21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਿਜਲੀ ਬਿੱਲ ਨਾ ਭਰਨ 'ਤੇ ਕੁਨੈਕਸ਼ਨ ਕੱਟਣ ਦੇ ਆਦੇਸ਼ ਜਾਰੀ

Ad Position 21
No active advertisement
ਅਜੀਤ ਡੈਸਕ 01-02-2026
ਖੰਨਾ, 31 ਜਨਵਰੀ (ਹਰਜਿੰਦਰ ਸਿੰਘ ਲਾਲ)-ਉਪ ਮੰਡਲ ਸਿਟੀ 2 ਖੰਨਾ ਪੀ. ਐਸ. ਪੀ. ਸੀ. ਐਲ. ਵਲੋਂ ਬਿਜਲੀ ਦੇ ਖਪਤਕਾਰਾਂ ਨੂੰ ਇਕ ਨੋਟਿਸ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਬਿੱਲਾਂ ਦੀ ਬਿੱਲ ਭਰਨ ਦੀ ਆਖਰੀ ਮਿਤੀ ਲੰਘ ਚੁੱਕੀ ਹੈ ਅਤੇ ਉਨ੍ਹਾਂ ਵਲੋਂ ਆਪਣੇ ਬਿੱਲਾਂ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ ਹੈ | ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਿੱਲਾਂ ਦੀ ਅਦਾਇਗੀ ਜਲਦ ਤੋਂ ਜਲਦ ਕਰਨ | ਬਕਾਇਦਾ ਰਕਮ ਖੜੀ ਹੋਣ ਦੀ ਸੂਰਤ ਵਿਚ ਕੁਨੈਕਸ਼ਨ ਕੱਟ ਦਿੱਤੇ ਜਾਣਗੇ | ਖਪਤਕਾਰ ਆਪਣਾ ਬਿੱਲ ਗੂਗਲ ਪੇਅ ਤੇ ਵੀ ਭਰ ਸਕਦੇ ਹਨ | ਪੇਮੈਂਟ ਕਰਨ ਤੋਂ ਪਹਿਲਾਂ ਆਪਣਾ ਖਾਤਾ ਨੰਬਰ ਅਤੇ ਨਾਮ ਚੈਕ ਕਰ ਲਿਆ ਜਾਵੇ | ਖਪਤਕਾਰ ਆਪਣਾ ਬਿੱਲ ਦਫਤਰੀ ਸਮੇਂ ਦੌਰਾਨ ਸ/ਡ ਸਿਟੀ 1, 2 ਵਿਖੇ ਭਰ ਸਕਦੇ ਹਨ | ਖਪਤਕਾਰ ਆਪਣਾ ਬਿੱਲ ਪੀ. ਐਸ. ਪੀ. ਸੀ. ਐਲ. ਦੀ ਐਪ ਵਿਚ ਦੇਖ ਅਤੇ ਭਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੰਕਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਖੰਨਾ ਪੁਲਿਸ ਵਲੋਂ ਨਕਲੀ ਪੁਲਿਸ ਅਫ਼ਸਰ ਬਣ ਕੇ ਠੱਗੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਦੋ ਕਾਬੂ
Ad Position 24