ਖੰਨਾ ਨੂੰ ਜ਼ਿਲ੍ਹਾ ਬਣਾਉਣ ਅਤੇ ਕੋਰਟ ਕੰਪਲੈਕਸ ਦੀਆਂ ਗੰਭੀਰ ਸਮੱਸਿਆਵਾਂ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ
ਖੰਨਾ ਨੂੰ ਜ਼ਿਲ੍ਹਾ ਬਣਾਉਣ ਅਤੇ ਕੋਰਟ ਕੰਪਲੈਕਸ ਦੀਆਂ ਗੰਭੀਰ ਸਮੱਸਿਆਵਾਂ ਖ਼ਿਲਾਫ਼ ਭੱੁਖ ਹੜਤਾਲ 'ਤੇ ਬੈਠੇ ਆਗੂ | ਤਸਵੀਰ : ਸੋਨੀ ਗਿੱਲ
<br/>
06-01-2026
ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਬੁੱਲੇਪੁਰ ਵਿਖੇ ਬਣ ਰਹੇ ਕੋਰਟ ਕੰਪਲੈਕਸ ਨਾਲ ਸਭ ਤੋਂ ਵੱਡਾ ਖ਼ਤਰਾ ਗੈਬ ਦੀ ਪੁਲੀ ਨੂੰ ਲੈ ਕੇ ਹੈ, ਜੋ ਕਿ ਕੋਈ ਪੁਲ ਜਾਂ ਰਸਤਾ ਨਹੀਂ, ਸਗੋਂ ਖੰਨਾ ਸ਼ਹਿਰ ਦਾ ਇਕੱਲਾ ਮੀਂਹ ਦੇ ਪਾਣੀ ਦਾ ਨਿਕਾਸੀ ਰਸਤਾ ਹੈ | ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਮਾਨਸੂਨ ਦੌਰਾਨ ਹੜ੍ਹਾਂ, ਜਾਨ-ਮਾਲ ਦੇ ਨੁਕਸਾਨ ਅਤੇ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ |
ਉਨ੍ਹਾਂ ਦੱਸਿਆ ਕਿ ਕੋਰਟ ਕੰਪਲੈਕਸ ਲਈ ਕੋਈ ਸਿੱਧਾ ਆਵਾਜਾਈ ਰਸਤਾ ਨਹੀਂ, ਸਾਰੀ ਆਵਾਜਾਈ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਫੋਕਲ ਪੁਆਇੰਟ ਦੇ ਭਾਰੀ ਉਦਯੋਗਿਕ ਟਰੈਫ਼ਿਕ ਵਿਚੋਂ ਲੰਘਦੀ ਹੈ, ਜਿਸ ਨਾਲ ਹਾਦਸਿਆਂ ਅਤੇ ਟਰੈਫ਼ਿਕ ਜਾਮ ਦਾ ਭਾਰੀ ਖ਼ਤਰਾ ਹੈ | ਜਥੇਬੰਦੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਕੋਰਟ ਕੰਪਲੈਕਸ ਵਿੱਚ ਪਾਰਕਿੰਗ ਅਤੇ ਵਕੀਲਾਂ ਦੇ ਕੈਬਿਨ ਬਹੁਤ ਘੱਟ ਹਨ ਅਤੇ ਭਵਿੱਖ ਲਈ ਕੋਈ ਵਿਸਥਾਰ ਯੋਜਨਾ ਨਹੀਂ ਬਣਾਈ ਗਈ |
ਭੁੱਖ ਹੜਤਾਲ ਕਰ ਰਹੀਆਂ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੰਨਾ ਨੂੰ ਤੁਰੰਤ ਪੂਰਨ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ, ਬੁੱਲ੍ਹੇਪੁਰ ਸਾਈਡ ਨਵੇਂ ਬਣਨ ਵਾਲੇ ਕੋਰਟ ਕੰਪਲੈਕਸ ਸਾਈਟ ਦੀ ਤੁਰੰਤ ਤਕਨੀਕੀ ਮੁੜ ਜਾਂਚ ਕਰਵਾਈ ਜਾਵੇ, ਗੈਬ ਦੀ ਪੁਲੀ ਅਤੇ ਡਰੇਨਜ ਸਿਸਟਮ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ, ਉਦਯੋਗਿਕ ਟਰੈਫ਼ਿਕ ਤੋਂ ਹਟ ਕੇ ਵੱਖਰਾ ਆਵਾਜਾਈ ਰਸਤਾ ਬਣਾਇਆ ਜਾਵੇ, ਪਾਰਕਿੰਗ ਅਤੇ ਵਕੀਲਾਂ ਦੇ ਕੈਬਿਨਾਂ ਵਿੱਚ ਤੁਰੰਤ ਵਾਧਾ ਕੀਤਾ ਜਾਵੇ, ਨੇਤਾਵਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਠੋਸ ਫ਼ੈਸਲਾ ਨਾ ਲਿਆ, ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲੀ, ਕੈਪਟਨ ਨੰਦ ਲਾਲ ਮਾਜਰੀ, ਨਾਜ਼ਰ ਸਿੰਘ ਢਿੱਲੋਂ, ਰਾਜਬੀਰ ਸਿੰਘ ਐਡਵੋਕੇਟ, ਜਥੇਦਾਰ ਗੁਰਮੇਲ ਸਿੰਘ ਖ਼ਾਲਸਾ, ਦਿਲਪ੍ਰੀਤ ਸਿੰਘ ਢਿੱਲੋਂ ਕੋਚ, ਚਰਨਜੀਤ ਸਿੰਘ, ਐਡਵੋਕੇਟ ਅਸ਼ੋਕ ਕੁਮਾਰ ਮੱਗੂ, ਮੇਵਾ ਸਿੰਘ, ਅਮਰਜੀਤ ਸਿੰਘ, ਅਮਰਜੀਤ ਸਿੰਘ ਰਸੂਲੜਾ, ਅਮਨਦੀਪ ਸਿੰਘ, ਅਭਿਸ਼ੇਕ ਰਾਜ, ਚਰਨਜੀਤ ਕੌਰ ਚਰਜੀਤ ਸਿੰਘ ਚੰਨੀ, ਹਰਚਰਨ ਸਿੰਘ ਰਹਾਉਣ, ਅਵਤਾਰ ਸਿੰਘ, ਰਮੇਸ਼ ਸਿੰਘ ਰਸੂਲੜਾ, ਇੰਦਰਜੀਤ ਸਿੰਘ ਆਦਿ ਮੌਜੂਦ ਸਨ |