ਖੰਨਾ, 5 ਜਨਵਰੀ (ਹਰਜਿੰਦਰ ਸਿੰਘ ਲਾਲ)-ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਦੇ ਕਨਵੀਨਰ ਮਲਕੀਤ ਸਿੰਘ ਸਕੱਤਰ ਜਗਦੇਵ ਸਿੰਘ ਕੋ ਕਨਵੀਨਰ ਗੁਰਸੇਵਕ ਸਿੰਘ ਮੋਹੀ ਅਤੇ ਪਰਮਜੀਤ ਸਿੰਘ ਐਡਵੋਕੇਟ ਨੇ ਦੱਸਿਆ ਕਿ ਲੋਕ ਸੰਘਰਸ਼ ਕਮੇਟੀ ਅਤੇ ਸਹਿਯੋਗੀ 15 ਦੇ ਯੂਨੀਅਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਵੱਡੀਆਂ ਕੰਪਨੀਆਂ ਨੂੰ ਮੁਨਾਫ਼ਾ ਕਮਾਉਣ ਲਈ ਨਿੱਜੀਕਰਨ ਸੰਸਾਰੀਕਰਨ ਉਦਾਰੀਕਰਨ ਦੀ ਨੀਤੀ ਤਹਿਤ ਬਣਾਏ ਜਾ ਰਹੇ ਬਿਜਲੀ ਅਤੇ ਬੀਜ ਬਿੱਲਾਂ ਦੀ ਤਜਵੀਜ਼ ਨੂੰ ਰੱਦ ਕਰਾਉਣ, 44 ਲੇਬਰ ਕਾਨੂੰਨ ਤੋੜ ਕੇ ਬਣਾਏ 4 ਲੇਬਰ ਕੋਡ ਲਾਗੂ ਕਰਨ ਦੇ ਖ਼ਿਲਾਫ਼, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਕਾਨੂੰਨਾਂ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਖ਼ਿਲਾਫ਼ ਵੱਖ ਪਿੰਡਾਂ ਭੱਟੀਆਂ ਖੰਨਾ ਸ਼ਹਿਰ, ਮਾਜਰੀ, ਰਸੂਲੜਾ, ਇਕੋਲਾਹਾ, ਇਕੋਲਾਹੀ, ਚਕੋਹੀ, ਭੁਮੱਦੀ, ਮੋਨਪੁਰ ਅਤੇ ਬੀਜਾ ਆਦਿ ਵਿਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਜੀਪਾਂ 'ਤੇ ਝੰਡੇ ਲਗਾ ਕੇ ਨਾਅਰੇ ਲਗਾਉਂਦੇ ਹੋਏ ਰੋਹ ਭਰਪੂਰ ਝੰਡਾ ਮਾਰਚ ਕੀਤਾ ਗਿਆ | ਇਹ ਝੰਡਾ ਮਾਰਚ 16 ਜਨਵਰੀ ਨੂੰ ਲੁਧਿਆਣਾ ਵਿਖੇ ਡੀ. ਸੀ. ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਨੂੰ ਕਾਮਯਾਬ ਕਰਨ ਲਈ ਕੀਤਾ ਗਿਆ | ਝੰਡਾ ਮਾਰਚ ਦੇ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਰੈਲੀਆਂ ਕਰਕੇ ਲੋਕਾਂ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨਾਂ ਯੂਨੀਅਨ ਏਕਤਾ ਉਗਰਾਹਾਂ ਦੇ ਸੁਦਾਗਰ ਸਿੰਘ ਘੁਡਾਣੀ ਜਸਵੀਰ ਸਿੰਘ ਅਸਗਿਰੀਪੁਰ ਜੱਸੀ ਚਹਿਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅੰਮਿ੍ਤ ਸਿੰਘ, ਬਹਾਲ ਸਿੰਘ ਨਾਗਰਾ ਇਕੋਲਾਹੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬੇਅੰਤ ਸਿੰਘ ਤੁਰਮਰੀ, ਪੈਨਸ਼ਨਰ ਅੇੈਸੋਸ਼ੀਏਸਨ ਨੰਬਰ 56 ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਖੰਨਾ ਦੇ ਗੁਰਸੇਵਕ ਸਿੰਘ ਮੋਹੀ, ਜਗਦੇਵ ਸਿੰਘ, ਦਲਵਾਰ ਸਿੰਘ, ਵਿਧੀ ਚੰਦ, ਵਰਿਆਮ ਸਿੰਘ, ਮੋਹਨ ਸਿੰਘ ਸ਼ੰਭੂ, ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.ਖੰਨਾ ਦੇ ਆਗੂ ਕੁਲਵਿੰਦਰ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ, ਬਹਾਦਰ ਸਿੰਘ, ਕਿਸ਼ਨ ਕੁਮਾਰ, ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਜਸਵਿੰਦਰ ਸਿੰਘ ਆਦਿ ਨੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਉਪਰੋਕਤ ਮੰਗਾਂ ਨੂੰ ਛੇਤੀ ਤੋਂ ਛੇਤੀ ਪ੍ਰਵਾਨ ਕੀਤਾ ਜਾਵੇ ਅਤੇ ਸਮੂਹ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ 16 ਜਨਵਰੀ 2026 ਨੂੰ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨਕੇ ਲੁਧਿਆਣਾ ਡੀ. ਸੀ. ਦਫ਼ਤਰ ਅੱਗੇ ਇਕੱਠੇ ਹੋ ਕੇ ਰੋਸ ਮੁਜ਼ਾਹਰੇ ਨੂੰ ਸਫਲ ਕਰਨ ਲਈ ਪਹੁੰਚੋ |