਇਤ ਨੇ ਇਹ ਵੀ ਮਤਾ ਪਾਸ ਕਰ ਦਿੱਤਾ ਕਿ ਜੇਕਰ ਕੋਈ ਪਿੰਡ ਦਾ ਵਿਅਕਤੀ ਪਿੰਡ ਦੇ ਪ੍ਰੇਮੀ ਜੋੜਿਆਂ ਦੀ ਮਦਦ ਕਰੇਗਾ ਤਾਂ ਉਸ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੰਦੀਪ ਸਿੰਘ ਰੁਪਾਲੋਂ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਬੁਲਾਰਾ ਬਣਨ 'ਤੇ ਹਲਕਾ ਪਾਇਲ ਦੇ ਵਰਕਰਾਂ ਨੇ ਵੰਡੇ ਲੱਡੂ ਤੇ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
Ad Position 24