ਖੰਨਾ, 6 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਅਤੇ ਬੁਲੇ੍ਹਪੁਰ (ਖੰਨਾ) ਵਿਖੇ ਤਿਆਰ ਹੋ ਰਹੇ ਕੋਰਟ ਕੰਪਲੈਕਸ ਨਾਲ ਜੁੜੀਆਂ ਗੰਭੀਰ ਸੁਰੱਖਿਆ, ਡਰੇਨਜ਼, ਆਵਾਜਾਈ, ਟਰੈਫ਼ਿਕ, ਪਾਰਕਿੰਗ ਅਤੇ ਵਕੀਲਾਂ ਦੀ ਬੁਨਿਆਦੀ ਢਾਂਚਾਗਤ ਕਮੀ ਦੇ ਵਿਰੋਧ ਵਿੱਚ 5 ਜਨਵਰੀ 2026 ਤੋਂ ਸ਼ੁਰੂ ਕੀਤੀ ਗਈ ਸ਼ਾਂਤਮਈ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵਲੋਂ ਦੂਸਰੇ ਦਿਨ ਭੁੱਖ ਹੜਤਾਲ ਜਾਰੀ ਰੱਖੀ ਗਈ | ਭੁੱਖ ਹੜਤਾਲ ਦੇ ਦੂਜੇ ਦਿਨ ਕਰਨੈਲ ਸਿੰਘ ਇਕੋਲਾਹਾ, ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ ਜਥੇਦਾਰ ਹਰਦੀਪ ਸਿੰਘ ਖ਼ਾਲਸਾ, ਮੈਂਬਰ, ਯੂਨਾਇਟੇਡ ਟਰੇਡਜ਼ ਯੂਨੀਅਨ ਕਾਂਗਰਸ, ਬਹਾਲ ਸਿੰਘ ਨਾਗਰਾ, ਆਗੂ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਬੂਟਾ ਸਿੰਘ ਕਰੋਦੀਆਂ ਅਤੇ ਜਥੇਦਾਰ ਕਿਰਪਾਲ ਸਿੰਘ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ | ਇਸ ਮੌਕੇ ਆਗੂਆਂ ਨੇ ਕਿਹਾ ਕਿ ਹੱਡ-ਚੀਰਵੀ ਠੰਡ ਅਤੇ ਕੜਾਕੇ ਦੀਆਂ ਰਾਤਾਂ ਦੇ ਬਾਵਜੂਦ ਖੰਨਾ ਦੇ ਲੋਕ ਆਪਣੇ ਹੱਕਾਂ ਲਈ ਡਟੇ ਹੋਏ ਹਨ | ਇਸ ਮੌਕੇ ਕਰਨੈਲ ਸਿੰਘ ਇਕੋਲਾਹਾ ਅਤੇ ਜਥੇਦਾਰ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਗੈਬ ਦੀ ਪੁਲੀ ਖੰਨਾ ਸ਼ਹਿਰ ਦਾ ਇਕੱਲਾ ਮੀਂਹ ਪਾਣੀ ਨਿਕਾਸੀ ਰਸਤਾ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਲੋਕਾਂ ਦੀ ਜਾਨ ਅਤੇ ਮਾਲ ਨਾਲ ਸਿੱਧਾ ਖਿਲਵਾੜ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਜਸਪਾਲੋ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਐਡਵੋਕੇਟ ਅਰਚਨਾ ਕੰਗ, ਅਭਿਸ਼ੇਕ ਰਾਜ ਮਾਜਰੀ, ਐਡਵੋਕੇਟ ਰਾਜਵੀਰ ਸਿੰਘ, ਐਡਵੋਕੇਟ ਹੁਕਮ ਚੰਦ ਅੰਗਰੀਸ਼, ਐਡਵੋਕੇਟ ਅਸ਼ੋਕ ਕੁਮਾਰ ਮੱਗੂ, ਐਡਵੋਕੇਟ ਸੋਹਣ ਸਿੰਘ ਸਹੋਤਾ, ਹਰਮੇਸ਼ ਸਿੰਘ, ਹਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਢਿੱਲੋਂ, ਕਰਨੈਲ ਸਿੰਘ (ਸਾਬਕਾ ਪੰਚ), ਹਰਜਿੰਦਰ ਸਿੰਘ ਇਕੋਲਾਹਾ, ਗੁਰਦੀਪ ਸਿੰਘ, ਗੁਰਮੁੱਖ ਸਿੰਘ, ਵਿਪਨ ਕੁਮਾਰ, ਹੈਪੀ ਰਾਣੋ, ਜਸਵੀਰ ਸਿੰਘ ਆਦਿ ਹਾਜ਼ਰ ਸਨ |