29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪੁਲਿਸ ਵਲੋਂ 75 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

Ad Position 21
No active advertisement
ਅਜੀਤ ਡੈਸਕ 07-01-2026
ਮਾਛੀਵਾੜਾ ਸਾਹਿਬ, 6 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ 75 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਅਜੇ ਕੁਮਾਰ ਵਾਸੀ ਗੁਰੋਂ ਕਾਲੋਨੀ ਮਾਛੀਵਾੜਾ ਅਤੇ ਅਜੇ ਸਾਹ ਵਾਸੀ ਸਰਸੀ, ਪੂਨੀਆ (ਬਿਹਾਰ) ਹਾਲ ਵਾਸੀ ਉਧੋਵਾਲ ਖ਼ੁਰਦ ਨੂੰ ਕਾਬੂ ਕੀਤਾ ਹੈ | ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਦੀਪ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ ਅਤੇ ਜਦੋਂ ਉਹ ਟੀ ਪੁਆਇੰਟ ਗੁਰਦੁਆਰਾ ਕਿ੍ਪਾਨ ਭੇਟ ਰੋਡ ਕੋਲ ਪੁੱਜੀ ਤਾਂ 2 ਮੋਨੇ ਨੌਜਵਾਨ ਮੇਨ ਰੋਡ ਵੱਲ ਆਉਂਦੇ ਦਿਖਾਈ ਦਿੱਤੇ | ਪੁਲਿਸ ਨੂੰ ਦੇਖ ਕੇ ਉਕਤ ਨੌਜਵਾਨਾਂ ਵਲੋਂ ਹੱਥਾਂ 'ਚੋਂ ਮੋਮੀ ਲਿਫਾਫੀਆਂ ਪਾਰਦਰਸ਼ੀ ਨੀਚੇ ਸੁੱਟ ਦਿੱਤੀਆਂ ਅਤੇ ਉਨ੍ਹਾਂ ਨੂੰ ਕਾਬੂ ਕਰ ਨਾਮ ਤੇ ਪਤਾ ਪੁੱਛਿਆ ਤਾਂ ਉਨ੍ਹਾਂ 'ਚੋਂ ਇੱਕ ਨੇ ਆਪਣਾ ਨਾਮ ਅਜੇ ਕੁਮਾਰ ਅਤੇ ਦੂਜੇ ਨੇ ਅਜੇ ਸਾਹ ਦੱਸਿਆ | ਪੁਲਿਸ ਨੇ ਜਦੋਂ ਉਨ੍ਹਾਂ ਵਲੋਂ ਸੁੱਟੀਆਂ ਲਿਫਾਫੀਆਂ ਦੀ ਜਾਂਚ ਦੌਰਾਨ ਉਨ੍ਹਾਂ 'ਚੋਂ 5 ਪੱਤੇ (75 ਗੋਲੀਆਂ) ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਉਕਤ ਨੌਜਵਾਨਾਂ ਖ਼ਿਲਾਫ਼ ਐੱਨ. ਡੀ. ਪੀ. ਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਅਤੇ ਨਵੇਂ ਬਣ ਰਹੇ ਕੋਰਟ ਕੰਪਲੈਕਸ ਦੀਆਂ ਗੰਭੀਰ ਸਮੱਸਿਆਵਾਂ ਖ਼ਿਲਾਫ਼ ਭੁੱਖ ਹੜਤਾਲ ਦੂ... ਅਗਲੀ ਖ਼ਬਰ ਪਾਕਿਸਤਾਨ ਨੇ 6 ਲੱਖ 80 ਹਜ਼ਾਰ ਤੋਂ ਵੱਧ ਅਫ਼ਗਾਨ ਨਾਗਰਿਕ ਜ਼ਬਰਦਸਤੀ ਭੇਜੇ ਵਾਪਸ <br/>
Ad Position 24