ਪਾਇਲ, 5 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)-ਅਕਾਲੀ ਦਲ ਵਾਰਸ ਪੰਜਾਬ ਦੇ ਸੀਨੀਅਰ ਆਗੂ ਕਮੇਟੀ ਮੈਂਬਰ ਪੰਜਾਬ ਅਤੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਅਬਜ਼ਰਵਰ ਸੰਦੀਪ ਸਿੰਘ ਰੁਪਾਲੋ ਨੂੰ ਪਾਰਟੀ ਵਲੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ | ਪਾਰਟੀ ਦੀਆਂ ਕੀਤੀਆਂ ਗਈਆਂ ਅਹਿਮ ਨਿਯੁਕਤੀਆਂ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਥਾਂ ਦਿੱਤਾ ਗਿਆ ਹੈ | ਉਨ੍ਹਾਂ ਨੂੰ ਪਾਰਟੀ ਪ੍ਰਤੀ ਸੇਵਾਵਾਂ ਬਦਲੇ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਪਾਰਟੀ ਦਾ ਬੁਲਾਰਾ ਨਿਯੁਕਤ ਕੀਤੇ ਜਾਣ 'ਤੇ ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਪਾਰਟੀ ਦੇ ਮੁੱਖ ਦਫ਼ਤਰ ਪਾਇਲ ਵਿਖੇ ਅੱਜ ਪਾਰਟੀ ਦੇ ਵਰਕਰਾਂ ਵਲੋਂ ਸੰਦੀਪ ਸਿੰਘ ਰੁਪਾਲੋਂ ਦਾ ਬੁਲਾਰਾ ਬਣਨ 'ਤੇ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੀ ਨਿਯੁਕਤੀ ਦੀ ਖ਼ੁਸ਼ੀ ਵਿੱਚ ਲੱਡੂ ਵੰਡੇ ਗਏ ਨਿਯੁਕਤੀ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਬੋਲਦੇ ਹੋਏ ਜਥੇਦਾਰ ਅਵਤਾਰ ਸਿੰਘ ਧਮੋਟ ਨੇ ਕਿਹਾ ਕਿ ਇਸ ਸੰਦੀਪ ਸਿੰਘ ਰੁਪਾਲੋਂ ਅਣਥੱਕ ਤੇ ਮਿਹਨਤੀ ਵਰਕਰ ਹਨ | ਇਹਨਾਂ ਦੀ ਨਿਯੁਕਤੀ ਨਾਲ ਹਲਕਾ ਪਾਇਲ ਵਿੱਚ ਪੰਥਕ ਰਾਜਨੀਤੀ ਨੂੰ ਬਲ ਮਿਲੇਗਾ | ਇਸ ਮੌਕੇ ਬਾਬਾ ਦਲਜੀਤ ਸਿੰਘ ਸੋਢੀ ਅਬਜਰਵਰ ਜਿਲ੍ਹਾ ਰੋਪੜ, ਮਨਦੀਪ ਸਿੰਘ ਬੋਪਾਰਾਏ, ਨੇਤਾ ਗਗਨਦੀਪ ਸਿੰਘ, ਹਰਬੰਤ ਸਿੰਘ ਗਿੱਲ, ਜੋਗਾ ਸਿੰਘ ਪਾਇਲ, ਦਰਸ਼ਨ ਸਿੰਘ ਪਾਇਲ, ਤਾਰਾ ਸਿੰਘ ਘੁਡਾਣੀ, ਬਲਵਿੰਦਰ ਸਿੰਘ ਚੋਮੋ, ਬੁੱਧ ਸਿੰਘ ਮਦਨੀਪੁਰ, ਵਰਿੰਦਰ ਸਿੰਘ ਬੇਰ ਕਲਾਂ, ਗੁਰਮੀਤ ਸਿੰਘ ਕਿਸ਼ਨਪੁਰ, ਰਾਜ ਕੋਮਲ ਸਿੰਘ ਜੰਡਾਲੀ, ਮੰਗਲ ਸਿੰਘ ਭੱਠਲ, ਗੁਰਪ੍ਰੀਤ ਸਿੰਘ ਰਾਜਗੜ, ਅਮਰੀਕ ਸਿੰਘ ਗੋਸਲ, ਪ੍ਰਗਟ ਸਿੰਘ ਰੱਬੋ, ਬਲਵਿੰਦਰ ਸਿੰਘ ਸਿਹੋੜਾ ਗੁਰਪ੍ਰੀਤ ਸਿੰਘ ਘਲੋਟੀ, ਗੁਰਪ੍ਰੀਤ ਸਿੰਘ ਚੋਮੋ, ਗੁਰਸ਼ਰਨ ਸਿੰਘ ਚਾਪੜਾ, ਗੁਰਜੋਤ ਸਿੰਘ ਝਮਟ, ਮਾਸਟਰ ਹਰਦੇਵ ਸਿੰਘ ਮਦਨੀਪੁਰ, ਜੋਗਾ ਸਿੰਘ ਪਾਇਲ ਆਦਿ ਸ਼ਾਮਿਲ ਸਨ |